5 Dariya News

ਪਾਰਟੀ ਵਿਚ ਰਹਿੰਦੇ ਹੋਏ ਘਰ ਬੈਠ ਕੇ ਪਾਰਟੀ ਦੀ ਸੇਵਾ ਕਰਾਂਗਾ : ਜਥੇਦਾਰ ਉਜਾਗਰ ਸਿੰਘ ਬਡਾਲੀ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 23-Jan-2017

ਕਈ ਵਿਅਕਤੀ ਇਸ ਤਰ੍ਹਾਂ ਬਦਲ ਜਾਂਦੇ ਹਨ ਜਿਵੇਂ ਹਵਾ ਚੱਲਣ ਨਾਲ ਕਾਗਜ ਦੇ ਟੁਕੜੇ ਹਵਾ ਦੇ ਰੁੱਖ ਵੱਲ ਨੂੰ ਉੱਡਣ ਲਗਦੇ ਹਨ। ਇਸੇ ਤਰ੍ਹਾਂ ਚੌਣਾਂ ਦੌਰਾਨ ਕੁਝ ਮੋਕਾਪ੍ਰਸਤ ਵਿਅਕਤੀਆਂ ਦਾ ਕਾਗਜਾਂ ਦੇ ਟੁਕੜਿਆਂ ਵਾਂਗ ਉਮੀਦਵਾਰਾਂ ਦੀ ਹਵਾ ਵੇਖ ਕੇ ਬਦਲਣਾ ਸੁਭਾਵਿਕ ਹੁੰਦਾ ਹੈ। ਜਿਨ੍ਹਾਂ ਰੁੱਖਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਟਾਹਣੀਆਂ ਜਾਂ ਪੱਤੇ ਝੜਨ ਨਾਲ ਕੋਈ ਫਰਕ ਨਹੀ ਪੈਦਾ ਕਿਉਕਿ ਪੱਤੇ ਤੇ ਟਾਹਣੀਆਂ ਦੁਬਾਰਾ ਫਿਰ ਆ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਚਾਰ ਪੁਸਤਾਂ ਤੋਂ ਅਕਾਲੀ ਦਲ ਦੇ ਨਾਲ ਸੇਵਾ ਕਰਦੀਆਂ ਰਹੀਆਂ ਹਨ ਤੇ ਇਸ ਦੌਰਾਨ ਅਸੀ ਕਈ ਮਾੜੇ ਸਮੇਂ ਵੇਖੇ ਹਨ ਤੇ ਜੇਲਾਂ ਵੀ ਕੱਟੀਆਂ ਹਨ ਪਰ ਫਿਰ ਵੀ ਮਂੈ ਹਮੇਸਾ ਅਕਾਲੀ ਦਲ ਦਾ ਸਾਥ ਦਿੱਤਾ ਹੈ ਤੇ ਹੁਣ ਵੀ ਅਕਾਲੀ ਦਲ ਪਾਰਟੀ ਵਿਚ ਰਹਿੰਦੇ ਹੋਏ ਆਪਣੇ ਘਰ ਬੈਠ ਕੇ ਪਾਰਟੀ ਦੀ ਸੇਵਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ 21 ਜਨਵਰੀ ਜਾਂ 25 ਜਨਵਰੀ ਦੀ ਕੋਈ ਮੀਟਿੰਗ ਨਹੀ ਰੱਖੀ ਤੇ ਮੈ 12 ਜਨਵਰੀ ਦੀ ਮੀਟਿੰਗ ਵਿਚ ਹੀ ਸਪੱਸਟ ਕਰ ਦਿੱਤਾ ਸੀ ਕਿ ਮੈ ਚੋਣ ਨਹੀ ਲੜਾਂਗਾ ਤੇ ਨਾ ਹੀ ਪਾਰਟੀ ਛੱਡਾਗਾਂ। ਉਨ੍ਹਾਂ ਹਲਕਾ ਖਰੜ੍ਹ ਦੇ ਲੋਕਾਂ ਨੂੰ ਝੂਠੀਆਂ ਖਬਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।