ਇਸਤਰੀ ਵਿੰਗ ਦਿਲੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਚੋਣਾ ਚ, ਦਿਲੀ ਜਾ ਕੇ ਵੀ ਪੂਰੀ ਤਨਦੇਹੀ ਨਾਲ ਕੰਮ ਕਰੇਗਾ-ਬੀਬੀ ਜਗੀਰ ਕੌਰ
5 Dariya News
ਚੰਡੀਗੜ੍ਹ 14-Feb-2017
ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ 26 ਫਰਵਰੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ ਇਹ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਬੁਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ ਚੰਡੀਗੜ੍ਹ ਵਿਖੇ ਇਸਤਰੀ ਵਿੰਗ ਦੀ ਮੀਟਿੰਗ ਕੀਤੀ । ਬੈਠਕ ਵਿੱਚ ਪੰਜਾਬ ਭਰ ਤੋਂ ਆਇਆ ਇਸਤਰੀ ਵਿੰਗ ,ਸ਼ਿਰੋਮਣੀ ਅਕਾਲੀ ਦਲ ਨੇ ਹਿੱਸਾ ਲਿਆ ,ਇਸ ਮੌਕੇ ਜਿਥੇ ਪੰਜਾਬ ਵਿਧਾਨਸਭਾ ਚੋਣਾਂ ਵੇਲੇ ਇਸਤਰੀਆਂ ਵਲੋਂ ਕੀਤੇ ਗਏ ਪ੍ਰਚਾਰ ਦੀ ਤਾਰੀਫ ਕੀਤੀ ਗਈ ਨਾਲ ਹੀ 16 ਫਰਫ਼ਰੀ ਨੂੰ ਦਿਲੀ ਵਿਖੇ ਇਸਤਰੀ ਵਿੰਗ ਦੀ ਬੈਠਕ ਬੁਲਾਈ ਗਈ ਹੈ ਜਿਸ ਵਿਚ ਸੁਖਦੇਵ ਸਿੰਘ ਢੀਂਡਸਾ ਇਸਤਰੀਆਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਨੂੰ ਲੈ ਕੇ ਡਿਉਟੀਆਂ ਲਾਣਗੇ| ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰੀਆਂ ਇਸਤਰੀਆਂ ਦਿਲੀ ਜਾ ਕੇ ਵੀ ਪੂਰੀ ਤਨਦੇਹੀ ਨਾਲ ਕੰਮ ਕਰਨਗੀਆਂ | ਓਹਨਾ ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਚੋਣ ਮਸ਼ੀਨਰੀ ਵਿਚ ਗੜਬੜੀ ਦੀ ਗੱਲ ਉਤੇ ਵੀ ਚੁਟਕੀ ਲੀਤੀ ਓਹਨਾ ਕਿਹਾ ਕਿ ਓਹਨਾ ਨੂੰ ਚੋਣ ਪ੍ਰਕ੍ਰਿਆ ਬਾਰੇ ਕੁਝ ਵੀ ਨਹੀਂ ਪਤਾ ਉਹ ਸਿਰਫ ਰੋਲਾ ਪਾਉਣਾ ਜਾਣਦੇ ਹਨ |