5 Dariya News

ਗਿਆਨ ਜੋਤੀ ਗਰੁੱਪ ਵੱਲੋਂ ਇੰਡੀਅਨ ਗਰੀਨ ਬਿਲਡਿੰਗ ਕੌਂਸਲ ਦੀ ਲਾਚਿੰਗ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-Feb-2017

ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ  ਸੀ ਆਈ ਆਈ ਦੇ ਸਹਿਯੋਗ ਨਾਲ ਇੰਡੀਅਨ ਗਰੀਨ ਬਿਲਡਿੰਗ ਕੌਂਸਲ  ਸਟੂਡੈਂਟ ਚੈਪਟਰ ਦੀ ਲਾਂਚਿੰਗ ਕੀਤੀ ਗਈ। ਇਸ ਕੌਂਸਲ ਦਾ ਟੀਚਾ ਭਾਰਤ  ਸੰਨ 2025 ਤੱਕ ਵਾਤਾਵਰਨ ਪ੍ਰੇਮੀ ਇਮਾਰਤਾਂ ਬਣਾਉਣਾ ਹੈ। ਜ਼ਿਕਰੇਖਾਸ ਹੈ ਕਿ ਵਾਤਾਵਰਨ ਪ੍ਰੇਮੀ ਇਮਾਰਤ ਤੋਂ ਭਾਵ ਇਮਾਰਤਾਂ ਨੂੰ ਕੁਦਰਤ ਦੇ ਸਰੋਤਾਂ ਨਾਲ ਜੋੜਦੇ ਹੋਏ ਕੁਦਰਤ ਦੀ ਸੇਵਾ ਨਾਲ ਜੋੜਨਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ ਜੀ ਬੀ ਸੀ ਚੰਡੀਗੜ੍ਹ ਦੇ ਚੇਅਰਮੈਨ ਅਰਜੀਤ ਕੁਮਾਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਗਰੀਨ ਇਮਾਰਤ  ਇਮਾਰਤੀ ਢਾਂਚੇ ਦਾ ਸੋਧਿਆਂ ਹੋਇਆਂ ਰੂਪ ਹੈ ਜਿਸ ਵਿਚ ਨਾ ਸਿਰਫ਼ ਕੁਦਰਤੀ ਊਰਜਾ, ਰੌਸ਼ਨੀ, ਹਵਾ, ਪਾਣੀ  ਦੀ ਸਹੀ ਤਰੀਕੇ ਨਾ ਵਰਤੋ ਹੁੰਦੀ ਹੈ ਬਲਕਿ ਇਸ ਇਮਾਰਤ ਵਿਚ ਪੌਦੇ ਅਤੇ ਰੁੱਖ ਉਗਾ ਕੇ ਧਰਤੀ ਮਾਤਾ ਦੀ ਸੇਵਾ ਵੀ ਕੀਤੀ ਜਾਂਦੀ ਹੈ। ਚੇਅਰਮੈਨ ਗੁਪਤਾ ਅਨੁਸਾਰ ਇਮਾਰਤੀ ਢਾਂਚੇ ਦਾ ਨਿਖਾਰਿਆਂ ਇਹ ਰੂਪ ਇਮਾਰਤ ਦੀ ਖ਼ੂਬਸੂਰਤੀ ਨੂੰ ਵੀ ਚਾਰ ਚੰਦ ਲਗਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰਾਂ ਨਾਲ ਧਰਤੀ ਹੇਠਲੇ ਕੁਦਰਤੀ ਸਾਧਨ ਘੱਟ ਰਹੇ ਹਨ ਅਤੇ ਪ੍ਰਦੂਸ਼ਣ ਕਰਕੇ ਮੌਸਮ ਵੀ ਵੱਡੇ ਪੱਧਰ ਤੇ ਬਦਲ ਰਹੇ ਹਨ ਉਨ੍ਹਾਂ ਨੂੰ ਵੇਖਦੇ ਹੋਏ ਗਰੀਨ ਬਿਲਡਿੰਗ ਢਾਂਚੇ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ।ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਇਸ ਨਵੇਂ ਸਿਸਟਮ ਦਾ ਹਿੱਸਾ ਬਣਦੇ ਹੋਏ ਕਿਹਾ ਕਿ ਬੇਸ਼ੱਕ ਗਿਆਨ ਜੋਤੀ ਗਰੁੱਪ ਧਰਤੀ ਮਾਤਾ ਦੀ ਸੇਵਾ ਲਈ ਬੂਟੇ ਲਗਾ ਕੇ ਅਤੇ ਪ੍ਰਦੂਸ਼ਣ ਰਹਿਤ ਸਮਾਜ ਦੀ ਅਪੀਲ ਕਰਕੇ ਕਰਦਾ ਰਹਿੰਦਾ ਹੈ। ਪਰ ਇਸ ਉਪਰਾਲੇ ਨਾਲ ਹੋਰ ਵਧੀਆਂ ਅਤੇ ਸਮਾਜ ਨੂੰ ਸੁਨੇਹਾ ਦਿੰਦੇ ਨਵੇਕਲੇ ਤਰੀਕੇ ਨਾਲ ਕੁਦਰਤ ਦੀ ਸੇਵਾ ਵਿਚ ਆਪਣਾ ਹਿੱਸਾ ਪਾ ਸਕਾਂਗੇ। ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਹ ਵੀ ਆਪਣੇ ਘਰਾਂ ਦੇ ਆਸ ਪਾਸ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਬੂਟੇ ਵੀ ਲਗਾਉਣ।