5 Dariya News

ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਪੇਪਰ ਲੀਕ ਕਾਂਡ ਮਾਮਲੇ ਵਿੱਚ ਐਸ ਆਈ ਟੀ ਪਹੁੰਚੀ ਪੱਛਮੀ ਬੰਗਾਲ,ਪਰਮੇਸ਼ਵਰ ਹੋਏ ਸਸਪੈਂਡ

5 Dariya News (ਕੁਲਜੀਤ ਸਿੰਘ)

ਪਟਨਾ (ਬਿਹਾਰ) 13-Feb-2017

ਬੀ ਐਸ ਐਸ ਸੀ ਪੇਪਰ ਲੀਕ ਕਾਂਡ ਦੇ ਮੁੱਖ ਆਰੋਪੀ ਪਰਮੇਸ਼ਵਰਨੂੰ ਅੱਜ ਬਿਹਾਰ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਸੈਕਟਰੀ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਹਾਲਾਂਕਿ ਉਹਨਾਂ ਦਸ ਸਸਪੈਂਡ ਦੀ ਖ਼ਬਰ ਦੋ ਦਿਨ ਪਹਿਲਾਂ ਹੀ ਆ ਗਈ ਸੀ।ਲੇਕਿਨ ਅੱਜ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਉਹਨਾਂ ਦੇ ਸਸਪੈਂਸ਼ਨ ਆਰਡਰ ਤੇ ਮੋਹਰ ਲਗਾ ਦਿੱਤੀ ਹੈ।ਬੀ ਐਸ ਐਸ ਸੀ ਪੇਪਰ ਲੀਕ ਕਾਂਡ ਮਾਮਲੇ ਵਿੱਚ ਰਾਮੇਸ਼ਵਰ ਦੀ ਕਾਫੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।ਉਸਦੇ ਕਈ ਰਾਜਨੀਤਿਕ ਸੰਬੰਧ ਹੋਣ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ।ਐਸ ਆਈ ਟੀ ਰਾਮੇਸ਼ਵਰ ਨੂੰ ਰੀਮਾਂਡ ਤੇ ਲੈ ਕੇ ਦੁਬਾਰਾ ਪੁੱਛਗਿੱਛ ਕਰਨ ਵਾਲੀ ਹੈ।ਦੂਜੇ ਪਾਸੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਗੱਲ ਚੱਲ ਰਹੀ ਹੈ।ਹਾਲਾਂਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਮਾਮਲੇ ਨੂੰ ਨਜਿੱਠਣ ਲਈ ਐਸ ਆਈ ਟੀ ਗਠਿਤ ਕੀਤੀ ਗਈ ਹੈ।. ਐਸ ਆਈ ਟੀਮ ਨੇ ਅੱਜ ਪਟਨਾ ਸਿਟੀ ਕੋਰਟ ਵਿੱਚ 6 ਅਰੋਪਿਆ ਨੂੰ ਰੀਮਾਂਡ ਤੇ ਲੈਣ ਲਈ ਅਰਜ਼ੀ ਦਿੱਤੀ ਹੈ।ਇਸ ਤੋਂ ਇਲਾਵਾ ਐਸ ਆਈ ਟੀ ਨੇ ਵੈਸਟ ਬੰਗਾਲ ਵਿੱਚ ਕਈ ਕੋਚਿੰਗ ਥਾਵਾਂ ਤੋਂ ਪੁੱਛਗਿੱਛ ਕਰ ਰਹੀ ਹੈ।ਐਸ ਆਈ ਟੀ ਨੂੰ ਸੂਚਨਾ ਮਿਲੀ ਸੀ ਕਿ ਪੇਪਰ ਲੀਕ ਕਾਂਡ ਮਾਮਲੇ ਵਿੱਚ ਸ਼ਾਮਿਲ ਗਿਰੋਹ ਵੈਸਟ ਬੰਗਾਲ ਵਿੱਚ ਵੀ ਚੱਲਦਾ ਸੀ ਜੋ ਦੂਜੇ ਰਾਜਾਂ ਦੇ ਲੋਕਾਂ ਨੂੰ ਨੌਕਰੀ ਦੇ ਨਾਮ ਤੇ ਬਿਹਾਰ ਆਸ ਐਸ ਸੀ ਦੀ ਪ੍ਰੀਖਿਆ ਵਿੱਚ ਬਿਠਾਉਣ ਦੀ ਗੱਲਬਾਤ ਕਰਦਾ ਸੀ।ਜਿਸ ਕਰਕੇ ਐਸ ਆਈ ਟੀ ਨੂੰ ਇਥੋਂ ਵੱਡੀ ਸਫਲਤਾ ਮਿਲਣ ਦੇ ਆਸਾਰ ਹਨ।