5 Dariya News

ਲੋਕ ਇਨਕਲਾਬ ਲਿਆਉਣ ਲਈ ਕਾਹਲੇ : ਕੰਵਰ ਸੰਧੂ

ਕੰਵਰ ਸੰਧੂ ਵੱਲੋਂ ਵੱਖ ਵੱਖ ਪਿੰਡਾਂ ਚ ਚੋਣ ਪ੍ਰਚਾਰ , ਲੋਕਾਂ ਦੀਆਂ ਭਰਵੀਆਂ ਮੀਟਿੰਗਾਂ ਨੇ ਵਧਾਇਆ ਸੰਧੂ ਦਾ ਹੌਂਸਲਾ

5 Dariya News

ਖਰੜ 23-Jan-2017

ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਉਮੀਦਵਾਰ ਅਤੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਚੋਣ ਪ੍ਰਚਾਰ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਚ ਚੋਣ ਪ੍ਰਚਾਰ ਕੀਤਾ ਗਿਆ । ਕੰਵਰ ਸੰਧੂ ਨੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਪਿੰਡ ਮਜਾਤ ਤੋਂ ਕੀਤੀ ਅਤੇ ਫੇਰ ਉਨ੍ਹਾਂ ਦਾ ਕਾਫਿਲਾ ਪਿੰਡ ਮੱਛਲੀ ਕਲਾਂ, ਪਹੁੰਚਿਆ ਅਤੇ ਇਸਤੋਂ ਬਾਅਦ ਉਨ੍ਹਾਂ ਬਡਾਲਾ ਰੋਡ ਖਰੜ ਵਿਖੇ ਪਹੁੰਚ ਕੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਵਾਲੇ ਦਰਜ਼ਨਾਂ ਪਰਿਵਾਰਾਂ ਨਾਲ ਮੀਟਿੰਗ ਕੀਤੀ ਅਤੇ ਸਮਰਥਨ ਦੇਣ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸਤੋਂ ਬਾਅਦ ਉਨ੍ਹਾਂ ਪਿੰਡ ਕਾਂਸਲ ਚ ਪੈਦਲ ਯਾਤਰਾ ਕੀਤੀ, ਜਿੱਥੇ ਉਨ੍ਹਾਂ ਦੀ ਪੈਦਲ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਵਧ ਚੜ ਕੇ ਇਸ ਪੈਦਲ ਯਾਤਰਾ ਚ ਹਿੱਸਾ ਲਿਆ ਸੀ । ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਖਰੜ ਦੇ ਮੈਨੀਫੈਸਟੋ ਦੇ 21 ਪੁਆਇੰਟਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ । ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੰਵਰ ਸੰਧੂ ਨੇ ਕਿਹਾ ਕਿ ਲੋਕ ਹੁਣ ਇਨਕਲਾਬ ਲਿਆਉਣ ਦੇ ਲਈ ਕਾਹਲੇ ਨੇ ਅਤੇ ਉਹ ਬੇਸਬਰੀ ਦੇ ਨਾਲ 4 ਫਰਵਰੀ ਦਾ ਇੰਤਜ਼ਾਰ ਕਰ ਰਹੇ ਨੇ । ਉਨ੍ਹਾਂ ਕਿਹਾ ਕਿ ਜੇਕਰ ਅਸੀਂ 4 ਫਰਵਰੀ ਨੂੰ ਸੰਜੀਦਗੀ ਦੇ ਨਾਲ ਵੋਟ ਪਾਵਾਂਗੇ ਫੇਰ ਹੀ 11 ਮਾਰਚ ਨੂੰ ਲੋਕਾਂ ਦੀ ਸਰਕਾਰ ਬਣ ਸਕੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਬੰਟੀ, ਪਰਮਜੀਤ ਸਵਾੜਾ, ਕੁਲਵੰਤ ਗਿੱਲ, ਸੁਰਜੀਤ ਮਜਾਤੜੀ, ਚੰਦਰ ਸ਼ੇਖਰ ਬਾਵਾ, ਰਾਮ ਸਰੂਪ, ਮਿਸ਼ਰਾ ਜੀ, ਭਗਵਾਨ ਗਿਰੀ, ਜਗਤਾਰ ਨਾਡਾ, ਮੈਡਮ ਕਾਂਤਾ, ਕੁਲਵੰਤ ਕੌਰ, ਮਨੀਸ਼ ਸਿੰਗਾਦੇਵੀ, ਮੋਹਨ ਸਿੰਘ, ਕਿਰਪਾਲ ਗਿੱਲ, ਰਾਕੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਪਾਰਟੀ ਸਮਰਥਕ ਤੇ ਵਾਲੰਟੀਅਰ ਹਾਜ਼ਰ ਸਨ ।