5 Dariya News

ਡਾਕਖਾਨੇ ਦਾ ਸਿਸਟਮ ਫੇਲ ਹੋਣ ਤੇ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ

5 Dariya News (ਕੁਲਜੀਤ ਸਿੰਘ )

ਜੰਡਿਆਲਾ ਗੁਰੂ 30-Jan-2017

ਜੰਡਿਆਲਾ ਗੁਰੂ ਦੇ ਡਾਕਖਾਨੇ ਵਿੱਚ ਪਿਛਲੇ ਤਿੰਨ ਚਾਰ ਦਿਨ ਤੋਂ ਸਿਸਟਮ ਬੰਦ ਪਿਆ ਹੋਇਆ ਹੈ ।ਜਿਸ ਕਰਕੇ ਡਾਕਖਾਨੇ ਤੋਂ ਹੋਣ ਵਾਲੇ ਕੰਮ ਜਿਵੇਂ ਸਪੀਡ ਪੋਸਟ ,ਪਾਰਸਲ ,ਸੇਵਿੰਗ ,ਆਰ ਡੀ ਸਮੇਤ ਹੋਰ ਕੰਮ ਕਾਜ ਵੀ ਪ੍ਰਭਾਵਿਤ ਹੋ ਰਹੇ ਹਨ।ਡਾਕਖਾਨੇ ਵਿੱਚ ਮੌਕੇ ਤੇ ਮੌਜੂਦ ਕੁੱਛ ਲੋਕਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨ ਤੋਂ ਡਾਕਖਾਨੇ ਵਿੱਚ ਚੱਕਰ ਮਾਰ ਰਹੇ ਹਨ ।ਪਰ ਸਿਸਟਮ ਫੇਲ ਹੋਣ ਕਾਰਨ ਉਹਨਾਂ ਨੂੰ ਨਿਰਾਸ਼ ਹੋਕੇ ਵਾਪਿਸ ਜਾਣਾ ਪੈਂਦਾ ਹੈ।

ਕੀ ਕਹਿੰਦੇ ਹਨ ਅਧਿਕਾਰੀ ?

ਪੱਤਰਕਾਰ ਵੱਲੋਂ ਜਦੋਂ ਇਸ ਮਾਮਲੇ ਸੰਬੰਧੀ ਜੰਡਿਆਲਾ ਗੁਰੂ ਦੇ ਡਾਕਖਾਨੇ ਦੇ ਇੰਚਾਰਜ ਪੋਸ੍ਟਮਾਸਟਰ ਨਾਲ ਗੱਲ ਕੀਤੀ ਗਈ ਤਾ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਅਸੀਂ ਲਿਖਿਤ ਤੌਰ ਤੇ ਹੈਡ ਆਫਿਸ ਦੇ ਐਸ ਐਸ ਪੀ ਨੂੰ ਜਾਣਕਾਰੀ ਦੇ ਚੁੱਕੇ ਹਾਂ ।ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਟੈਕਨਿਸ਼ਿਅਨ ਦੇ ਆਉਣ ਬਾਰੇ ਅੱਜ ਸੂਚਨਾ ਮਿਲੀ ਹੈ ਪਰ ਹਾਲੇ ਤੱਕ ਉਹ ਪਹੁੰਚਿਆ ਨਹੀਂ।