5 Dariya News

ਦੇਰ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ – ਗੁਰਪ੍ਰੀਤ ਸਿੰਘ ਵੜੈਚ

ਹਰਸਿਮਰਤ ਬਾਦਲ ਵੱਲੋਂ ਜਾਰੀ ਬਿਆਨ ਮੋਗਾ ਵਿੱਚ ਬਲਾਸਟ ਨਾਲ ਹੋਇਆ ਖੁਲਾਸਾ, ਬਾਦਲ ਪਰਿਵਾਰ ਪੰਜਾਬ ਵਿੱਚ ਧਮਾਕੇ ਕਰਵਾ ਕੇ ਚੋਣਾਂ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ

5 Dariya News

ਚੰਡੀਗੜ੍ਹ 01-Feb-2017

ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਹੁਤ ਜਿਆਦਾ ਦੇਰ ਹੋਣ ਤੋਂ ਪਹਿਲਾਂ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਬਾਰੇ ਜਿਕਰ ਕੀਤਾ ਜਿਸ ਵਿੱਚ ਉਨਾਂ ਦੀ ਮੋਗਾ ਵਿਖੇ ਧਮਾਕਾ ਕਰਨ ਦੀ ਸ਼ਰਾਰਤੀ ਚਾਲ ਉਜਾਗਰ ਹੋ ਗਈ ਹੈ।ਇੱਥੋਂ ਜਾਰੀ ਇੱਕ ਬਿਆਨ ਵਿੱਚ ਵੜੈਚ ਨੇ ਕਿਹਾ ਕਿ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਬਿਆਨ ਹਰਸਿਮਰਤ ਕੌਰ ਬਾਦਲ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨਾਂ ਨੇ ਆਮ ਆਦਮੀ ਪਾਰਟੀ ਉਤੇ ਦੋਸ਼ ਲਗਾਉਂਦਿਆਂ ਮੋਗਾ ਵਿੱਚ ਧਮਾਕੇ ਦਾ ਜਿਕਰ ਕੀਤਾ ਹੈ। ਉਨਾਂ ਕਿਹਾ ਕਿ ਮੌੜ ਮੰਡੀ ਵਿਖੇ ਹੋਇਆ ਧਮਾਕਾ ਮੋਗਾ ਤੋਂ ਕਾਫੀ ਦੂਰ ਹੈ।ਵੜੈਚ ਨੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤਾ ਕਿ ਕੀ ਅਗਲਾ ਧਮਾਕਾ ਮੋਗਾ ਵਿੱਚ ਹੋਣ ਵਾਲਾ ਹੈ।ਉਹਨਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਖੁਲੇਆਮ ਘੁੰਮਣ ਦਿੱਤਾ ਗਿਆ ਤਾਂ, ਉਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਸਕਦੇ ਹਨ ਅਤੇ ਨਾਲ ਹੀ ਫਿਰਕੂ ਮਾਹੌਲ ਨੂੰ ਵੀ ਖਰਾਬ ਕਰ ਸਕਦੇ ਹਨ। ਉਹ ਸੱਤਾ ਗੁਆ ਰਹੇ ਹਨ ਅਤੇ ਉਨਾਂ ਵੱਲੋਂ ਕਾਂਗਰਸ ਨਾਲ ਮਿਲ ਕੇ ਪੰਜਾਬ ਵਿੱਚ ਖਤਰਨਾਕ ਖੇਡਾਂ ਖੇਡੀਆਂ ਜਾ ਰਹੀਆਂ ਹਨ।ਵੜੈਚ ਨੇ ਹਰਸਿਮਰਤ ਕੌਰ ਬਾਦਲ ਨੂੰ ਯਾਦ ਕਰਵਾਇਆ ਕਿ ਉਨਾਂ ਦੇ ਸਹੁਰਾ ਸਾਹਿਬ ਅਤੇ ਉਨਾਂ ਦੇ ਪਤੀ ਨੇ ਹਮੇਸ਼ਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ ਅਤੇ ਆਪਣੇ ਸਿਆਸੀ ਫਾਇਦਿਆਂ ਲਈ ਚਰਮਪੰਥੀਆਂ ਨਾਲ ਡੂੰਘੇ ਰਿਸ਼ਤੇ ਰੱਖੇ ਹਨ। ਉਨਾਂ ਕਿਹਾ ਕਿ ਇਸ ਦਾ ਖੁਲਾਸਾ ਯੂਐਸ ਦੀ ਇੰਟੈਲੀਜੈਂਸ ਏਜੰਸੀ ਦੇ ਕਾਗਜਾਂ ਤੋ ਹੋਇਆ ਹੈ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਬਾਦਲ ਦੇ ਚਰਮਪੰਥੀਆਂ ਨਾਲ ਸਬੰਧ ਰਹੇ ਸਨ।