5 Dariya News

ਚਰਨਜੀਤ ਸਿੰਘ ਚੰਨੀ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ : ਕੈਲਾਸ਼ ਕੌਸ਼ਲ,ਵਿਜੇ ਕੁਮਾਰ ਟਿੰਕੂ

5 Dariya News (ਗੁਰਵਾਰਿਸ ਸੋਹੀ )

ਮੋਰਿੰਡਾ 19-Jan-2017

ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ। ਉਪਰੋਤਕ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਕੈਲਾਸ਼ ਕੌਸ਼ਲ , ਵਿਜੇ ਕੁਮਾਰ ਟਿੰਕੂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ , ਕੋਂਸਲਰ ਹਰੀਪਾਲ ਸਾਬਕਾ ਪ੍ਰਧਾਨ ਨਗਰ ਕੋਂਸਲ ਮੋਰਿੰਡਾ, ਕੋਂਸਲਰ ਮਹਿੰਦਰ ਸਿੰਘ ਢਿੱਲੋਂ , ਸਾਬਕਾ ਕੋਂਸਲਰ ਗੁਲ਼ਸ਼ਨ ਠੁਕਰਾਲ ਸਮੇਤ ਹੋਰ ਬਹੁਤ ਸਾਰੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੈਲਾਸ਼ ਕੋਸ਼ਲ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਦੌਰਾਨ ਮੋਰਿੰਡਾ ਵਿੱਖੇ ਕੀਤਾ। ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਸ ਮੌਕੇ ਵੱਖ ਵੱਖ ਅਹੁਦੇਦਾਰਾਂ ਅਤੇ ਵਰਕਰਾਂ ਨੇ ਅਪਣੇ ਅਪਣੇ ਵਿਚਾਰ ਰੱਖੇ ਅਤੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਲਈ ਵਿਊਂਤ ਬੰਦੀ ਕੀਤੀ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਥਾਨਕ ਕੋਈ ਵੀ ਆਗੂ ਜਾਂ ਵਰਕਰ ਨਾਰਾਜ਼ ਨਹੀਂ ਸਾਰੇ ਹੀ ਇਸ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤਣ ਲਈ ਜੀਅ ਜਾਨ ਲਗਾ ਦੇਣਗੇ। ਉਨ੍ਹਾ ਦੱਸਿਆ ਕਿ ਪਿੱਛਲੇ ਦਿਨੀਂ ਰਾਮ ਲੀਲਾ ਗਰਾਉਡ 'ਚ ਕੇਜਰੀਵਾਲ ਦੀ ਮੋਰਿੰਡਾ ਫੇਰੀ ਦੌਰਾਨ ਕੁਝ ਕਾਂਗਰਸੀ ਆਗੂ ਉਨ੍ਹਾਂ ਦੇ ਵਿਚਾਰ ਸੁਣਨ ਲਈ ਰੈਲੀ ਵਿੱਚ ਪਹੁੰਚੇ ਸਨ ਅਤੇ ਆਮ ਆਦਮੀ ਆਗੂਆ ਨੇ ਉਨ੍ਹਾਂ ਨੂੰ ਸਟੇਜ 'ਤੇ ਵਿਰਾਜ਼ਮਾਨ ਹੋਣ ਲਈ ਕਿਹਾ ਗਿਆ। ਪੱਤਰਕਾਰਾਂ ਦੇ ਸੁਆਲ ਦੇ ਜੁਆਬ ਵਿੱਚ ਉਪਰੋਤਕਾਂ ਵਿੱਚੋਂ ਕੁਝ ਆਗੂਆਂ ਨੇ ਕੇਜਰੀਵਾਲ ਨੂੰ ਸਮੱਰਥਨ ਦੇਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਆਮ  ਆਦਮੀ ਪਾਰਟੀ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਸੀ ਪ੍ਰੰਤੂ ਅੱਜ ਦੀ ਇਨ੍ਹਾਂ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਖ਼ੁਸ਼ੀ 'ਤੇ ਵਿਰ੍ਹਾਮ ਲਗਾ ਦਿੱਤਾ ਹੈ ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਹੋਸਲੇ ਵਧਾ ਦਿੱਤੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਕੋਂਸਲਰ ਰਜਿੰਦਰ ਕੁਮਾਰ ਬੱਬਾ , ਪੰਡਿਤ ਵਜ਼ੀਰ ਚੰਦ , ਸ਼ਸੀ ਭੂਸ਼ਨ ਵਧਵਾਰ , ਮੇਹਰ ਸਿੰਘ ਰੀਹਲ , ਪਰਮਜੀਤ ਸਿੰਘ ਪੰਮੀ ਅਤੇ ਵਿੱਕੀ ਦਾਨੀਆਂ ਆਦਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।