5 Dariya News

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਹੋਈ ਚੋਣ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 18-Feb-2017

ਅੱਜ ਨਿਊ ਅੰਮ੍ਰਿਤਸਰ ਵਿੱਚ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਹੱਕਾਂ ਅਤੇ ਹਿਤਾਂ ਦੀ ਆਵਾਜ਼ ਬੁਲੰਦ ਕਰਨ ਲਈ ਅੱਜ ਇਥੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ।ਜਿਸ ਵਿੱਚ ਪੰਜਾਬ ਭਰ ਚੋਂ ਪੱਤਰਕਾਰ ਭਾਈਚਾਰੇ ਦੇ ਨੁਮਾਇਂਦਿਆਂ ਨੇ ਸ਼ਿਰਕਤ ਕੀਤੀ।ਸ਼੍ਰ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਦੀ ਸ਼ਾਂਝੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਸੂਬਾ ਗਵਰਨਿੰਗ ਬਾਡੀ ਲਈ ਲੀਡਰਸ਼ਿਪ ਦੇ ਨਾਮ ਵਾਲਾ ਪੈਨਲ ਅਵਤਾਰ ਸਿੰਘ ਭੁੱਲਰ ਨੇ ਹਾਊਸ ਵਿੱਚ ਪੇਸ਼ ਕੀਤਾ ਜਿਸ ਨੂੰ ਹਾਜ਼ਰੀਨ ਪੱਤਰਕਾਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦੇ ਕੇ ਪਾਸ ਕੀਤਾ। ਅੱਜ ਸਟੇਟ ਬਾਡੀ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਬਿਕਰਮ ਸਿੰਘ ਗਿੱਲ,ਪ੍ਰਧਾਨ ਸ਼੍ਰ ਅਮਰਿੰਦਰ ਸਿੰਘ,ਜਨਰਲ ਸਕੱਤਰ ਸਤਨਾਮ ਸਿੰਘ ਜੋਧਾ, ਮੁੱਖ ਬੁਲਾਰਾ ਸੀਨੀਅਰ ਮੀਤ ਪ੍ਰਧਾਨ ਫੁਲਜੀਤ ਸਿੰਘ ਵਰਪਾਲ.ਮੀਤ ਪ੍ਰਧਾਨ ਵਿਪਨ ਉਂਕਾਰਾਂ,ਮੀਤ ਪ੍ਰਧਾਨ ਧਰਮਵੀਰ ਸਿੰਘ ਗਿੱਲ,ਮੀਤ ਪ੍ਰਧਾਨ ਰਣਜੀਤ ਰਾਣਾ,ਮੀਤ ਪ੍ਰਧਾਨ ਵਿਨੇ ਕੋਛੜ੍ਹ,ਖਜਾਨਚੀ ਸਮਸ਼ੇਰ ਸਿੰਘ,ਮੀਤ ਪ੍ਰਧਾਨ ਰਜਿੰਦਰ ਅਗਨੀ ਹੋਤਰੀ,ਸੈਕਟਰੀ ਰਾਕੇਸ਼ ਭਾਰਦਵਾਜ,ਸੈਕਟਰੀ ਰਛਪਾਲ ਸਿੰਘ ਗੁਰਦਾਸਪੁਰ,ਸਲਾਹਕਾਰ ਨੇਰਸ਼ ਸੇਠੀ ਫਰੀਦਕੋਟ, ਜੁਆਇੰਟ ਸੈਕਟਰੀ ਸਤਨਾਮ ਸਿੰਘ ਬੁਤਾਲਾ ਆਦਿ ਚੁਣੇ ਗਏ ਹਨ। ਇਸ ਤੋਂ ਬਾਅਦ ਸਟੇਟ ਗਵਰਨਿੰਗ ਬਾਡੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼੍ਰੀਮਤੀ ਗੁਰਵਿੰਦਰ ਕੌਰ ਚੋਗਾਵਾਂ, ਰਾਜੇਸ਼ ਪ੍ਰਾਸ਼ਰ ਪਠਾਨਕੋਟ,ਵਿਵੇਕ ਢੱਲ,ਪੰਕਜ ਖੁਰਾਨਾ,ਰਾਜੀਵ  ਖੁਰਾਨਾ ਤਰਨ ਤਾਰਨ,ਸੋਨੂੰ ਚੰਡੀਗੜ,ਪ੍ਰਭਜੋਤ ਭੱਟੀ ਖੰਨਾ,ਵਿਨੇ ਕੋਛੜ ਅੰਮ੍ਰਿਤਸਰ,ਅਸ਼ੋਕ ਪੱਟੀ,ਕੰਵਲਜੀਤ ਸਿੰਘ ਜੰਡਿਆਲਾ,ਕੁਲਜੀਤ ਸਿੰਘ ਹੰਸ,ਰਾਜੇਸ਼ ਪਾਠਕ,ਸੁਖਜਿੰਦਰ ਸਿੰਘ ਗੁਨੋਵਾਲ,ਪ੍ਰਗਟ ਸਿੰਘ, ਰਾਮਸ਼ਰਨਜੀਤ ਸਿੰਘ, ਅਨਿਲ ਕੁਮਾਰ,ਰਾਜ ਕੁਮਾਰ,ਡਾ: ਅਸ਼ਵਨੀ ਕੁਮਾਰ,ਸੁਖਚੈਨ ਸਿੰਘ,ਹਰਿੰਦਰ ਡਡਵਾਲ,ਨਵਦੀਪ ਸਿੰਘ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਚੋਣ ਪੈਨਲ ਮੁਕੰਮਲ ਕਰਨ ਤੋਂ ਬਾਅਦ ਜਥੇਬੰਦੀ ਦੇ ਆਗੂ ਅਮਰਿੰਦਰ ਸਿੰਘ,ਬਿਕਰਮ ਸਿੰਘ ਗਿੱਲ ਅਤੇ ਸਤਨਾਮ ਸਿੰਘ ਜੋਧਾ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪ੍ਰੈਸ ਐਸੋਸੀਏਸ਼ਨ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਬੁਨਿਆਂਦੀ ਹੱਕਾਂ ਲਈ ਠੋਕ ਪਹਿਰਾ ਦੇਵੇਗੀ। ਉਨ੍ਹਾ ਨੇ ਕਿਹਾ ਕਿ ਐਸਸੋਸੀਏਸ਼ਨ ਪੰਜਾਬ ਭਰ ਚੋਂ ਉਨਾਂ ਸਾਰੇ ਪੀੜਤ ਪੱਤਰਕਾਰਾਂ ਦੀ ਸ਼ਨਾਖਤ ਕਰੇਗੀ ਜੋ ਸਰਕਾਰੀ ਜ਼ਬਰ ਦਾ ਸ਼ਿਕਾਰ ਹੋ ਚੁੱਕੇ ਹਨ।ਉਨਾਂ ਨੇ ਕਿਹਾ ਕਿ ਮਰ ਚੁੱਕੇ ਪੱਤਰਕਾਰਾਂ ਦੀ ਸੂਚੀ ਤਿਆਰ ਕਰਕੇ ਮ੍ਰਿਤਕ ਪੱਤਰਕਾਰਾਂ ਦੇ ਪ੍ਰੀਵਾਰਾਂ ਨੂੰ ਬਣਦੀਆਂ ਸੁੱਖ ਸਹੂਲਤਾਂ ਦਿਵਾਉਂਣ ਲਈ ਕਾਨੂੰਨੀ ਪੱਧਰ ਤੇ ਅਤੇ ਸਮਾਜਿਕ ਪੱਧਰ ਤੇ ਚਾਰਾ ਜੋਈ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਪੱਤਰਕਾਰਾਂ ਦੇ ਭਵਿੱਖ ਤੇ ਲੱਗੇ ਸਵਾਲੀਆ ਨਿਸ਼ਾਨ ਨੂੰ ਹਟਾਉਂਣ ਅਤੇ ਪੱਤਰਕਾਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਾਨੂੰਨੀ 'ਪੈਨਲ' ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ।ਜੋ ਕੋਰਟਾਂ ਵਿੱਚ ਪੱਤਰਕਾਰਾਂ ਦੇ ਕੇਸਾਂ ਦੀ ਪੈਰਵਾਈ ਕਰੇਗਾ।ਬਾਅਦ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੀ ਬਾਡੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਭੁੱਲਰ ਨੁੰ ਨਿਯੁਕਤ ਕੀਤਾ ਗਿਆ ਹੈ।ਜੋ ਜਲਦ ਹੀ ਜ਼ਿਲ੍ਹੇ ਵਿੱਚ ਆਪਣੀ ਜਿਲ੍ਹਾ ਬਾਡੀ ਮੁਕੰਮਲ ਕਰਨਗੇ।