5 Dariya News

ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਪਾਰਟੀ ਦੇ ਫੈਸਲੇ ਤੋਂ ਅਣਜਾਣਤਾ ਦਾ ਪ੍ਰਗਟਾਵਾ

5 Dariya News (ਰਜਨੀਕਾਂਤ ਗਰੋਵਰ, ਰਵਿੰਦਰ ਗੁਪਤਾ)

ਕੁਰਾਲੀ 03-Feb-2017

ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇੱਕ ਬੀਬੀ ਲਖਵਿੰਦਰ ਕੌਰ ਗਰਚਾ ਨੂੰ ਪਾਰਟੀ ਵਿਚੋਂ ਕੱਢਣ ਦੀਆਂ ਖਬਰਾਂ ਸ਼ੋਸਲ ਮੀਡੀਆ ਅਤੇ ਮੀਡੀਆ ਵਿਚ ਆਉਣ ਤੇ ਬੀਬੀ ਗਰਚਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਅੱਗੇ ਗਲਬਾਤ ਕਰਦਿਆਂ ਕਿਹਾ ਕਿ ਅਗਰ ਪਾਰਟੀ ਹਾਈਕਮਾਂਡ ਵੱਲੋਂ ਜਗਮੋਹਨ ਸਿੰਘ ਕੰਗ ਦੇ ਕਹਿਣ ਤੇ ਅਜਿਹਾ ਕੋਈ ਫੈਸ਼ਲਾ ਕੀਤਾ ਗਿਆ ਹੈ ਉਹ ਸ਼ਰਾਸਰ ਗਲਤ ਤੇ ਨਿੰਦਣਯੋਗ ਹੈ ਕਿਉਂਕਿ ਕੰਗ ਨੂੰ ਆਪਣੀ ਹਾਰ ਸਾਹਮਣੇ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਜਿਆਦਾਤਰ ਕਾਂਗਰਸੀ ਵਰਕਰ ਜਗਮੋਹਨ ਸਿੰਘ ਕੰਗ ਨੂੰ ਟਿਕਟ ਦੇਣ ਕਾਰਨ ਨਿਰਾਸ਼ ਸਨ ਤੇ ਕਾਂਗਰਸੀ ਵਰਕਰ ਕੰਗ ਨਾਲ ਚੋਣ ਪ੍ਰਚਾਰ ਵਿਚ ਨਹੀਂ ਚੱਲੇ ਜਿਸ ਕਾਰਨ ਕੰਗ ਨੇ ਪਾਰਟੀ ਹਾਈਕਮਾਂਡ ਤੇ ਦਬਾਅ ਬਣਾਕੇ ਅਜਿਹੀ ਕਾਰਵਾਈ ਕਰਵਾਈ ਜਾਪਦੀ ਹੈ ਜਿਸ ਤੋਂ ਸਾਫ ਹੈ ਕਿ ਉਸਦੀ ਹਾਰ ਤੈਅ ਹੈ। ਉਨ੍ਹਾਂ ਨਾਲ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਵੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਲਈ ਹਲਕਾ ਮੁਹਾਲੀ, ਬਸੀ ਪਠਾਣਾਂ ਸਮੇਤ ਕਈ ਹਲਕਿਆਂ ਵਿਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਹੈ।