5 Dariya News

ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 37 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਗਏ : ਡੀ.ਐਸ. ਮਾਂਗਟ

ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਦੇ 16, ਖਰੜ ਦੇ 10 ਅਤੇ ਡੇਰਾਬੱਸੀ ਦੇ 11 ਉਮੀਦਵਾਰਾਂ ਦੇ ਕਾਗਜ਼ ਸਹੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Jan-2017

4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਭਰੇ ਨਾਮਜ਼ਦਗੀ ਪੱਤਰਾਂ ਦੀ ਅੱਜ ਕੀਤੀ ਗਈ ਪੜਤਾਲ ਉਪਰੰਤ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 37 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਵਿਖੇ 16, ਹਲਕਾ ਖਰੜ ਵਿੱਚ 10 ਅਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ ਕੁੱਲ 11 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਉਨਾਂਹ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ 21 ਜਨਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।ਸ੍ਰੀ ਮਾਂਗਟ ਨੇ  ਦੱਸਿਆ ਕਿ 053-ਐਸ.ਏ.ਐਸ.ਨਗਰ ਵਿੱਚ ਬਹੁਜਨ ਸਮਾਜ ਪਾਰਟੀ ਦੇ  ਸ੍ਰੀ ਸਰਬਜੀਤ ਸਿੰਘ, ਆਲ ਇੰਡੀਆ ਤ੍ਰੀਣ ਮੁਲ ਕਾਂਗਰਸ ਤੋਂ ਸ੍ਰੀ ਜਸਵਿੰਦਰ ਸਿੰਘ, ਅਕਾਲੀ ਦਲ ਤੋਂ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ, ਆਈ.ਐਨ.ਸੀ ਦੇ ਸ੍ਰੀ ਬਲਬੀਰ ਸਿੰਘ ਸਿੱਧੂ, ਹਿੰਦੂਸਤਾਨ ਸ਼ਕਤੀ ਸੈਨਾ ਦੇ ਸ੍ਰੀ   ਅਮਿਤ ਸ਼ਰਮਾ, ਭਾਰਤ (ਇੰਟਰਗਰੇਟਿੰਡ) ਰਕਸ਼ਕ ਪਾਰਟੀ  ਦੇ ਸ੍ਰੀ ਕ੍ਰਿਸ਼ਨ ਗੋਪਾਲ ਸ਼ਰਮਾ, ਬਹੁਜਨ ਮੁਕਤੀ ਪਾਰਟੀ ਤੋਂ ਕਿਸੋਰ ਪਾਲ , ਪੰਜਾਬ ਡੈਮੋਕਰੇਟਿਵ ਪਾਰਟੀ ਦੇ ਗੁਰਕ੍ਰਿਪਾਲ ਸਿੰਘ ਮਾਨ, ਡੈਮੋਕਰੇਟਿਵ ਸਵਰਾਜ ਪਾਰਟੀ ਤੋਂ ਬਲਵਿੰਦਰ ਸਿੰਘ, ਅਪਣਾ ਪੰਜਾਬ ਪਾਰਟੀ ਤੋਂ ਮਹਿੰਦਰ ਪਾਲ ਸਿੰਘ ਅਤੇ ਆਜ਼ਾਦ ਉਮੀਦਵਾਰ ਕੰਵਰ ਜੋਤ ਕੌਰ, ਕੁਲਜੀਤ ਸਿੰਘ, ਪਰਨੀਤ ਸਿੰਘ ਪੰਧੇਰ, ਪਰਮਜੀਤ ਸਿੰਘ ਪਡਾ, ਸੁਭਮ ਸ਼ਰਮਾ ਦੀਆਂ ਨਾਮਜ਼ਦਗੀਆਂ ਸਹੀਂ ਪਾਈ ਗਈਆਂ। 

ਜਦੋਂ ਕਿ ਅਯੋਗ ਪਾਏ ਗਏ ਨਾਮਜਦਗੀ ਪੱਤਰ ਰਿਟਰਨਿੰਗ ਅਫ਼ਸਰ ਐਸ.ਏ.ਐਸ ਨਗਰ ਵੱਲੋਂ ਰੱਦ ਕਰ ਦਿੱਤੇ ਗਏ।ਸ੍ਰੀ ਮਾਂਗਟ  ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 52- ਖਰੜ ਬੀ.ਐਸ.ਪੀ ਦੇ ਸ੍ਰੀ ਹਰਭਜਨ ਸਿੰਘ, ਆਮ ਆਦਮ ਪਾਰਟੀ ਤੋਂ ਸ੍ਰੀ ਕੰਵਰ ਸੰਧੂ, ਆਈ.ਐਨ.ਸੀ ਤੋਂ ਸ੍ਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਤੋਂ ਸ੍ਰੀ ਰਣਜੀਤ ਸਿੰਘ ਗਿੱਲ, ਅਪਣਾ ਪੰਜਾਬ ਪਾਰਟੀ ਦੇ ਸੁਦੇਸ ਕੁਮਾਰ, ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਸ੍ਰੀ ਸੁਰਜੀਤ ਸਿੰਘ, ਪੰਜਾਬ ਡੈਮੋਕਰੇਟਿਵ ਪਾਰਟੀ ਤੋਂ ਗੁਰਜੀਤ ਸਿੰਘ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਸ੍ਰੀ ਜਗਵਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਸ੍ਰੀ ਸੰਜੀਵ ਕੁਮਾਰ, ਪਰਮਜੀਤ ਸਿੰਘ ਪਡਾ ਦੇ ਨਾਮਜਦਗੀ ਪੱਤਰ ਸਹੀਂ ਪਾਏ ਗਏ ਅਤੇ ਅਯੋਗ ਪਾਏ ਗਏ ਨਾਮਜਦਗੀ ਪੱਤਰ ਰਿਟਰਨਿੰਗ ਅਫ਼ਸਰ ਖਰੜ ਵੱਲੋਂ ਰੱਦ ਕਰ ਦਿੱਤੇ ਗਏ।ਸ੍ਰੀ ਮਾਂਗਟ ਨੇ ਹਲਕਾ 112-ਡੇਰਾਬੱਸੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਸ੍ਰੀ ਐਨ.ਕੇ ਸ਼ਰਮਾ, ਬੀ.ਐਸ.ਪੀ ਦੇ ਗੁਰਮੀਤ ਸਿੰਘ, ਅਪਣਾ ਪੰਜਾਬ ਪਾਰਟੀ ਤੋਂ ਸ੍ਰੀ ਅਮਰੀਕ ਸਿੰਘ, ਸ਼ਿਵ ਸੈਨਾ ਦੇ ਸ੍ਰੀ ਧਰਮਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਸ੍ਰੀਮਤੀ ਸਰਬਜੀਤ ਕੌਰ, ਆਈ.ਐਨ.ਸੀ ਦੇ ਸ਼੍ਰ.ਦੀਪਇੰਦਰ ਸਿੰਘ, ਸਮਾਜ ਅਧਿਕਾਰੀ ਕਲਿਆਣ ਪਾਰਟੀ ਤੋਂ ਮੰਜੂ ਕੌਸ਼ਲ ਅਤੇ ਅਜ਼ਾਦਾ ਉਮੀਦਵਾਰ ਸ੍ਰੀਮਤੀ ਗੀਤ ਲੋਮੀਸ਼, ਸ. ਮਾਨ ਸਿੰਘ, ਸ੍ਰੀ ਰਾਮ ਰਤਨ ਅਤੇ ਸ੍ਰੀ ਵਿਨੌਦ ਕੁਮਾਰ ਸ਼ਰਮਾ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਅਤੇ ਅਯੋਗ ਪਾਏ ਗਏ ਨਾਮਜਦਗੀ ਪੱਤਰ ਰਿਟਰਨਿੰਗ ਅਫ਼ਸਰ ਡੇਰਾਬਸੀ ਵੱਲੋਂ ਰੱਦ ਕਰ ਦਿੱਤੇ ਗਏ ।