ਖਰੜ ਵਿੱਚ ਘੱਟੋ-ਘੱਟ ਤਿੰਨ ਆਈ ਟੀ ਆਈ, ਸੈ਼ਨਟਰ ਖੋਲੇ ਜਾਣਗੇ : ਕੰਵਰ ਸੰਧੂ
5 Dariya News
ਖਰੜ 31-Jan-2017
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਚੋਣ ਮੈਨੀਫੇਸਟੋ ਦੇ ਚੇਅਰਮੈਨ ਕੰਵਰ ਸੰਧੂ ਜੀ ਵੱਲੋਂ ਖਰੜ ਹਲਕੇ ਦੇ ਵੱਖ-ਵੱਖ ਸਹਿਰਾਂ ਦਾ ਅਤੇ ਪਿੰਡਾ ਦਾ ਚੋਣ ਪ੍ਰਚਾਰ ਦੌਰਾ ਬਹੁਤ ਹੀ ਤੇਜੀ ਨਾਲ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕੀਂ 4 ਫਰਵਰੀ ਨੂੰ ਵੋਟ ਆਮ ਆਦਮੀ ਪਾਰਟੀ ਨੂੰ ਪਾ ਕੇ ਸ੍ਰੀ ਕੰਵਰ ਸੰਧੂ ਜੀ ਨੂੰ ਐਮ ਐਲ ਏ, ਬਣਾਉਣ ਲਈ ਭਬਾਂ ਭਾਰ ਹਨ। ਉਨ੍ਹਾਂ ਨੇ ਜਨਤਾਂ ਨਗਰ ਖਰੜ ਤੋਂ ਸੁਰੂਆਤ ਕਰਦਿਆ ਚਡਿਆਂਲਾ ਸੂਦਾ, ਮੱਛਲੀ ਕੱਲਾ,ਅਤੇ ਸਵਾਂੜਾ ਪਿੰਡ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਤੋਰ ਤੇ ਖਰੜ ਮੈਨੀਫੇਸਟੋ ਦੇ 21 ਪੁਆਇੰਟਾ ਨੂੰ ਬੜੇ ਹੀ ਸੋਖੇ ਤਰੀਕੇ ਨਾਲ ਲੋਕਾਂ ਨੂੰ ਸਮਝਾਇਆਂ ਅਤੇ ਲੋਕਾਂ ਨੂੰ ਵਿਸਵਾਸ ਦਿਵਾਈਆ ਕਿ ਆਉਣ ਵਾਲੇ 5 ਸਾਲਾ ਵਿੱਚ ਖਰੜ ਹਲਕੇ ਦੀ ਨੁੰਹਾਰ ਬਦਲਣ ਵਿੱਚ ਕੋਈ ਕਸਰ ਨਹੀ ਛੱਡਣਗੇ। ਉਨ੍ਹਾਂ ਕਿਹਾ ਕਿ ਖਰੜ ਹਲਕੇ ਵਿੱਚ ਹਸਪਤਾਲਾ,ਅਤੇ ਸਰਕਾਰੀ ਸਕੂਲਾ,ਦੀ ਹਾਲਤ ਬਹੁਤ ਨਾਜੁਕ ਹੈ ਤੇ ਕੌਸ਼ਿਸ ਕਰਨਗੇ ਕਿ ਆਉਣ ਵਾਲੇ ਕੁੰਝ ਸਮੇ ਵਿੱਚ ਲੋਕਾ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾ ਵਿੱਚ ਹੀ ਪੜ੍ਹਾਉਣਗੇ ਤੇ ਖਰੜ ਵਿੱਚ ਘੱਟੋ-ਘੱਟ ਤਿੰਨ ਆਈ ਟੀ ਆਈ, ਸੈ਼ਨਟਰ ਖੋਲੇ ਜਾਣਗੇ। ਕੁੜੀਆ ਲਈ ਕਾਂਲਜ ਖੋਲੇ ਜਾਣਗੇ। ਕਿਸੇ ਵਰਗ ਨੂੰ ਪਿੱਛੇ ਨਹੀ ਰਹਿਣ ਦੇਣਗੇ ਸਾਰਿਆ ਨੂੰ ਨਾਲ ਲੈ ਕੇ ਚੱਲਣਗੇ। ਅਤੇ ਲੋਕਾਂ ਨੇ ਵੀ ਫਤਿਹ ਬੁਲਾ ਕੇ ਊਨ੍ਹਾਂ ਨੂੰ ਜਿੱਤ ਦਾ ਭਰੋਸਾ ਦਿਵਾਈਆ । ਇਸ ਮੌਕੇਂ ਉਨ੍ਹਾਂ ਨਾਲ ਰਿੱਪੀ, ਜਤਿੰਦਰ ਰਾਣਾ, ਨਵਦੀਪ ਬੱਬੂ, ਪਰਮਜੀਤ ਸਵਾਂੜਾ, ਸੰਦੀਪ ਕੁਮਾਰ, ਜਗਜਿੰਦਰ ਛਿੱਦਾ, ਅਤੇ ਵੱਡੀ ਗਿਣਤੀ ਵਿੱਚ ਵਾਲੰਟੀਅਰ ਸਾਮਲ ਸਨ