5 Dariya News

ਰਤਨ ਗਰੁੱਪ ਨੇ ਲੋੜਵੰਦਾਂ ਨੂੰ ਵੰਡੇ ਕੰਬਲ, ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਦਿਤਾ ਸੁਨੇਹਾ

ਸਿੱਖਿਆਂ ਦੇ ਨਾਲ ਨਾਲ ਇਕ ਬਿਹਤਰੀਨ ਨਾਗਰਿਕ ਬਣਾਉਣਾ ਵੀ ਵਿੱਦਿਅਕ ਅਦਾਰੇ ਦੀ ਜ਼ਿੰਮੇਵਾਰੀ ਅਗਰਵਾਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Feb-2017

ਰਤਨ ਗਰੁੱਪ ਆਫ਼ ਇੰਸੀਚਿਟਿਊਸ਼ਨਜ਼, ਸੋਹਾਣਾ ਵੱਲੋਂ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਤੇ ਹਰਿਆਣਾ ਐੱਸ ਬੀ ਸੀ ਸੀ ਮੈਂਬਰ ਰੀਥਾਬੰਰਾ ਸਾਂਗੀ ਅਤੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਵਿਚ ਮੈਨੇਜਮੈਂਟ ਵੱਲੋਂ ਹੱਡ ਭੰਨਵੀਂ ਠੰਢ ਵਿਚ ਲੋੜਵੰਦਾਂ ਨੂੰ ਇਹ ਲੋੜੀਦੇ ਤੋਹਫ਼ੇ ਤਕਸੀਮ ਕੀਤੇ।ਇਸ ਤੋਂ ਪਹਿਲਾਂ ਰਤਨ ਗਰੁੱਪ ਦੀ ਟੀਮ ਵੱਲੋਂ ਆਸ ਪਾਸ ਦੇ ਇਲਾਕੇ ਦਾ ਸਰਵੇ ਕਰਦੇ ਹੋਏ ਉਨ੍ਹਾਂ ਜ਼ਰੂਰਤਮੰਦਾਂ ਖੋਜ ਕੀਤੀ ਜਿਨ੍ਹਾਂ ਨੂੰ ਅਸਲ ਵਿਚ ਗਰਮ ਕੱਪੜਿਆਂ ਦੀ ਜ਼ਰੂਰਤ ਸੀ। ਫਿਰ ਉਨ੍ਹਾਂ ਨੂੰ ਕੈਂਪਸ ਵਿਚ ਬੁਲਾਕੇ ਕੰਬਲ ਤਕਸੀਮ ਕੀਤੇ ਗਏ। ਇਸ ਮੌਕੇ ਤੇ ਇਸ ਹੱਡ ਚੀਰਵੀਂ ਠੰਢ ਵਿਚ ਕੰਬਲ ਲੈਣ ਵਾਲੇ ਜ਼ਰੂਰਤਮੰਦਾਂ ਦੇ ਚਿਹਰੇ ਦੀ ਰੌਣਕ ਦੇਖਦੇ ਹੀ ਬਣਦੀ ਸੀ। ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰਤਨ ਗਰੁੱਪ ਵੱਲੋਂ ਇਹ ਉਪਰਾਲਾ ਸਮਾਜ ਵਿਚ ਸਭ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦੇਣ ਲਈ ਕੀਤਾ ਗਿਆ। ਚੇਅਰਮੈਨ ਅਗਰਵਾਲ ਨੇ ਅੱਗੇ ਕਿਹਾ ਕਿ ਬੇਸ਼ੱਕ ਵਿੱਦਿਅਕ ਅਦਾਰਿਆਂ ਦੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਇਕ ਚੰਗੇ ਨਾਗਰਿਕ ਵੀ ਤਿਆਰ ਕਰਨ। ਇਸ ਉਪਰਾਲੇ ਲਈ ਰਤਨ ਗਰੁੱਪ ਸਦਾ ਮੋਹਰੀ ਰਿਹਾ ਹੈ।ਇਸ ਦੇ ਇਲਾਵਾ ਰਤਨ ਗਰੁੱਪ ਵੱਲੋਂ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਲਈ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਕਿ ਲੋੜਵੰਦਾਂ ਦੀ ਸਿਹਤ ਸੰਭਾਲ ਵਿਚ ਵੀ ਕੁੱਝ ਹਿੱਸਾ ਪਾਇਆ ਜਾ ਸਕੇ।