5 Dariya News

ਲਾਰੇਂਸ ਸਕੂਲ ਦੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਵੱਲੋਂ 33 ਵੇਂ ਸਥਾਪਨਾ ਦਿਵਸ ਸਮਾਗਮ 'ਚ ਕਲਾ ਅਤੇ ਖੇਡਾਂ ਦੇ ਖ਼ੂਬਸੂਰਤ ਸੁਮੇਲ ਦੀ ਕੀਤੀ ਪੇਸ਼ਕਾਰੀ

ਹਾਜ਼ਰ ਮਾਪਿਆਂ ਨੇ ਬੱਚਿਆਂ ਦੀ ਕਲਾ ਨੂੰ ਸਲਾਹਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 07-Feb-2017

ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਵਿਚ ਸਥਾਪਨਾ ਦਿਵਸ ਨੂੰ ਸਮਰਪਿਤ ਜੂਨੀਅਰ ਵਰਗ ਦੇ ਵਿਦਿਆਰਥੀਆਂ ਵੱਲੋਂ ਰੰਗਾਂ ਰੰਗ ਪੇਸ਼ਕਾਰੀਆਂ ਅਤੇ ਖੇਡਾਂ ਦੇ ਸੁਮੇਲ ਦੀਆਂ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਆਪਣੀ ਯੋਗਤਾ ਵਿਖਾਈ ਉੱਥੇ ਹੀ ਰੰਗਾ ਰੰਗ ਪ੍ਰੋਗਰਾਮ 'ਚ 400 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਤਰੀਕੇ ਨਾਲ ਆਪਣਾ ਯੋਗਦਾਨ ਪਾਇਆ। ਜਦ ਮਾਪੇ ਵੀ ਆਪਣੇ ਲਾਡਲਿਆਂ ਦੀ ਵੱਖ ਵੱਖ ਗਤੀਵਿਧੀਆਂ ਦੀ ਪੇਸ਼ਕਸ਼ ਦਾ ਅਨੰਦ ਮਾਣਦੇ ਵਿਖਾਈ ਦਿਤੇ।
ਇਸ ਮੌਕੇ ਤੇ  ਰਾਜੇਸ਼ ਚੱਡਾ, ਸੀ ਈ ਓ ਵੀ ਟਰੇਨ  ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਸ਼ੁਰੂ ਹੋਈ । ਜਿਸ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਨੇ ਕਿੱਸਾ ਕੁਰਸੀ ਕਾ ਹਾਸ ਰਸ ਨਾਟਕ, ਸੰਗੀਤਕ ਨਾਟਕ ਆਲ ਇੰਜ ਵੈਲ, ਛੋਟਾ ਬੱਚਾ ਸਮੇਤ ਕਈ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ। ਇਸ ਤੋਂ ਬਾਅਦ ਇਕ ਪਾਸੇ ਵਿਦਿਆਰਥੀਆਂ ਨੇ ਖੇਡ ਦੇ ਮੈਦਾਨ ਵਿਚ ਸਿੰਗਾਰ ਰੇਸ, ਜਪਿੰਗ ਬਨੀਜ਼, ਸਕੇਪਿੰਗ ਫਰੋਗ,  ਹਰਡਲ ਰੇਸ,ਰਿਲੇ ਰੇਸ, ਸਕੇਟਿੰਗ, ਤਿੰਨ ਲੱਤ ਦੌੜ, ਤਾਇਕਵਾਡੋ ਸਮੇਤ ਕਈ ਖੇਡਾਂ ਦੀ ਪੇਸ਼ ਕਾਰੀ ਵੀ ਬਾਖ਼ੂਬੀ ਕੀਤੀ।
ਇਸ ਦੇ ਇਲਾਵਾ ਬੋਰੀ ਦੌੜ ਅਤੇ ਸਾਈਕਲ ਰੇਸ ਜਿਹੀਆਂ ਮੌਨਰੰਜਕ ਖੇਡਾਂ ਵੀ ਮੌਨਰੰਜਨ ਦਾ ਸਬੱਬ ਬਣੀਆਂ। ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ। ਇਸ ਰੰਗਾ ਰੰਗ ਸਮਾਰੋਹ ਦੇ ਅਖੀਰ ਵਿਚ  ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਸਨਮਾਨ  ਗਤਕਾ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਆਪਣੇ ਲਾਡਲਿਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਵੇਖਦੇ ਰਹੇ। ਅੰਤ 'ਚ ਮੁੱਖ ਮਹਿਮਾਨ ਡਾ. ਚੱਢਾ ਅਤੇ ਪਿੰ੍ਰਸੀਪਲ ਵੀਨਾ ਮਲਹੋਤਰਾ  ਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ  ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।