5 Dariya News

ਕੁਰਾਲੀ ਵਿਖੇ 'ਆਪ' ਵਰਕਰਾਂ ਨੇ ਕੱਢੀ ਜਾਗੋ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 02-Feb-2017

ਸਥਾਨਕ ਸ਼ਹਿਰ ਵਿਚ 'ਆਪ' ਦੇ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿਚ ਆਪ ਦੇ ਵਲੰਟੀਅਰਾਂ ਅਤੇ ਵਰਕਰਾਂ ਵੱਲੋਂ ਮੈਡਮ ਬਿੱਟੂ ਸੰਧੂ, ਕਿਸਾਨ ਵਿੰਗ ਦੇ ਪ੍ਰਧਾਨ ਮੇਵਾ ਸਿੰਘ ਖਿਜ਼ਰਾਬਾਦ, ਜਸਵਿੰਦਰ ਸਿੰਘ ਕਾਲਾ ਖਿਜ਼ਰਾਬਾਦ ਅਤੇ ਐਡਵੋਕੇਟ ਚੰਦਰ ਸੇਖਰ ਬਾਵਾ ਦੀ ਅਗਵਾਈ ਵਿਚ ਆਪ ਵਲੰਟੀਅਰਾਂ ਨੇ ਜਾਗੋ ਕੱਢੀ ਅਤੇ ਆਪ ਲਈ ਚੋਣ ਪ੍ਰਚਾਰ ਕੀਤਾ । ਇਸ ਦੌਰਾਨ ਕੰਵਰ ਸੰਧੂ ਦੀ ਪਤਨੀ ਬਿੱਟੂ ਸੰਧੂ ਦੀ ਅਗਵਾਈ ਵਿਚ ਜਾਗੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਗੁਜਰਨ ਉਪਰੰਤ ਸਮਾਪਤ ਹੋਈ ਤੇ ਜਾਗੋ ਵਿਚ ਸ਼ਹਿਰ ਵਾਸੀਆਂ ਨੇ ਵੱਧ ਚੜਕੇ ਹਿੱਸਾ ਲਿਆ। ਇਸ ਮੌਕੇ ਜਸਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਪੂਰੇ ਪੰਜਾਬ ਵਿਧਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਬਹੁਮਤ ਨਾਲ ਆਉਣ ਜਾ ਰਹੀ ਹੈ । ਇਸ ਮੌਕੇ ਗੁਰਪ੍ਰੀਤ ਸਿੰਘ ਜਿੰਮੀ, ਤੇਜਿੰਦਰ ਸਿੰਘ ਵੀਰਜੀ, ਰਵੀ ਕੁਮਾਰ, ਸੁਰਿੰਦਰ ਸਿੰਘ, ਓਮਪਾਲ ਰਾਣਾ, ਜੈਂਟੀ ਕਾਦੀਮਾਜਰਾ, ਦਲਵਿੰਦਰ ਸਿੰਘ ਕਰਤਾਰਪੁਰ, ਗੁਰਪ੍ਰੀਤ ਗੋਪੀ, ਜਸਵਿੰਦਰ ਸਿੰਘ, ਮਨਜੀਤ ਕੌਰ, ਕੁਲਵੀਰ ਕੌਰ, ਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਾਲੰਟੀਅਰ ਤੇ ਵਰਕਰ ਹਾਜ਼ਰ ਸਨ।