5 Dariya News

ਕੰਵਰ ਸੰਧੂ ਦੀ ਅਗਵਾਈ ਵਿਚ ਨੋਟਬੰਦੀ ਖਿਲਾਫ ਰੋਸ਼ ਪਰਦਰਸ਼ਨ

5 Dariya News

ਖਰੜ 18-Feb-2017

ਅੱਜ ਆਮ ਆਦਮੀ ਪਾਰਟੀ ਹਲਕਾ ਖਰੜ ਵਲੋ ਮੋਦੀ ਸਰਕਾਰ ਦੀ ਕੀਤੀ ਗਈ ਨੋਟਬੰਦੀ ਦੇ 100 ਦਿਨ ਪੂਰੇ ਹੋਣ ਤੇ ਰੋਸ਼ ਪਰਕਰਸ਼ਨ ਕੀਤਾ ਗਿਆ। ਇਹ ਪਰਦਰਸ਼ਨ ਖਰੜ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਚੌਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਜੀ ਦੀ ਅਗਵਾਈ ਵਿਚ ਕੀਤਾ ਗਿਆ।ਇਹ ਰੋਸ਼ ਪਰਦਰਸ਼ਨ 100 ਦਿਨਾਂ ਤੋ ਵੱਧ ਹੋਈ ਨੋਟ ਬੰਦੀ ਜਿਸ ਦਾ ਸਿੱਟਾ ਨਾ ਕੋਈ ਕਾਲਾ ਧਨ ਬਾਹਰ ਆਇਆ ਨਾ ਭ੍ਸ਼ਿਟਾਚਾਰ ਖਤਮ ਹੋਇਆ ਅਤੇ ਨਾ ਬੇਰੋਜ਼ਗਾਰੀ ਘਟੀ ਅਤੇ ਹੀ ਅੱਤਵਾਦੀ ਘਟਨਾਵਾਂ ਨੂੰ ਠੱਲ ਪਈ ਇਸ ਤੇ ਉਲਟ ਇਸ ਸਮੇਂ ਦੌਰਾਨ 100 ਤੋਂ ਵੱਧ ਲੋਕਾਂ ਨੇ ਜਾਨ ਗਵਾਈ ।ਆਮ ਜਨਤਾ ਆਪਣੇ ਹੀ ਧਨ ਨੂੰ ਤਰਸ ਗਈ ਵਪਾਰ ਠੰਡਾ ਪੈ ਗਿਆ। ਲੱਖਾਂ ਲੋਕਾਂ ਦੀਆ ਨੋਕਰੀਆ ਚਲੀਆ ਗਈਆ ਜਿਸ ਕਾਰਨ ਲੋਕੀ ਸੜਕ ਤੇ ਆ ਗਏ ਇਸ ਦੌਰਾਨ 200 ਤੋ ਵੱਧ ਆਮ ਆਦਮੀ ਵਲੰਟੀਅਰ ਇਸ ਦੇ ਖਿਲਾਫ ਰੋਸ਼ ਪਰਦਰਸ਼ਨ ਕਰਨ ਲਈ ਇੱਕਠੇ ਹੋਏ ਸਨੇ ਉਨਾਂ ਨੇ ਆਮ ਆਦਮੀ ਪਾਰਟੀ ਦਫਤਰ ਖਰੜ ਤੋ ਚਲ ਦੇ ਖਰੜ ਬੱਸ ਅੱਡੇ ਤੱਕ ਪੈਦਲ ਮਾਰਚ ਕੀਤਾ ਇਸ ਦੌਰਾਨ ਸਰਦਾਰ ਕੰਵਰ ਸੰਧੂ ਜੀ ਨੇ ਖਰੜ ਅੱਡੇ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਦੀਆ ਨੌਟਬੰਦੀ ਮਾੜੀ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਇਸ ਨੀਤੀ ਦੀ ਕਰੜੇ ਸ਼ਬਦਾ ਵਿਚ ਨਿਖੇਦੀ ਕੀਤੀ।ਬਹੁਤ ਸਾਰੀਆ ਔਰਤਾ ਨੇ ਵੀ ਇਸ ਪਰਦਰਸ਼ਨ ਵਿਚ ਸ਼ਿਰਕਤ ਕੀਤੀ। ਇਹਨਾ ਵਿਚ ਸ਼੍੍ਰੀ  ਮਤੀ ਬਿੱਟੂ ਸੰਧੂ ਤੋ ਇਲਾਵਾ ਕਾਂਤਾ ਸ਼ਰਮਾ, ਰਿਟਾ ਸੈਣੀ ਅਤੇ ਕੁਲਵੰਤ ਕੌਰ ਸ਼ਾਮਿਲ ਸਨ।ਇਸ ਮੌਕੇ, ਕੰਵਰ ਸੰਧੂ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਬੁਲਾਰਿਆ ਨੇ ਆਪਣੇ ਵਿਚਾਰ ਸਾਝੇ ਕੀਤੇ। ਇਹ ਸਨ ਜਤਿੰਦਰ ਰਾਣਾ, ਸ਼ੇਰ ਸਿੰਘ, ਮਾਸਟਰ ਲਖਵੀਰ ਸਿੰਘ, ਆਇਯਕ ਮਸੀਹ, ਕੇਸ਼ਵ ਸ਼ਰਮਾ, ਹਰੀਸ਼ ਕੋਸ਼ਲ, ਡਾ. ਮਨਿੰਦਰ ਸਿੰਘ, ਐਡਵੋਕੇਟ ਭਾਗੀ ਰੱਥ ਅਤੇ ਰਾਮ ਕਰਿਸ਼ਨ ਕਟਾਰੀਆ।ਇਸ ਮੌਕੇ ਖਰੜ ਹਲਕੇ ਦੇ ਵਲੰਟੀਅਰ ਚੰਦਰ ਸ਼ੇਖਰ ਬਾਵਾ, ਮਨਿੰਦਰ ਸਿੰਘ, ਨਵਦੀਪ ਬੱਬੂ, ਹਾਕਮ ਸਿੰਘ, ਗੁਰਪ੍ਰੀਤ ਗੋਲਡੀ, ਰਵੀ ਕੁਮਾਰ, ਮੇਵਾ ਸਿੰਘ, ਦਲਵਿੰਦਰ ਸਿੰਘ ਬੇਨੀਪਾਲ, ਬਚਨ ਸਿੰਘ, ਹਰਜੀਤ ਬੰਟੀ, ਕੁਲਵੰਤ ਗਿੱਲ, ਰਾਮ ਸਰੂਪ, ਮਾਸਟਰ ਪ੍ਰੇਮ ਸਿੰਘ, ਦੀਪੂ ਕੁਰਾਲੀ ਅਤੇ ਵੱਡੀ ਗਿਣਤੀ ਵਿਚ ਵਲੰਟੀਰ ਸ਼ਾਮਿਲ ਸਨ।