5 Dariya News

ਇੰਡੋ ਗਲੋਬਲ ਕਾਲਜ਼ਿਜ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਦੇ 100 ਪਿੰਡਾਂ ਨੂੰ ਕੈਸ਼ਲੈਸ ਪੇਮੈਂਟ ਸਬੰਧੀ ਜਾਗਰੂਕ ਕਰਨ ਦੀ ਚੁੱਕੀ ਜ਼ਿੰਮੇਵਾਰੀ

ਆਨ ਲਾਈਨ ਪੇਮੈਂਟ ਦੇ ਫ਼ਾਇਦਿਆਂ ਨਾਲ ਕਰਾਉਣਗੇ ਜਾਣੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Jan-2017

ਇੰਡੋ ਗਲੋਬਲ ਕਾਲਜ਼ਿਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਮੁਹਾਲੀ ਜ਼ਿਲ੍ਹੇ ਦੇ 100 ਪਿੰਡਾਂ ਦੇ ਵਸਨੀਕਾਂ ਨੂੰ ਸਰਕਾਰ  ਵੱਲੋਂ ਸ਼ੁਰੂ ਕੀਤੀ ਕੈਸ਼ਲੈਸ ਪੇਮੈਂਟ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਜਾਗਰੂਕਤਾ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਕੈਂਪਸ ਦੇ ਇੰਡੋ ਗਲੋਬਲ ਕਾਲਜਿਜ, ਕਾਲਜ ਆਫ਼ ਆਰਕੀਟੈਕਚਰ, ਐਜੂਕੇਸ਼ਨ ਕਾਲਜ,ਮੈਨੇਜਮੈਂਟ ਅਤੇ ਟੈਕਨੌਲੋਜੀ ਦੇ ਵਿਦਿਆਰਥੀਆਂ ਨੇ ਐਨ ਐੱਸ ਐੱਸ ਟੀਮ ਨੇ  ਪਹਿਲੇ ਦਿਨ ਗੋਚਰ, ਕੁਬੇੜੀ, ਦੁਲਵਾਨ,ਪਲਹੈਨਪੁਰ ਸਮੇਤ ਕਈ ਪਿੰਡਾਂ ਦੇ  ਵਸਨੀਕਾਂ ਨੂੰ ਕੈਸ਼ਲੈਸ ਸਿਸਟਮ ਸਬੰਧੀ ਵਿਸਥਾਰ ਜਾਣਕਾਰੀ ਦਿਤੀ। ਇਸ ਦੌਰਾਨ ਵਿਦਿਆਰਥੀਆਂ ਨੇ ਵਸਨੀਕਾਂ ਨੂੰ  ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਨਾਲ ਨਾ ਸਿਰਫ਼ ਕੈਸ਼ ਲੈਸ ਹੋ ਕੇ ਆਪਣੀ ਖ਼ਰੀਦਦਾਰੀ ਕਰ ਸਕਦੇ ਹਨ। ਬਲਕਿ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਨਕੇਲ ਪਾਉਣ ਵਿਚ ਵੀ ਸਹਾਇਤਾ ਮਿਲੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਬੈਂਕ ਵਿਚ ਜਨ ਧਨ ਹੇਠ ਖਾਤਾ ਖੁਲ੍ਹਵਾਉਣ ਦੀ ਵੀ ਪ੍ਰੇਰਨਾ ਦਿਤੀ।ਇਸ ਮੌਕੇ ਤੇ ਇੰਡੋ ਗਲੋਬਲ ਕਾਲਜ਼ਿਜ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਨੌਜਵਾਨਾਂ ਨੂੰ ਸਮਾਜ ਸੇਵਾ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਵਿਚ ਅੱਗੇ ਆ ਕੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਪ੍ਰੇਰਨਾ ਦਿਤੀ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਸ਼ਹਿਰੀ ਖੇਤਰ ਵਿਚ ਲੋਕਾਂ ਨੂੰ ਆਨ ਲਾਈਨ ਟ੍ਰਾਜ਼ੈਕਸ਼ਨ ਦੀ ਸਹੀ ਜਾਣਕਾਰੀ ਹੁੰਦੀ ਹੈ ਪਰ ਪੇਂਡੂ ਖੇਤਰ ਦੇ ਲੋਕਾਂ ਨੂੰ ਘੱਟ ਜਾਣਕਾਰੀ ਹੁੰਦੀ ਹੈ । ਇਸ ਉਪਰਾਲੇ ਨਾਲ ਪੇਂਡੂ ਖੇਤਰ ਵਿਚ ਡਿਜ਼ਟਲੀਕਰਨ ਸਬੰਧੀ ਜਾਗਰੂਕਤਾ ਆਵੇਗੀ।ਇਸ ਮੌਕੇ ਤੇ ਸੀ ਈ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਵੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਡਿਜ਼ਟਲੀਕਰਨ ਸਬੰਧੀ ਜਾਗਰੂਕ ਕਰਨ ਦੀ ਪ੍ਰੇਰਨਾ ਦਿਤੀ।