ਬੀਬੀ ਅੰਬਿਕਾ ਸੋਨੀ ਨੇ ਜੈਲਦਾਰ ਚੈੜੀਆਂਨੂੰ ਬਰਿੰਦਰ ਢਿੱਲੋਂ ਦੇ ਹੱਕ ਵਿਚ ਤੋਰਿਆ
5 Dariya News (ਰਜਨੀਕਾਂਤ ਗਰੋਵਰ)
ਕੁਰਾਲੀ 29-Jan-2017
ਨੇੜਲੇ ਪਿੰਡ ਚੈੜੀਆਂ ਵਿਖੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸੀਨੀਅਰ ਕਾਂਗਰਸੀ ਆਗੂ ਦੇ ਗ੍ਰਿਹ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਅੰਬਿਕਾ ਸੋਨੀ ਪਹੁੰਚੇ ਤੇ ਉਨ੍ਹਾਂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਹਲਕਾ ਰੋਪੜ ਤੋਂ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ। ਇਥੇ ਦੱਸਣਾ ਬਣਦਾ ਹੈ ਜੈਲਦਾਰ ਚੈੜੀਆਂ ਵਿਧਾਨ ਸਭਾ ਹਲਕਾ ਰੋਪੜ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ ਪਰ ਪਾਰਟੀ ਵੱਲੋਂ ਨੌਜੁਆਨ ਆਗੂ ਬਰਿੰਦਰ ਢਿੱਲੋਂ ਨੂੰ ਟਿਕਟ ਦੇ ਦਿੱਤੀ ਜਿਸ ਦੇ ਰੋਸ਼ ਵੱਜੋਂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਹੋਰ ਕਾਂਗਰਸੀ ਆਗੂਆਂ ਨੇ ਹਲਕਾ ਖਰੜ ਵਿਚ ਬਰਿੰਦਰ ਢਿੱਲੋਂ ਦੀ ਕਿਸੇ ਵੀ ਤਰ੍ਹਾਂ ਨਾਲ ਹਮਾਇਤ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਕਾਰਨ ਸਾਬਕਾ ਕੇਂਦਰੀ ਮੰਤਰੀ ਬੀਬੀ ਅੰਬਿਕਾ ਸੋਨੀ ਖੁੱਦ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਗ੍ਰਿਹ ਪਹੁੰਚੇ ਤਾਂ ਜੋ ਰੋਪੜ ਦੀ ਸੀਟ ਜਿੱਤੀ ਜਾ ਸਕੇ। ਇਸ ਮੌਕੇ ਜੈਲਦਾਰ ਚੈੜੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ ਲੈਂਦੇ ਹੋਏ ਬਰਿੰਦਰ ਢਿੱਲੋਂ ਦੀ ਮਦਦ ਕਰਨ ਦਾ ਐਲਾਨ ਕੀਤ।