5 Dariya News

5ਵਾਂ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 20-Jan-2017

ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਖੇਡ ਸਟੇਡੀਅਮ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਪੋਰਟਸ ਕਲੱਬ ਵੱਲੋਂ ਸਵ. ਸੁਰਮੁਖ ਸਿੰਘ ਯਾਦਗਰੀ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਿੰ.ਪਰਮਜੀਤ ਕੌਰ ਸਿੰਘਪੁਰਾ ਨੇ ਕੀਤਾ ਅਤੇ ਮੁਖ ਮਹਿਮਾਨ ਵੱਜੋਂ ਬਾਬਾ ਲਾਭ ਸਿੰਘ ਬਹਾਲਪੁਰ ਵਾਲਿਆਂ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਬਾਬਾ ਬਹਾਲਪੁਰ ਨੇ ਨੌਜੁਆਨ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜੁਆਨ ਦੇਸ਼ ਦਾ ਸਰਮਾਇਆ ਹਨ ਤੇ ਇਨ੍ਹਾਂ ਨੂੰ ਨਸ਼ਿਆਂ ਤੋਂ ਬਚਾਕੇ ਖੇਡਾਂ ਨਾਲ ਜੋੜਨਾ ਸਾਡਾ ਫਰਜ਼ ਬਣਦਾ ਹੈ। ਇਸ ਦੌਰਾਨ ਉਦਘਾਟਨੀ ਮੈਚ ਵਿਚ ਪਡਿਆਲਾ ਨੇ ਇੱਕ ਗੋਲ ਨਾਲ ਧਿਆਨਪੁਰਾ ਨੂੰ ਹਰਾਇਆ ਤੇ ਹੋਰਨਾਂ ਮੁਕਾਬਲਿਆਂ ਵਿਚ ਖਿਜਰਾਬਾਦ ਨੇ ਭਾਗੋਵਾਲ ਨੂੰ, ਮੋਹਾਲੀ ਨੇ ਬਹਿਰਾਮਪੁਰ, ਖਿਜਰਾਬਾਦ ਨੇ ਚਤਾਮਲੀ ਨੂੰ ਹਰਾਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਸਬੰਧੀ ਦਲਵਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਕਾਲਾ ਕੁਰਾਲੀ, ਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਜਸਕਰਨ ਸਿੰਘ, ਗਗਨਦੀਪ ਸਿੰਘ ਆਦਿ ਹਰਜ਼ ਸਨ।