5 Dariya News

ਲੋਕਾਂ ਦੀਆ ਸਮੱਸਿਆਵਾ ਅਤੇ ਦਿੱਕਤਾ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ : ਕੰਵਰ ਸੰਧੂ

ਖਰੜ ਹਲਕੇ ਦੇ ਮੈਨੀਫੇਸਟੋ ਦੇ 21 ਪੁਆਇੰਟਾ ਨੂੰ ਵਿਸਥਾਰ ਨਾਲ ਲੋਕਾਂ ਨੂੰ ਸਮਝਾਇਆ

5 Dariya News

ਖਰੜ 29-Jan-2017

ਆਮ ਆਦਮੀ ਪਾਰਟੀ ਖਰੜ ਦੇ ਉਮੀਦਵਾਰ ਅਤੇ ਚੋਣ ਮੈਨੀਫੇਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਵੱਲੋਂ ਚੋਣ ਪ੍ਰਚਾਰ ਮੁਹਿੰਮ ਤਹਿਤ ਖਰੜ ਹਲਕੇ ਦੇ ਵੱਖ-ਵੱਖ ਪਿੰਡਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੀ ਸੁਰੂਆਤ ਪਿੰਡ ਰਸਨਹੇੜੀ ਤੋਂ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਟਾਉਨ, ਐਸ ਬੀ ਪੀ ਹੋਮਸ਼, ਗੁਰੂ ਤੇਗ ਬਹਾਦਰ ਨਗਰ ਦੇ ਲੋਕਾਂ ਨਾਲ ਭਰਵੀਆ ਮੀਟਿੰਗਾ ਕੀਤੀਆ  ਇਨ੍ਹਾਂ ਮੀਟਿੰਗਾ ਵਿੱਚ ਇੱਕਠ ਨੂੰ ਵੇਖ ਕੇ ਇੰਝ ਲਗਦਾ ਸੀ ਜਿਵੇਂ ਲੋਕੀ ਪਹਿਲਾ ਹੀ ਕੰਵਰ ਸੰਧੂ ਜੀ ਨੂੰ ਜਿਤਾਈ ਬੈਠੇ ਹਨ ਬਸ 11 ਮਾਰਚ ਨੂੰ ਇਕ ਰਸਮੀ ਐਲਾਨ ਬਾਕੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹਰ ਸਾਲ ਆਪਣੇ ਆਪ ਲੋਕਾਂ ਦੀ ਕਚਹਿਰੀ ਆ ਕੇ ਕੀਤੇ ਹੋਏ ਕੰਮਾ ਦਾ ਵੇਰਵਾ ਦੇਣਗੇ ਤਾਂ ਜੋਂ ਲੋਕਾਂ ਦਾ ਇਹ ਸਵਾਲ ਹਮੇਸਾ ਸੁਣਨ ਨੂੰ ਮਿਲਦਾ ਹੈ ਕਿ ਤੁਸੀ ਵੋਟਾ ਤੋਂ ਬਾਅਦ ਦੁਬਾਰਾ ਆਉਗੇ ਕਿ ਨਹੀ।  ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆ ਮੁਸਕਿਲਾ ਸੁਣੀਆ ਅਤੇ ਭਰੋਸਾ ਦਿਵਾਈਆ ਕਿ ਇਨ੍ਹਾਂ ਸਮੱਸਿਆਵਾ ਅਤੇ ਦਿੱਕਤਾ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਅਤੇ ਮੌਜੂਦਾ ਸਰਕਾਰਾ ਦੀਆ ਹੁਣ ਤੱਕ ਦੀਆ ਨਖੇਧੀ ਵੀ ਕੀਤੀ ਕਿ ਕਿਵੇ ਅੱਜ ਤੱਕ ਲੋਕ ਆਪਣੀ ਬੁੱਨਿਆਦੀ ਸਹੂਲਤਾ ਦੀ ਹੀ ਮੰਗ ਕਰ ਰਹੇ ਹਨ ਅਗਰ ਸਹਿਰ ਵਿੱਚ ਬੁਨਿਆਦੀ ਸਹੂਲਤਾ ਤੋਂ ਲੋਕ ਵਾਝੇ ਹਨ ਤਾ ਪਿੰਡਾ ਚ ਕਿਹੋ ਜਿਹੀਆ ਸਹੂਲਤਾ ਮਿਲੀਆ  ਹੋਣਗੀਆ। ਉਨ੍ਹਾਂ ਨੇ ਖਰੜ ਹਲਕੇ ਦੇ ਮੈਨੀਫੇਸਟੋ ਦੇ 21 ਪੁਆਇੰਟਾ ਨੂੰ ਵਿਸਥਾਰ ਨਾਲ ਲੋਕਾਂ ਨੂੰ ਸਮਝਾਇਆ ਉਨ੍ਹਾਂ ਨੇ ਕਿਹਾ ਕਿ ਖਰੜ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਨੇੜੇ ਹੋਣ ਦਾ ਕੋਈ ਲਾਭ ਨਹੀ ਮਿਲਿਆ ਅਤੇ ਨਾ ਹੀ ਸਰਕਾਰ ਨੇ ਰੋਜਗਾਰ ਪੈਦਾ ਕਰਨ ਦਾ ਕੋਈ ਉਪਰਾਲਾ ਕੀਤਾ। ਉਨ੍ਹਾਂ ਵੋਟਰਾ ਨੂੰ ਅਪੀਲ ਕੀਤੀ ਕਿ ਪਿਛਲੇ 7' ਸਾਲਾ ਤੋਂ ਜੋ ਤੁਸੀ ਮਤ ਦਾ ਦਾਨ ਕੀਤਾ ਉਸ ਦੇ ਮਾੜੇ ਨਤੀਜੇ ਭੁਗਤ ਰਹੇ ਹੋ ਸੋ ਇਸ ਵਾਰ  ਤੁਸੀ 4 ਫਰਵਰੀ ਨੂੰ ਮਤ ਦਾਨ ਸੋਚ ਸਮਝ ਕੇ ਕਰਿਓ ਤਾਂ ਜੋ ਸਾਡਾ ਖੁਆਬ ਨਵਾਂ ਪੰਜਾਬ ਦੇ ਨਾਅਰੇ ਨੂੰ ਪੁਰਾ ਕਰ ਸਕਿਏ। ਇਸ ਮੌਕੇ ਉਨ੍ਹਾਂ ਨਾਲ ਜਤਿੰਦਰ ਰਾਣਾ, ਭੁਪਿੰਦਰ ਸਿੰਘ, ਕਿਰਪਾਲ ਗਿੱਲ, ਨਿਰਮੈਲ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਜਸਵੰਤ ਸਿੰਘ, ਅਤੇ ਭਾਰੀ ਗਿਣਤੀ ਵਿੱਚ ਪਾਰਟੀ ਦੇ ਸਮਰਥਕ ਅਤੇ ਵਾਲੰਟੀਅਰ ਸ਼ਾਮਲ ਸਨ।