ਖਾਦ ਸੁਰੱਖਿਆ ਬਿੱਲ ਨੂੰ ਪਾਸ ਕੀਤੇ ਜਾਣਾ ਯੂ.ਪੀ.ਏ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ : ਰਵਨੀਤ ਸਿੰਘ ਬਿੱਟੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 05-Sep-2013
ਹਲਕਾ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਸ. ਰਵਨੀਤ ਸਿੰਘ ਬਿੱਟੂ ਅਤੇ ਮੋਹਾਲੀ ਹਲਕੇ ਤੋਂ ਸੀਨੀਅਰ ਕਾਂਗਰਸੀ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਭਾਰਤ ਸਰਕਾਰ ਵੱਲੋਂ ਅੰਗਰੇਜ਼ਾ ਦੇ ਸਮੇਂ ਦੇ ਬਣਾਏ ਭੂਮੀ ਗ੍ਰਹਿਣ ਕਾਨੂੰਨ ਨੂੰ ਰੱਦ ਕਰਕੇ ਨਵਾਂ ਬਿੱਲ ਪੇਸ਼ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਇਸ ਬਿੱਲ ਤੋ. ਪਹਿਲਾਂ ਲੋਕ ਸਭਾ ਵਿਚ ਖਾਦ ਸੁਰੱਖਿਆ ਬਿੱਲ ਨੂੰ ਪਾਸ ਕੀਤੇ ਜਾਣਾ ਯੂ.ਪੀ.ਏ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖਾਦ ਸੁਰੱਖਿਆ ਬਿਲ ਨਾਲ ਦੇਸ਼ ਦੇ ਲਗਭਗ 81 ਕਰੋੜ ਲੋਕਾਂ ਨੂੰ ਤਿੰਨ ਰੁਪਏ ਕਿਲੋ ਚੌਲ, ਦੋ ਰੁਪਏ ਕਿਲੋ ਕਣਕ ਅਤੇ ਇਕ ਰੁਪਏ ਕਿਲੋ ਮੋਟਾ ਅਨਾਜ ਮਿਲੇਗਾ, ਜਿਸ ਨਾਲ ਦੇਸ਼ ਵਿਚ ਕੋਈ ਵੀ ਵਿਅਕਤੀ ਹੁਣ ਭੁੱਖਾ ਨਹੀਂ ਸੌਵੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਜ਼ਦੀਕੀ ਪੈਂਦੇ ਪਿੰਡ ਬਠਲਾਣਾ ਵਿਖੇ ਐਸ.ਸੀ ਧਰਮਸ਼ਾਲਾ ਦੀ ਉਸਾਰੀ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪੰਚਾਇਤ ਨੂੰ ਸੌਪਣ ਉਪਰੰਤ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਸੂਬੇ ਵਿਚ ਲਾਗੂ ਨਾ ਕਰਕੇ ਪੰਜਾਬ ਦੇ ਕਰੋੜਾਂ ਹੀ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ, ਜਦਕਿ ਪੰਜਾਬ ਸਰਕਾਰ ਦੀ ਆਪਣੀ ਆਟਾ-ਦਾਲ ਸਕੀਮ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਬੰਦ ਪਈ ਹੈ ਅਤੇ ਲੋਕਾਂ ਨੂੰ ਦਾਲ ਤਾਂ ਲਗਭਗ ਡੇਢ ਸਾਲ ਤੋਂ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਭੂਮੀ ਗ੍ਰਹਿਣ ਬਿੱਲ ਨਾਲ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਹੋਵੇਗੀ ਅਤੇ ਖਾਸ ਕਰਕੇ ਪੈਰ੍ਹੀ ਫੇਰੀ ਐਕਟ ਦੀ ਮਾਰ ਝਲਦੇ ਹੋਏ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗ। ਸਾਂਸਦ ਬਿੱਟੂ ਅਤੇ ਵਿਧਾਇਕ ਸਿੱਧੂ ਨੇ ਯੂ.ਪੀ.ਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਡਾ. ਮÎਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਸਮੁੱਚੀ ਕੇਂਦਰ ਸਰਕਾਰ ਦੀ ਜਿੰਨੀ ਸਲਾਘਾ ਕੀਤੀ ਜਾਵੇ ਉਨ੍ਹੀ ਥੋੜੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿਛਲੀ ਇੱਕ ਸਦੀ ਤੋਂ ਜਬਰੀ ਭੂਮੀ ਪ੍ਰਾਪਤ ਕੀਤੀ ਜਾਂਦੀ ਰਹੀ ਹੈ ਜੋ ਕਿਸਾਨਾਂ ਨਾਲ ਵੱਡਾ ਧੱਕਾ ਸੀ ਜਿਸ ਨਾਲ ਕਿਸਾਨ ਬੇ ਜਮੀਨੇ ਵੀ ਹੋ ਜਾਂਦੇ ਹਨ ਅਤੇ ਬੇ ਘਰ ਵੀ। ਉਨ੍ਹਾਂ ਨੂੰ ਵਸਾਉਣ ਲਈ ਮੁੜ ਕੋਈ ਹਿੱਲਾ ਨਹੀਂ ਸੀ ਕੀਤਾ ਜਾਂਦਾ। ਇਸ ਬਿੱਲ ਨਾਲ ਕਿਸਾਨਾਂ ਨੂੰ ਉਜਾੜੇ ਦੀ ਦਹਿਸ਼ਤ ਤੋਂ ਮੁਕਤੀ ਮਿਲੀ ਹੈ ਅਤੇ ਕਿਸੇ ਵੱਡੇ ਪ੍ਰੋਜੈਕਟ ਲਈ ਵੀ ਜ਼ਮੀਨ ਹਾਸਲ ਕਰਨ ਵਾਸਤੇ ਉਸ ਦੇ ਘੇਰੇ 'ਚ ਆÀੁਂਦੀ ਭੂਮੀ ਦੇ ਮਾਲਕਾਂ 'ਚੋ 80 ਫੀਸਦੀ ਦੀ ਸਹਿਮਤੀ ਲੈਣੀ ਜਰੂਰੀ ਕਰਕੇ ਸਰਕਾਰ ਨੇ ਸਿੱਧ ਕਰ ਦਿੱਤਾ ਕਿ ਉਹ ਕਿਸਾਨ ਹਿਮਾਇਤੀ ਹੈ। ਮਾਰਕੀਟ ਭਾਅ ਨਾਲੋਂ ਚਾਰ ਗੁਣਾ ਰੇਟ ਦੇਣ ਦਾ ਵਚਨ ਦੇ ਕੇ ਪਿੰਡਾ 'ਚ ਭੂਮੀ ਮਾਲਕਾਂ ਨੂੰ ਲੂਟ ਤੋਂ ਬਚਾਉਣ ਦਾ ਯਤਨ ਹੈ ਉਨ੍ਹਾਂ ਸਰਕਾਰ ਦੇ ਇਸ ਕਦਮ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਸ ਬਿੱਲ ਨੇ “ਇਤਿਹਾਸਕ ਨਾ ਇੰਨਸਾਫੀ” ਦੂਰ ਕਰਕੇ ਇੱਕ ਸਦੀ ਦਾ ਮੁੰਹ ਧੋਹ ਦਿੱਤਾ ਹੈ ਜਿਸ ਨਾਲ ਕਿਸਾਨਾਂ ਦਾ ਭਵਿੱਖ ਉਜਲਾ ਹੋਵੇਗਾ ਅਤੇ ਉਸ ਨੂੰ ਜਬਰੀ ਮਾਰਾਂ ਤੋਂ ਨਿਜਾਤ ਹਾਸਲ ਹੋ ਜਾਵੇਗੀ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਧਰਮ ਸਿੰਘ ਸਰਪੰਚ, ਵਜੀਰ ਸਿੰਘ, ਦਰਬਾਰਾ ਸਿੰਘ, ਹਰਨੇਕ ਸਿੰਘ ਤਿੰਨੋ ਸਾਬਕਾ ਸਰਪੰਚ, ਜਗੀਰ ਸਿੰਘ ਪੰਚ, ਹਰਵਿੰਦਰ ਸਿੰਘ ਪੰਚ, ਮੀਨਾ ਰਾਣੀ ਪੰਚ, ਜਰਨੈਲ ਕੌਰ ਪੰਚ, ਜਗਰੂਪ ਸਿੰਘ ਕੁਰੜੀ, ਕਰਮਜੀਤ ਸਿੰਘ, ਸੁਰਮੁੱਖ ਸਿੰਘ (ਕਾਲਾ), ਹਰਭਜਨ ਸਿੰਘ ਬਾਲਮੀਕ ਸਭਾ, ਰੁਪਿੰਦਰ ਕੋਰ ਪ੍ਰਧਾਨ ਮਹਿਲਾ ਮੰਡਲ, ਸ਼ਿਵ ਕੁਮਾਰ, ਗੁਰਮੇਲ ਸਿੰਘ, ਹਰਭਗਵੰਤ ਸਿੰਘ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਮੋਹਾਲੀ, ਰਣਧੀਰ ਸਿੰਘ ਚਾਊ ਮਾਜਰਾ, ਬਾਵਾ ਸਿੰਘ ਦੈੜੀ, ਸ਼ੇਰ ਸਿੰਘ ਦੈੜੀ, ਪਡੰਤ ਭੁਪਿੰਦਰ ਕੁਮਾਰ ਨਗਿਆਰੀ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੋਰੀ, ਦਵਿੰਦਰ ਸਿੰਘ ਸਾਬਕਾ ਸਰਪੰਚ ਕੁਰੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਹਾਜਰ ਸਨ।