ਵਿਧਾਨ ਸਭਾ ਚੋਣਾਂ ਵਿਚ 'ਆਪ' ਨੂੰ ਜਿਤਾਊਣ ਨਾਲ ਹੋਵੇਗੀ ਨਰੋਏ ਸਮਾਜ ਦੀ ਸਿਰਜਣਾ : ਕੰਵਰ ਸੰਧੂ
5 Dariya News (ਰਜਨੀਕਾਂਤ ਗਰੋਵਰ)
ਕੁਰਾਲੀ 20-Jan-2017
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਕੁਰਾਲੀ ਸ਼ਹਿਰ 'ਚ ਵੱਖ-ਵੱਖ ਮਾਰਕੀਟਾਂ 'ਚ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਵਿਚਾਰ ਸਾਂਝੇ ਕਰਦਿਆਂ ਆਪ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੰਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਨੇ ਸਿਵਾਏ ਫੋਕੇ ਦਾਅਵਿਆਂ ਦੇ ਪੰਜਾਬ 'ਚ ਕੁਝ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ਜਾ ਰਹੀ, ਜਿਸ 'ਤੇ ਲੋਕ ਫਖਰ ਮਹਿਸੂਸ ਕਰਨਗੇ ਅਤੇ 'ਆਪ' ਦੀ ਸਰਕਾਰ ਆਉਣ ਤੇ ਸੂਬੇ ਵਿਚ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਤੋਂ ਪੰਜਾਬ ਪਹੁੰਚਕੇ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਜੋ ਕਿ ਸੁਭ ਸੰਕੇਤ ਹੈ। ਇਸ ਮੌਕੇ ਬਿੱਟੂ ਸੰਧੂ, ਜਗਦੇਵ ਸਿੰਘ ਮਲੋਆ, ਗੁਰਪ੍ਰੀਤ ਸਿੰਘ ਜਿੰਮੀ, ਹਰੀਸ਼ ਕੌਸ਼ਲ, ਜੱਗੀ ਕਾਦੀਮਾਜਰਾ, ਹੇਮਰਾਜ ਸ਼ਰਮਾ, ਰਵੀ ਕੁਮਾਰ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਲਡੀ,ਦੀਪੂ ਕੁਰਾਲੀ, ਅੱਛਰ ਸਿੰਘ ਕੰਸਾਲਾ ਸਮੇਤ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ।