5 Dariya News

ਐਸ.ਵਾਈ.ਐਲ ਮੁੱਦੇ 'ਤੇ ਆਈ.ਐਨ.ਐਲ.ਡੀ ਵੱਲੋਂ ਪੰਜਾਬ ਦੀ ਸਰਹੱਦ ਦੇ ਉਲੰਘਣ ਨੂੰ ਰੋਕਣ ਹਰਿਆਣਾ, ਕੇਂਦਰ ਸਰਕਾਰਾਂ: ਕੈਪਟਨ ਅਮਰਿੰਦਰ ਸਿੰਘ

ਸੂਬੇ ਨੂੰ ਉਲੰਘਣ ਤੋਂ ਬਚਾਉਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇ ਬਾਦਲ ਸਰਕਾਰ

5 Dariya News

ਚੰਡੀਗੜ੍ਹ 18-Feb-2017

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੇ ਹਰਿਆਣਾ ਸਰਕਾਰਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਪੰਜਾਬ ਦੀਆਂ ਸਰਹੱਦਾਂ ਦੇ ਕਿਸੇ ਵੀ ਤਰ੍ਹਾਂ ਦੇ ਉਲੰਘਣ ਨੂੰ ਰੋਕਣ ਲਈ ਕਿਹਾ ਹੈ, ਜਿਸਨੇ 23 ਫਰਵਰੀ ਨੂੰ ਐਸ.ਵਾਈ.ਐਲ ਦੀ ਖੁਦਾਈ ਵਾਸਤੇ ਸੂਬੇ 'ਚ ਮਾਰਚ ਕਰਨ ਦੀ ਧਮਕੀ ਦਿੱਤੀ ਹੈ।ਕੈਪਟਨ ਅਮਰਿੰਦਰ ਨੇ ਆਈ.ਐਨ.ਐਲ.ਡੀ ਆਗੂ ਅਭੈ ਚੌਟਾਲਾ ਦੇ ਭੜਕਾਉਣ ਬਿਆਨ 'ਤੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਰਕਰ ਅੰਬਾਲਾ ਤੋਂ ਗੁਆਂਢੀ ਸੂਬੇ ਪੰਜਾਬ 'ਚ ਕੂਚ ਕਰਨ ਲਈ ਤਿਆਰ ਹਨ, ਭਾਵੇਂ ਇਸ ਵਾਸਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਇਜ਼ਾਜਤ ਮਿਲੇ ਜਾਂ ਫਿਰ ਨਾ ਮਿਲੇ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਸੂਬਾ ਪੱਧਰੀ ਸੰਕਟ ਨੂੰ ਪੈਦਾ ਹੋਣ ਤੋਂ ਰੋਕਣ ਵਾਸਤੇ ਹਰਿਆਣਾ ਸਰਕਾਰ ਤੋਂ ਆਈ.ਐਨ.ਐਲ.ਡੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਚੌਟਾਲਾ ਦਾ ਭੜਕਾਊ ਬਿਆਨ ਹਰਿਆਣਾ 'ਚ ਪਹਿਲਾਂ ਤੋਂ ਚੱਲ ਰਹੇ ਜਾਟ ਅੰਦੋਲਨ ਨੂੰ ਹੋਰ ਤਨਾਅਪੂਰਨ ਬਣਾ ਸਕਦਾ ਹੈ। ਇਸ ਬਾਰੇ, ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਤੇ ਵਿਵਸਥਾ ਕਾਇਮ ਕਰਨ ਵਾਸਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਅੰਦਰ ਚੋਣ ਜਾਬਤਾ ਲਾਗੂ ਹੈ, ਜਦਕਿ ਹੋਰਨਾਂ ਸੂਬਿਆਂ 'ਚ ਚੋਣ ਪ੍ਰੀਕ੍ਰਿਆ ਚੱਲ ਰਹੀ ਹੈ। ਅਜਿਹੇ 'ਚ ਚੋਣ ਕਮਿਸ਼ਨ ਨੂੰ ਉਕਤ ਮਾਮਲੇ 'ਚ ਨੋਟਿਸ ਲੈਣਾ ਚਾਹੀਦਾ ਹੈ ਅਤੇ ਕਿਸੇ ਵੀ ਕੀਮਤ 'ਤੇ ਸ਼ਾਂਤੀ ਸੁਨਿਸ਼ਚਿਤ ਕਰਨ ਵਾਸਤੇ ਕੇਂਦਰ ਨੂੰ ਦਖਲ ਦੇਣ ਦਾ ਆਦੇਸ਼ ਦੇਣਾ ਚਾਹੀਦਾ ਹੈ।ਇਥੇ ਜ਼ਾਰੀ ਬਿਆਨ 'ਚ, ਕੈਪਟਨ ਅਮਰਿੰਦਰ ਨੇ ਬਾਦਲ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਬੇ ਦੀਆਂ ਸਰਹੱਦਾਂ ਨੂੰ ਕਿਸੇ ਵੀ ਉਲੰਘਣ ਤੋਂ ਸੁਰੱਖਿਅਤ ਕਰਨ ਵਾਸਤੇ ਕਿਹਾ ਹੈ। ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਸਬੰਧੀ ਆਪਣੀ ਵਚਨਬੱਧਤਾ ਦਾ ਦਾਅਵਾ ਸਾਬਤ ਕਰਨ ਦਾ ਮੌਕਾ ਹੈ। 

ਉਨ੍ਹਾਂ ਨੇ ਪਜੰਾਬ ਨੂੰ ਵਾਰ ਵਾਰ ਧੋਖਾ ਦੇਣ ਵਿਰੁੱਧ ਬਾਦਲ ਨੂੰ ਚੇਤਾਵਨੀ ਦਿੱਤੀ ਹੈ, ਜੋ ਉਹ ਬੀਤੇ ਸਮੇਂ ਦੌਰਾਨ ਪੈਸੇ ਲੈ ਕੇ ਹਰਿਆਣਾ ਦੇ ਉਸ ਵੇਲੇ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਐਸ.ਵਾਈ.ਐਲ ਦੇ ਨਿਰਮਾਣ ਲਈ ਇਜ਼ਾਜਤ ਦੇ ਕੇ ਕਰ ਚੁੱਕੇ ਹਨ।ਇਸ ਦਿਸ਼ਾ 'ਚ, ਉਨ੍ਹਾਂ ਨੇ ਚੌਟਾਲਿਆਂ ਉਪਰ ਗਲਤ ਸਿਆਸੀ ਕਦਮ ਚੁੱਕਣ ਤੇ ਬਾਦਲਾਂ ਨਾਲ ਨਜ਼ਦੀਕੀ ਸਬੰਧਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਨਾਲ ਇਨ੍ਹਾਂ ਦੀ ਅੰਦਰਖਾਤੇ ਰਜਾਮੰਦੀ ਹੈ ਅਤੇ ਇਨ੍ਹਾਂ ਰਾਹੀਂ ਉਹ ਆਪਣੀ ਸ਼ਾਤਿਰ ਸੋਚ ਨੂੰ ਪੂਰਾ ਕਰਨ ਦੀ ਉਮੀਦ ਲਗਾਏ ਬੈਠੇ ਹਨ।ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਗੰਭੀਰ ਮੁੱਦੇ 'ਤੇ ਆਪਣਾ ਸ਼ੋਸ਼ਣ ਜਾਂ ਕਿਸੇ ਤਰ੍ਹਾਂ ਦੀ ਧਮਕੀ ਸਹਿਣ ਨਹੀਂ ਕਰਨਗੇ, ਜਿਸ 'ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਤੇ ਭਵਿੱਖ ਨਿਰਭਰ ਕਰਦੇ ਹਨ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਆਈ.ਐਨ.ਐਲ.ਡੀ ਨੂੰ ਐਸ.ਵਾਈ.ਐਲ ਮੁੱਦੇ 'ਤੇ ਕੋਈ ਵੀ ਗਲਤ ਕਦਮ ਚੁੱਕਣ ਵਿਰੁੱਧ ਚੇਤਾਵਨੀ ਦਿੱਤੀ ਹੈ।