5 Dariya News

ਕਈ ਸੀਨੀਅਰ ਭਾਜਪਾ, ਆਪ ਤੇ ਸ੍ਰੋਅਦ ਆਗੂ ਪੰਜਾਬ ਕਾਂਗਰਸ 'ਚ ਸ਼ਾਮਿਲ

5 Dariya News

ਅੰਮ੍ਰਿਤਸਰ 19-Jan-2017

ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਤੋਂ ਕਰੀਬ ਚਾਰ ਦਰਜ਼ਨ ਆਗੂ ਸਬੰਧਤ ਪਾਰਟੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ, ਵੀਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਸੂਬਾ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਰਫ ਦੋ ਹਫਤਿਆਂ ਦੂਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਇਨ੍ਹਾਂ ਸ਼ਮੂਲੀਅਤਾਂ ਨਾਲ ਹੋਰ ਮਜ਼ਬੂਤੀ ਮਿਲੇਗੀ।ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ 'ਚ ਕ੍ਰਿਸ਼ਨ ਸ਼ਰਮਾ ਵੀ ਸਨ, ਜਿਹੜੇ 2014 ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਨਵ ਭਾਰਤ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਤੋਂ ਪਹਿਲਾਂ ਚਾਰ ਦਹਾਕਿਆਂ ਤੱਕ ਭਾਜਪਾ ਤੇ ਆਰ.ਐਸ.ਐਸ ਨਾਲ ਜੁੜੇ ਰਹੇ ਸਨ। ਆਪ ਦੇ ਮਾਝਾ ਮੀਡੀਆ ਇੰਚਾਰਜ਼ ਗੁਰਭੇਜ ਸਿੰਘ ਹੋਰ ਕਈ ਆਪ ਆਗੂਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ।ਕ੍ਰਿਸ਼ਨ ਸ਼ਰਮਾ, ਜਿਹੜੇ ਪੁਤਲੀਘਰ ਬਜ਼ਾਰ ਕਮੇਟੀ, ਅੰਮ੍ਰਿਤਸਰ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਉਹ ਕਰੀਬ 40 ਸਾਲਾਂ ਤੱਕ ਭਾਜਪਾ ਤੇ ਆਰ.ਐਸ.ਐਸ. ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਅਕਾਲੀਆਂ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਰਾਹੀਂ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਿਰਫ ਕਾਂਗਰਸ ਹੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਤਬਾਹੀ ਤੋਂ ਬਚਾ ਸਕਦੀ ਹੈ।ਇਸ ਦੌਰਾਨ ਅੰਮ੍ਰਿਤਸਰ ਤੋਂ ਸ਼ਾਮਿਲ ਹੋਣ ਵਾਲਿਆਂ 'ਚ ਮੁੱਖ ਤੌਰ 'ਤੇ ਭਾਜਪਾ ਦੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਤੇ ਭਾਵਨਾ, ਭਾਜਪਾ ਮਹਿਲਾ ਵਿੰਗ ਦੀ ਸਾਬਕਾ ਜਨਰਲ ਸਕੱਤਰ ਗੁਲਸ਼ਨ ਸ਼ਰਮਾ ਤੇ ਪੱਟੀ ਤੋਂ ਆਪ ਆਗੂਆਂ 'ਚ ਰੋਸ਼ਨ ਲਾਲ ਤੇ ਸਤਨਾਮ ਸਿੰਘ ਵੀ ਸਨ। ਇਸੇ ਤਰ੍ਹਾਂ, ਅਜਨਾਲਾ ਤੋਂ ਸਾਬਕਾ ਸ੍ਰੋਅਦ ਨਗਰ ਪੰਚਾਇਤ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ, ਹੁਸ਼ਿਆਰਪੁਰ ਤੋਂ ਆਪ ਦੇ ਸੰਸਥਾਪਕ ਮੈਂਬਰ ਤੇ ਨੈਸ਼ਨਲ ਕਾਉਂਸਿਲ ਮੈਂਬਰ ਨਵੀਨ ਜੈਰਥ ਅਤੇ ਹੁਸ਼ਿਆਰਪੁਰ ਤੋਂ ਆਪ, ਸ੍ਰੋਅਦ ਤੇ ਭਾਜਪਾ ਦੇ ਅੱਠ ਆਗੂ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ।ਉਪਰੋਕਤ ਤੋਂ ਇਲਾਵਾ, ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਹੋਰ ਮੁੱਖ ਆਗੂਆਂ 'ਚ ਅੰਮ੍ਰਿਤਸਰ ਉੱਤਰੀ ਤੋਂ ਆਪ ਦੇ ਕੋ-ਕਨਵੀਨਰ ਅੰਮ੍ਰਿਤ ਲਾਲ, ਪੱਟੀ ਤੋਂ ਆਪ ਆਗੂ ਸਿਮਰਤ ਸੰਧੂ, ਅੰਮ੍ਰਿਤਸਰ ਉੱਤਰੀ ਤੋਂ ਆਪ ਦੇ ਇੰਚਾਰਜ਼ ਅਜੀਤ ਪਾਲ ਸ਼ਰਮਾ ਵੀ ਸਨ।