5 Dariya News

ਬ੍ਰਾਹਮਣ ਸਮਾਜ ਦੀ ਇਕੱਤਰਤਾ ਹੋਈ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 18-Feb-2017

ਸਥਾਨਕ ਸਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਸ਼੍ਰੀ ਪਰਸ਼ੂਰਾਮ ਭਵਨ 'ਚ ਬ੍ਰਾਹਮਣ ਸਮਾਜ ਦੀ ਇੱਕ ਜਰੂਰੀ ਮੀਟਿੰਗ ਬ੍ਰਾਹਮਣ ਸਭਾ ਕੁਰਾਲੀ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸ਼ਹਿਰ ਦੇ ਸਮੁਚੇ ਬ੍ਰਾਹਮਣ ਭਾਈਚਾਰੇ ਨੇ ਸਮੂਲੀਅਤ ਕੀਤੀ। ਇਸ ਮੌਕੇ ਪਰਸ਼ੂਰਾਮ ਭਵਨ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਨ ਦਾ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ 23 ਫਰਵਰੀ ਨੂੰ ਪਰਸ਼ੂਰਾਮ ਭਵਨ ਵਿਖੇ ਮੂਰਤੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ। ਜਿਸ ਵਿਚ 20 ਫਰਵਰੀ ਨੂੰ ਕਲਸ਼ ਯਾਤਰਾ ਅਤੇ 23 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੀ ਪਰਿਕਰਮਾ ਉਪਰੰਤ ਪਰਸ਼ੂਰਾਮ ਭਵਨ ਵਿਖੇ ਸਮਾਪਤ ਹੋਵੇਗੀ ਤੇ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਕਰਵਾਏ ਜਾਣਗੇ। ਇਸ ਮੌਕੇ ਅਨਿਲ ਪਰਾਸ਼ਰ, ਕ੍ਰਿਸ਼ਨ ਲਾਲ ਕਾਲੀਆ, ਗੋਲਡੀ ਸ਼ੁਕਲਾ, ਰਮਾਕਾਂਤ ਕਾਲੀਆ, ਅਸ਼ਵਨੀ ਸ਼ਰਮਾ, ਵਿਕਾਸ਼ ਬੱਬੂ, ਹੇਮਰਾਜ, ਹਰੀਸ਼ ਕੌਸ਼ਲ, ਭੂਰਾ ਕੁਰਾਲੀ, ਦੀਪੂ ਕੁਰਾਲੀ, ਨਰਿੰਦਰ ਸ਼ਰਮਾ, ਚੇਤਨ ਸ਼ਰਮਾ, ਰਾਜ ਸ਼ਰਮਾ, ਅਸ਼ੋਕ ਵਸ਼ਿਸ਼ਟ, ਸ਼ਸੀਭੂਸ਼ਨ ਸ਼ਾਸਤਰੀ ਸਮੇਤ ਵੱਡੀ ਗਿਣਤੀ ਬ੍ਰਾਮਣ ਭਾਈਚਾਰੇ ਦੇ ਲੋਕ ਹਾਜ਼ਰ ਸਨ।