ਗਿਲਕੋ ਇੰਟਰਨੈਸ਼ਨਲ ਸਕੂਲ ਦੀ ਸਾਇੰਸ ਅਧਿਆਪਕਾਂ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ
ਅਧਿਆਪਕਾਂ ਨੇਹਾ ਦੀ ਰਾਸ਼ਟਰੀ ਪੱਧਰ ਤੇ ਜਿੱਤ ਟ੍ਰਾਈ ਸਿਟੀ ਲਈ ਮਾਣ ਦੀ ਗੱਲ- ਪ੍ਰਿੰਸੀਪਲ ਇੰਦਰਪ੍ਰੀਤ ਕੋਰ
5 Dariya News
ਖਰੜ 09-Feb-2017
ਗਿਲਕੋ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾਂ ਨੇਹਾ ਕੇਵਲ ਨੇ ਮੁੰਬਈ ਵਿਚ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਟ੍ਰਾਈ ਸਿਟੀ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਟਾਟਾ ਕਲਾਸ ਵਮੈਜ਼ ਵੱਲੋਂ ਰਾਸ਼ਟਰੀ ਕਲਾਸ ਰੂਮ ਟੀਚਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਸ਼ੁਰੂ ਹੋ ਕੇ ਖੇਤਰੀ ਪੱਧਰ, ਫਿਰ ਜ਼ੋਨਲ ਪੱਧਰ ਅਤੇ ਅਖੀਰ ਵਿਚ ਰਾਸ਼ਟਰੀ ਪੱਧਰ ਤੇ ਕਰਵਾਈ ਗਈ।ਜਦ ਕਿ ਇਸ ਪ੍ਰਤੀਯੋਗਤਾ ਦਾ ਆਧਾਰ ਰਚਨਾਤਮਿਕ ਵਿਧੀਆਂ ਨਾਲ ਤਕਨੀਕ ਦੀ ਸਹੀ ਉਪਯੋਗ ਕਰਨ ਵਾਲੇ ਅਧਿਆਪਕਾਂ ਦੀ ਪਹਿਚਾਣ ਕਰਨਾ ਸੀ। ਇਸ ਮੁਕਾਬਲੇ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਦੇ 2500 ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲਿਆ। ਜਦ ਕਿ ਕੌਮੀ ਪੱਧਰ ਤੇ ਪਹੁੰਚਦੇ ਪਹੁੰਚਦੇ ਇਹ ਗਿਣਤੀ 12 ਰਹਿ ਗਈ। ਅਖੀਰ ਵਿਚ ਗਿਲਕੋ ਸਕੂਲ ਦੀ ਸਾਇੰਸ ਅਧਿਆਪਕਾਂ ਨੇ ਸਭ ਨੂੰ ਪਛਾੜਦੇ ਹੋਏ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਕ ਅਧਿਆਪਕ ਲਈ ਬੇਸ਼ੱਕ ਬਹੁਤ ਮਾਣ ਦੀ ਗੱਲ ਹੈ । ਪਰ ਇਸ ਦੇ ਨਾਲ ਹੀ ਇਹ ਸਾਡੇ ਸਕੂਲ ਲਈ ਵੀ ਮਾਣ ਦੀ ਗੱਲ ਹੈ।ਇਹ ਗੱਲਾਂ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਨੇ ਅਧਿਆਪਕਾਂ ਨੇਹਾ ਨੂੰ ਇਸ ਸਨਮਾਨ ਲਈ ਵਧਾਈ ਦਿੰਦੇ ਹੋਏ ਕਹੀਆਂ।ਪ੍ਰਿੰਸੀਪਲ ਇੰਦਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਬੇਸ਼ੱਕ ਇਸ ਸਨਮਾਨ ਨਾਲ ਹਰ ਪਾਸੇ ਇਹੀ ਗਿਆ ਹੈ ਕਿ ਗਿਲਕੋ ਇੰਟਰਨੈਸ਼ਨਲ ਸਕੂਲ ਦਾ ਸਟਾਫ਼ ਇਕ ਬਿਹਤਰੀਨ ਸਟਾਫ਼ ਹੈ। ਇਸ ਮੌਕੇ ਤੇ ਗਿਲਕੋ ਗਰੁੱਪ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਜੇਤੂ ਰਹਿਣ ਵਾਲੀ ਅਧਿਆਪਕਾਂ ਨੂੰ ਉਸ ਦੀ ਇਸ ਉਪਲਬਧੀ ਲਈ ਵਦਾਈ ਦਿਤੀ ।