5 Dariya News

ਜਸ਼ਨਦੀਪ ਐਸ ਦਾ 'ਮਿਰਜ਼ਾ' ਲੋਕ ਅਰਪਣ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 16-Feb-2017

ਸ਼ਹਿਰ ਦੀ ਉਭਰਦੀ ਲੋਕ ਗਾਇਕਾ ਜਸ਼ਨਦੀਪ ਐਸ ਦੀ ਆਵਾਜ਼ ਵਿਚ ਸਿੰਗਲ ਟਰੈਕ 'ਮਿਰਜ਼ਾ' ਅਰਸ਼ ਰਿਕਾਰਡਜ਼ ਵੱਲੋਂ ਲੋਕ ਅਰਪਣ ਕੀਤਾ ਗਿਆ। ਕੁਰਾਲੀ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਦਿਲਾਵਰ ਸਿੱਧੂ, ਬਾਬਾ ਅਮਰਜੀਤ ਸਿੰਘ ਦਰਬਾਰ ਲੱਖੋਵਾਲ, ਰਣਜੀਤ ਕੌਰ, ਛਿੰਦਾ ਬਾਬਾ ਰਾਈਆਂ। ਬਲਜੀਤ ਸਨੇਟਾ ਅਤੇ ਜਸ਼ਨਦੀਪ ਐਸ ਵੱਲੋਂ ਗੀਤ 'ਮਿਰਜ਼ਾ' ਰਿਲੀਜ਼ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਸ਼ਨਦੀਪ ਐਸ ਨੇ ਦੱਸਿਆ ਕਿ 'ਮਿਰਜ਼ਾ' ਗੀਤ ਨੂੰ ਢਿੱਲੋਂ ਭਾਜੀ ਦਾ ਲਿਖਿਆ, ਸੰਗੀਤ ਕਰਨ ਪ੍ਰੈਸ ਵੱਲੋਂ ਦਿੱਤਾ ਗਿਆ, ਵੀਡੀਓਗ੍ਰਾਫੀ ਬੀ.ਐਸ ਔਲਖ ਨੇ ਕੀਤੀ ਅਤੇ ਗੀਤ ਨੂੰ ਅਰਸ਼ ਰਿਕਾਰਡਜ਼ ਦੇ ਬੈਨਰ ਹੇਠ ਲੋਕਾਂ ਦੀ ਕਚਿਹਿਰੀ ਵਿਚ ਉਤਾਰਿਆ ਗਿਆ। ਜਸ਼ਨਦੀਪ ਐਸ ਨੇ ਦੱਸਿਆ ਕਿ ਇਹ ਗੀਤ ਪਰਿਵਾਰਕ ਹੈ ਤੇ ਸਾਫ ਸੁਥਰਾ ਹੈ ਜਿਸ ਨੂੰ ਪੂਰਾ ਪਰਿਵਾਰ ਬੈਠਕੇ ਸੁਣ ਅਤੇ ਵੇਖ ਸਕਦਾ ਹੈ। ਜਸ਼ਨਦੀਪ ਐਸ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਸਾਫ ਸੁਥਰੇ ਗੀਤ ਸਰੋਤਿਆਂ ਦੀ ਕਚਿਹਿਰੀ ਵਿਚ ਪੇਸ਼ ਕਰਦੇ ਰਹਿਣਗੇ। ਇਸ ਮੌਕੇ ਆਦਿਤਿਆ ਕੁਮਾਰ ਛੋਟਾ ਮਿਰਜ਼ਾ, ਸੋਨੂੰ ਵਿਰਕ, ਨਰੇਸ਼ ਰਿਸ਼ੀ, ਐਂਕਰ ਗੁਰਲੀਨ ਕੁਰਾ, ਜਿਸ ਬਥੋਦੀ ਆਦਿ ਹਾਜ਼ਰ ਸਨ।