5 Dariya News

ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਵਿਦਿਅਕ ਦੌਰਾ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 19-Feb-2017

ਰਿਆਤ ਬਾਹਰਾ ਗਰੁੱਪ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਪੂਰੀ ਤਰ੍ਹਾਂ ਵਚਨਬਧ ਹੈ। ਇਸੇ ਮੰਤਵ ਦੀ ਪੂਰਤੀ ਲਈ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਐਜੂਕੇਸ਼ਨ ਐਂਡ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਦਾ ਜੈਪੁਰ, ਪੁਸ਼ਕਰ ਅਤੇ ਅਜਮੇਰ ਵਿਖੇ 5 ਦਿਨਾਂ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਸਕੂਲ ਆਫ ਐਜੂਕੇਸ਼ਨ ਦੀ ਡੀਨ ਡਾ. ਇੰਦੂ ਰਿਹਾਨੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਜੈਪੁਰ ਵਿਖੇ ਜਲਮਹਿਲ,ਜੈਗੜ੍ਹ ਦਾ ਕਿਲਾ, ਦੂਰਦਰਸ਼ਿਤਾ ਦੀ ਸ਼ਾਨਦਾਰ ਮਿਸਾਲ, ਸਿਟੀ ਮਹਿਲੀ, ਖੂਬਸੂਰਤ ਜੰਤਰ ਮੰਤਰ, ਖਗੋਲੀ ਸਮਾਰਕ ਤੋਂ ਇਲਾਵਾ ਹਵਾ ਮਹਿਲ ਵਿਦਿਆਰਥੀਆਂ ਲਈ ਅਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਵਿਦਿਆਰਥੀਆਂ ਨੂੰ ਅਜਮੇਰ, ਰਾਜਸਥਾਨ ਦੇ ਮਸ਼ਹੂਰ ਸੂਫੀ ਸੰਤ ਹਜਰਤ ਖਵਾਜਾ ਨਿਜ਼ਾਂਮੂਦੀਨ ਚਿਸਤੀ ਦੀ ਦਰਗਾਹ 'ਤੇ ਜਾਣ ਦਾ ਮੌਕਾ ਵੀ ਮਿਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਉੱਥੋਂ ਦੇ  ਸੱਭਿਆਚਾਰ, ਪਹਿਰਾਵੇ, ਰੀਤੀ ਰਿਵਾਜਾਂ ਅਤੇ ਵਿਚਾਰਾਂ ਆਦਿ ਸਬੰਧੀ ਵੱਖ ਵੱਖ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਨਾਲ ਵਿਦਿਆਰਥੀਆਂ ਦੀ ਆਮ ਜਾਣਕਾਰੀ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਨੂੰ ਆਮ ਲੋਕਾਂ ਦੇ ਮੇਲ ਮਿਲਾਪ ਅਤੇ ਵਿਵਹਾਰ ਸਬੰਧੀ ਜਾਨਣ ਦਾ ਵੀ ਅਵਸਰ ਪ੍ਰਾਪਤ ਹੋਇਆ।  ਡਾ. ਇੰਦੂ ਰਿਹਾਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਦੌਰੇ ਭਵਿੱਖ ਵਿੱਚ ਵਿਦਿਆਰਥੀਆਂ ਲਈ ਲਾਹੇਬੰਦ ਸਾਬਤ ਹੋਣਗੇ।