5 Dariya News

ਲਾਰੇਂਸ ਲਰਨਿੰਗ ਲੀਗ 'ਚ ਧੂਮ-ਧਾਮ ਨਾਲ ਮਨਾਇਆ ਗਿਆ ਗਣਤੰਤਰਤਾ ਦਿਵਸ, ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਕੀਤਾ ਯਾਦ

ਵਿਦਿਆਰਥੀਆਂ ਨੂੰ ਇਕ ਚੰਗੇ ਸਮਾਜ ਦੀ ਸਥਾਪਨਾ ਲਈ ਸਦਾ ਸੁਚਾਰੂ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Jan-2017

ਲਾਰੇਂਸ ਲਰਨਿੰਗ ਲੀਗ, ਸੈਕਟਰ ੬੮ ਵੱਲੋਂ ਗਣਤੰਤਰਤਾ ਦਿਵਸ ਬਹੁਤ ਧੂਮਧਾਮ ਨਾਲ ਸਕੂਲ ਦੇ ਕੈਂਪਸ 'ਚ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ  ਨੇ ਆਜ਼ਾਦੀ ਦੀ ਪਹਿਲੀ ਲੜਾਈ 1857 ਈ. ਦੇ ਕ੍ਰਾਂਤੀਕਾਰੀਆਂ ਅਤੇ ਆਜ਼ਾਦੀ ਦੇ ਮਹਾਨ ਪਰਵਾਨਿਆਂ ਦੇ ਪਹਿਰਾਵੇ ਪਹਿਨ ਕੇ ਉਨ੍ਹਾਂ ਦੇ ਆਜ਼ਾਦੀ ਲਈ ਪਾਏ ਗਏ ਯੋਗਦਾਨ ਲਈ ਸਕੂਲ 'ਚ ਹਾਜ਼ਰ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਦੇਸ਼ ਪਿਆਰ ਦੇ ਗੀਤ ਨਾਲ ਹੋਈ, ਜਿਸ ਦਾ ਵਿਦਿਆਰਥੀਆਂ ਨੇ ਬਾਖ਼ੂਬੀ ਤਰੀਕੇ ਨਾਲ ਸਟੇਜ ਤੇ ਮੰਚ ਕੀਤਾ। ਇਸ ਤੋਂ ਬਾਦ ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਦੇ ਪਹਿਰਾਵੇ ਪਹਿਨ ਕੇ ਸਟੇਜ ਤੇ ਵੱਖ-ਵੱਖ ਤਰਾਂ ਦਾ ਡਾਂਸ ਪੇਸ਼ ਕੇ ਸਭ ਦਾ ਮਨ ਮੋਹ ਲਿਆ ਜਦ ਕਿ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ  ਮੇਰਾ ਨਵਾਂ ਭਾਰਤ ਥੀਮ ਤੇ ਸਟੇਜ ਡਾਂਸ ਪੇਸ਼ ਕੀਤਾ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੰਦਨਾ ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਹਾਨ ਸੁਤੰਤਰਤਾ ਸੈਨਾਨੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਬਾਰੇ ਦੱਸਿਆਂ ਅਤੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਮਹਾਨ ਸਪੂਤਾਂ ਦੇ ਵਿਖਾਏ ਰਾਹ ਤੇ ਚੱਲਣ ਦੀ ਪ੍ਰੇਰਨਾ ਦਿਤੀ । ਉਨ੍ਹਾਂ ਵਿਦਿਆਰਥੀਆਂ ਨੂੰ ਇਕ ਚੰਗੇ ਸਮਾਜ ਦੀ ਸਥਾਪਨਾ ਲਈ ਸਦਾ ਸੁਚਾਰੂ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਿਆ । ਸਮਾਰੋਹ ਦੇ ਅੰਤ 'ਚ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ।