5 Dariya News

ਕੁਰਾਲੀ ਵਿਚ ਅਮਨ ਸ਼ਾਂਤੀ ਨਾਲ 69 ਪ੍ਰਤੀਸ਼ਤ ਵੋਟਾਂ ਪਈਆਂ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 04-Feb-2017

ਸੂਬੇ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕੁਰਾਲੀ ਦੇ 14 ਬੂਥ ਉੱਤੇ 69 ਪ੍ਰਤੀਸ਼ਤ ਵੋਟਰਾਂ ਨੇ ਮਤਦਾਨ ਕੀਤਾ ਤੇ ਸ਼ਹਿਰ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕੰਮ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਵਿਘਨ ਚੱਲਦਾ ਰਿਹਾ। ਸਥਾਨਕ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ, ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ, ਆਪ ਦੇ ਉਮੀਦਵਾਰ ਕੰਵਰ ਸੰਧੂ ਦੇ ਸਮਰਥਕਾਂ ਨੇ ਹਰੇਕ ਬੂਥ ਨੇੜੇ ਟੈਂਟ ਲਗਾ ਕੇ ਸਾਰਾ ਦਿਨ ਆਪਣੀ ਆਪਣੀ ਪਾਰਟੀ ਦੇ ਹੱਕ ਵਿਚ ਵੋਟਾਂ ਭੁਗਤਾਉਣ ਦਾ ਕੰਮ ਕੀਤਾ ਜਦਕਿ ਕਈ ਥਾਵਾਂ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਅਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸੁਦੇਸ਼ ਕੁਮਾਰ ਮੁੰਧੋਂ ਦੇ ਸਮਰਥਕ ਵੀ ਬੈਠੇ ਵਿਖਾਈ ਦਿੱਤੇ। ਜਿਥੇ ਪਿੱਤਰੀ ਪਾਰਟੀਆਂ ਨੂੰ ਨਵੀਂ ਪਾਰਟੀ 'ਆਪ' ਨੇ ਵਖਤ ਪਾ ਰਖਿਆ ਉਥੇ ਹੁਣ ਉਮੀਦਵਾਰਾਂ ਦੀ ਜਿੱਤ ਹਰ ਦਾ ਫੈਸ਼ਲਾ 11 ਮਾਰਚ ਤੱਕ ਏ.ਵੀ.ਐਮ ਮਸ਼ੀਨਾਂ ਵਿਚ ਬੰਦ ਹੋ ਗਿਆ। ਇਸ ਮੌਕੇ ਹਰੇਕ ਵਰਗ ਦੇ ਵੋਟਰ ਨੇ ਮਤਦਾਨ ਕੀਤਾ ਤੇ ਜਿਆਦਾਤਰ ਗਿਣਤੀ ਔਰਤਾਂ ਅਤੇ ਨੌਜੁਆਨ ਵਰਗ ਦੀ ਰਹੀ। ਇਸ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਸਿਵ ਵਰਮਾ, ਕੌਂਸਲਰ ਬਹਾਦਰ ਸਿੰਘ ਓ.ਕੇ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਜਸਮੀਤ ਸਿੰਘ ਮਿੰਟੂ, ਯੂਥ ਆਗੂ ਹੈਪੀ ਧੀਮਾਨ ਸਮੇਤ ਸਮੁੱਚੇ ਕੌਂਸਲਰਾਂ ਨੇ ਮਤਦਾਨ ਕੀਤਾ।