5 Dariya News

ਉਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਅੰਤਰ ਰਾਸ਼ਟਰੀ ਪੱਧਰ ਦੇ ਆਈ ਬੀ ਪੈਟਰਨ ਦੀ ਜਾਣਕਾਰੀ ਲਈ ਚੰਡੀਗੜ੍ਹ ਯੂਨੀਵਰਸਿਟੀ ਵਿਚ ਸੈਮੀਨਾਰ ਦਾ ਆਯੋਜਨ

ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਸਬੰਧੀ ਦਿਤੀ ਜਾਣਕਾਰੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Feb-2017

ਉਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਬੱਚਿਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਦਿਵਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਵਿਚ  ਆਈ ਬੀ ਪ੍ਰੋਗਰਾਮ  ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜ਼ਿਕਰੇਖਾਸ ਹੈ ਕਿ ਸੀ ਬੀ ਐੱਸ ਈ ਜਾਂ ਆਈ ਐੱਸ ਈ ਪ੍ਰੋਗਰਾਮ ਦੀ ਤਰਾਂ ਹੀ ਆਈ ਬੀ ਇਕ ਸਿੱਖਿਆਂ ਦਾ ਪੈਟਰਨ ਹੈ ਜੋ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਚੱਲ ਰਿਹਾ ਹੈ। ਇਸ ਕਰਕੇ ਇਨ੍ਹਾਂ ਦੇਸ਼ਾਂ ਵਿਚ ਇਸ ਪੈਟਰਨ ਦੇ ਸਦਕਾ ਹੀ   ਵਿਦਿਆਰਥੀਆਂ ਨੇ ਮੈਰਿਟ ਅਤੇ ਸਿਖਰਲੀਆਂ ਨੌਕਰੀਆਂ ਵਿਚ ਮੱਲ੍ਹਾਂ ਮਾਰੀਆਂ ਹਨ । ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਉਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ  ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਇਹ ਸੈਮੀਨਾਰ ਕਰਵਾਇਆ ਗਿਆ। 

ਇਸ ਦੌਰਾਨ ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ ਪਿੰਰਸੀਪਲ ਰਮਨਜੀਤ ਘੁੰਮਣ ਨੇ  ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਪੁਰਾਣੇ ਚੱਲੇ ਆ ਰਹੇ ਸੀ ਬੀ ਐੱਸ ਈ, ਪੀ ਐੱਸ ਈ ਬੀ ਅਤੇ ਹੋਰਨਾਂ ਪੈਟਰਨਾਂ ਦੇ ਮੁਕਾਬਲੇ ਆਈ ਬੀ ਪੈਟਰਨ ਵਿਚ ਬੱਚਿਆਂ ਨੂੰ ਨਾ ਸਿਰਫ਼ ਉਨ੍ਹਾਂ ਦੀ ਹਰ ਤਰਾਂ ਨਾਲ ਡਿਵੈਲਪਮੈਂਟ ਕਰਵਾਉਣ ਦਾ ਮੌਕਾ ਮਿਲਦਾ ਹੈ ਬਲਕਿ ਉਨ੍ਹਾਂ ਦੀ ਸੋਚ ਵਿਚ ਇਕ ਸਕਾਰਤਮ ਸੋਚ ਵੀ ਫ਼ਰਕ ਆਉਂਦਾ ਹੈ । ਪਿੰਰਸੀਪਲ ਘੁੰਮਣ ਅਨੁਸਾਰ ਅੱਜ ਮਾਪੇ ਆਪਣੇ ਬੱਚਿਆਂ ਨੂੰ ਨਾ ਸਿਰਫ਼ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆਂ ਦਿਵਾਉਣਾ ਚਾਹੁੰਦੇ ਹਨ ਬਲਕਿ ਉਨ੍ਹਾਂ ਨੂੰ ਪੱਛਮੀ ਦੇਸ਼ਾਂ ਵਿਚ ਉੱਚੀਆਂ ਪਦਵੀਆਂ ਤੇ ਸੈਟਲ ਕਰਨ ਲਈ ਵੀ ਚਾਹਵਾਨ ਹਨ ਅਤੇ ਇਸ ਪੈਟਰਨ ਦੇ ਪਾਸ ਵਿਦਿਆਰਥੀਆਂ ਦੀ ਅਮਰੀਕੀ ਅਤੇ ਯੂਰਪੀ ਮਹਾਂਦੀਪ ਦੇ ਦੇਸ਼ਾਂ ਵਿਚ ਬਹੁਤ ਡਿਮਾਂਡ ਹੈ। ਇਸੇ ਗੱਲ ਨੂੰ ਧਿਆਨ ਰੱਖ ਕੇ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੋ ਕਿ ਸੰਪੂਰਨ ਰੂਪ ਵਿਚ ਸਫਲ ਰਿਹਾ।