5 Dariya News

ਲਾਰੇਂਸ ਲਰਨਿੰਗ ਲੀਗ ਵਿਚ ਬਸੰਤ ਪੰਚਮੀ ਦੇ ਦਿਹਾੜੇ ਤੇ ਲੱਗੀਆਂ ਰੌਣਕਾਂ

ਵਿਦਿਆਰਥੀਆਂ ਨੇ ਧੂਮ ਧਾਮ ਨਾਲ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 01-Feb-2017

ਲਾਰੇਂਸ ਲਰਨਿੰਗ ਲੀਗ ,ਸੈਕਟਰ ੬੯ ਵਿਚ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ  ਨਾਲ ਮਨਾਇਆ ਗਿਆ । ਸਭ ਤੋਂ ਪਹਿਲਾਂ ਸਵੇਰੇ ਸਕੂਲ 'ਚ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ । ਇਸ ਤੋਂ ਬਾਅਦ ਵਿਦਿਆਰਥੀਆਂ ਦਰਮਿਆਨ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ 'ਚ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਤੇ  ਲਾਰੇਂਸ ਲਰਨਿੰਗ ਲੀਗ ਦੇ ਪ੍ਰਿਸੀਪਲ ਵੰਦਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਪਤੰਗਬਾਜ਼ੀ ਬੇਸ਼ੱਕ ਸਾਡੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ ਕਿਉਂਕਿ ਪੁਰਾਣੇ ਸਮੇਂ 'ਚ ਪਤੰਗਬਾਜ਼ੀ ਉਡਾਉਣਾ ਲੋਕਾਂ ਲਈ ਮੌਨਰੰਜਨ ਦਾ ਹਿੱਸਾ ਮੰਨੇ ਜਾਂਦੇ ਸਨ । ਉਨ੍ਹਾਂ ਕਿਹਾ ਕਿ ਬੇਸ਼ੱਕ ਸਮਾਂ ਬਦਲਣ ਨਾਲ ਸਾਡੇ ਮਨੋਰੰਜਨ ਦੇ ਤਰੀਕੇ ਬਦਲ ਗਏ ਹਨ ਪਰ ਫਿਰ ਵੀ ਸਾਨੂੰ ਆਪਣੇ ਤਿਉਹਾਰਾਂ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਨਾਲ ਜੁੜੀਆਂ ਰਹਿਣ । ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਬਸੰਤ ਪੰਚਮੀ ਨੂੰ ਕੁਦਰਤ ਦੀ ਦੇਵੀ ਮਾਂ ਸਰਸਵਤੀ ਦਾ ਜਨਮ ਦਿਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਮਾਂ ਸਰਸਵਤੀ ਨੂੰ ਪ੍ਰੇਰਨਾ ਅਤੇ ਜੀਵਨ ਦੀ ਤਰੱਕੀ ਦੇ ਸ੍ਰੋਤ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਦਰਮਿਆਨ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ 'ਚ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ । ਅੰਤ 'ਚ ਪਤੰਗ ਬਾਜ਼ੀ 'ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।