ਮਧੂਬਨ ਵਾਟਿਕਾ ਸਕੂਲ 'ਚ ਪੇਟ ਦੇ ਕੀੜਿਆ ਤੋ ਰਾਸਟਰੀ ਮੁਕਤੀ ਦਿਵਸ ਮਨਾਇਆ
ਮਧੂਬਨ ਵਾਟਿਕਾ ਸਕੂਲ 'ਚ ਡੀ ਵਰਮਿੰਗ ਡੇ ਮਨਾਇਆਂ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 15-Feb-2017
ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਸੁਪਰਵਾਈਜਰ ਬਲਵੰਤ ਰਾਏ ਦੀ ਰਹਿਨੁਮਾਈ ਹੇਠ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਸ ਮਨਾਇਆ ਗਿਆ ।ਇਸ ਦੋਰਾਨ ਬਲਵੰਤ ਰਾਏ ਨੇ ਦੱਸਿਆ ਕਿ ਇੱਕ ਸਾਲ ਤੋਂ ੧੯ ਸਾਲ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਦੂਰ ਕਰਨ ਲਈ ਐਲਬੈਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।ਪੇਟ ਦੇ ਕੀੜਿਆਂ ਕਾਰਨ ਬੱਚਿਆਂ ਵਿੱਚ ਵਿਟਾਮਿਨ ਏ, ਖੂਨ ਦੀ ਘਾਟ ਅਤੇ ਆਮ ਕਮਜ਼ੋਰੀ ਹੋ ਜਾਂਦੀ ਹੈ ।ਇਸ ਦਾਰਨ ਸਕੂਲ ਪ੍ਰਿ ਜੋਬੀ ਟੀ ਅਬਰਾਇਮ ਵੱਲੋਂ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਪੇਟ ਦੇ ਕੀੜਿਆ ਨਾਲ ਬੱਚੇ ਕਮਜ਼ੋਰ ਹੋ ਜਾਂਦੇ ਹਨ ਤੇ ਇਨ੍ਹਾਂ ਤੋਂ ਬਚਾਅ ਦੇ ਢੰਗਾਂ ਬਾਰੇ ਦੱਸਿਆ ਗਿਆ,ਇਸ ਤੋਂ ਬਾਅਦ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਅਲਬਿੰਡਾਜ਼ੋਲ ਦੀਆਂ ਗੋਲੀਆਂ ਵੰਡੀਆਂ ਗਈਆਂ । ਇਸ ਮੌਕੇ ਤੇ ਹੋਰਨ੍ਹਾ ਤੋ ਇਲਾਵ੍ਹਾਂ ਅਮਿਤ ਚੱਡਾ ,ਕੇਸਵ ਕੁਮਾਰ, ਹੈਲਥ ਵਰਕਰ ਟੇਕ ਚੰਦ,ਮੈਡਮ ਦੀਪਿਕਾ ਪੁਰੀ,ਮੈਡਮ ਈਸਕਾ ਪੁਰੀ ,ਮੈਡਮ ਮਨਪ੍ਰੀਤ ,ਮੈਡਮ ਖੁਸਵੰਤ ਕੋਰ, ਮੈਡਮ ਅਮਨਦੀਪ ਕੋਰ,ਮੈਡਮ ਮਨਪ੍ਰੀਤ ਸੈਣੀ, ਮੈਡਮ ਮੀਨਾ ਲੁਤਰਾ,ਮੈਡਮ ਵੰਨਦਨਾ ਧੀਮਾਨ,ਆਦਿ ਵਿਸੇਸ ਤੋਰ ਤੇ ਹਾਜਰ ਸਨ ।