5 Dariya News

ਮੋਰਿੰਡਾ ਦੇ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਅਣਗੇਲੀ ਕਾਰਨ ਨਵਜੰਮੇ ਬੱਚੇ ਦੀ ਹੋਈ ਮੌਤ

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ 19-Jan-2017

ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੀ ਨਿਕਲੀ ਫੂਕ ਕਿਸੇ ਵੀ ਮੁਲਾਜਮ ਨੇ ਨਹੀ ਸਮਝਿਆ ਆਪਣਾ ਫਰਜ , ਡਾਕਟਰਾ ਅਤੇ ਆਸ਼ਾ ਵਰਕਰ ਨੇ ਝਾੜਿਆ ਪੱਲਾ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੀ ਦਾਦੀ ਕੁਲਵੰਤ ਕੌਰ ਨੇ ਦੱਸਿਆ ਕਿ ਕੱਲ ਸ਼ਾਮ 5 ਵਜੇ ਮੈ ਪ੍ਰੀਵਾਰਕ ਮੈਬਰਾ ਨਾਲ ਸਰਕਾਰੀ ਹਸਪਾਤਲ 'ਚ ਆਪਣੀ ਨੂੰਹ ਕਮਲਜੀਤ ਕੌਰ ਨੇ ਲੈਕੇ ਆਈ ਸੀ ਪਹਿਲਾ ਡਿਉਟੀ ਤੇ ਹਾਜਰ ਜਸਪ੍ਰੀਤ ਕੌਰ ਨੇ ਚੈਕਅੱਪ ਕੀਤਾ  ਉਨ੍ਹਾਂ ਕਿਹਾ ਇਸ ਦੀ ਧੜਕਣ ਘੱਟ ਹੈ ਇਸ ਨੂੰ ਮਾਜ਼ਾ ਕੋਲਡਾਰਿੰਗ ਪਾਉ ਉਨ੍ਹਾਂ ਦੀ ਡਿਊਟੀ ਬਦਲ ਗਏ ਜਿਸ ਤੋਂ ਬਾਅਦ ਜਰਨੈਲ ਕੌਰ ਨੇ ਸ਼ਾਮ ਨੂੰ ਚੈਕਅੱਪ ਕਰਕੇ ਰਾਤ 8 ਵਜੇ ਤੱਕ ਰੱਖਿਆ । ਸਾਨੂੰ ਕਿਹਾ ਕਿ ਅਜੇ 5, 6 ਦਿਨ ਤੱਕ ਬੱਚਾ ਜਨਮ ਲਈ ਲਏਗਾ ਤਾ ਤੁਸੀ ਜਾ ਸਕਦੇ ਹੋ ਅਸੀ ਆਪਣੇ ਘਰ ਨੇੜਲੇ ਪਿੰਡ ਰਤਨਗੜ੍ਹ ਲੈ ਗਏ ਕਰੀਬ ਰਾਤ ਦੇ ਦੋ ਵਜੇ ਮੇਰੇ ਨੂੰਹ ਦੇ ਦਰਦਾ ਸੁਰੂ ਹੋ ਗਈਆ ਅਸੀ ਮੋਰਿੰਡਾ ਹਸਪਤਾਲ ਲੈ ਆਏ ਤਾਂ ਜਰਨੈਲ ਕੌਰ ਸਟਾਫ ਨਰਸ ਅਤੇ ਸੀਤਾ ਦੇਵੀ ਟ੍ਰੇਡ ਦਾਈ ਨੇ ਆਪ੍ਰਰੇਸ਼ਨ ਰੂਮ ਲੈ ਗਈਆ ਅਤੇ ਇਲਾਜ ਸੁਰੂ ਕਰ ਦਿੱਤਾ ਡਿਊਟੀ ਤੇ ਹਾਜਰ ਡਾਕਟਰ ਸਨੇਹਪ੍ਰੀਤ ਕੌਰ ਕਈ ਵਾਰੀ ਆਉਣ ਲਈ ਆਖਿਆ ਗਿਆ ਪਰ ਉਹ ਨਹੀ ਆਈ । ਜਰਨੈਲ ਕੌਰ ਅਤੇ ਸੀਤਾ ਦੇਵੀ ਨੇ ਦੋਨਾ ਬੱਚੇ ਨੂੰ ਜਨਮ ਦਵਾਇਆ ਕੁਝ ਮਿੰਟ ਬਾਅਦ ਉਨ੍ਹਾਂ ਨਾਲ ਦੇ ਰੂਮ 'ਚ ਸੁੱਤੀ ਪਈ ਡਾਕਟਰ ਦਾ ਦਰਵਾਜਾ ਜੋਰ ਨਾਲ ਖੜਕਾਇਆ ਕੇ ਉਠਾਇਆ ਉਨ੍ਹਾ ਦੱਸਿਆ ਕਿ ਲੜਕਾ ਹੋਇਆ ਸੀ ਦੀ ਮੌਤ ਹੋ ਚੁੱਕੀ ਹੈ ਮੇਰਾ ਪ੍ਰੀਵਾਰ ਕੁਰਲਾਉਦਾ ਰਿਹਾ ਡਾਕਟਰ ਨੇ ਆਪਣੇ ਬਚਾਉ ਲਈ  ਪੁਲਸ ਨੂੰ ਫੋਨ ਕਰਕੇ ਮੌਕੇ ਬੁਲਾਇਆ ਅਤੇ ਸਾਡੇ ਵਿਰੁਧ ਕਾਰਵਾਈ ਕਰਵਾਉਣ ਦੀਆ ਧਮਕੀਆ ਦਿੱਤੀਆ। ਪ੍ਰੀਵਾਰ ਮੈਬਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਹਪ੍ਰਵਾਰੀ ਕਰਨ ਵਾਲੇ ਮੁਲਾਜਮਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। 

ਕੀ ਕਹਿੰਦੇ ਐਸ.ਐਮ.ਓ

ਇਸ ਮੌਕੇ ਐਸ.ਐਮ.ਓ ਇੰਦਰਜੀਤ ਸਿੰਘ ਭਾਟੀਆ ਨੇ ਦੱਸਿਆ ਰਾਤ ਦੀ ਡਿਊਟੀ ਡਾ. ਸਨੇਹਪ੍ਰੀਤ ਕੌਰ ਦੀ ਸੀ ਕਿ ਮੌਕੇ ਹਾਜਰ  ਸਟਾਫ ਨਰਸਾ ਅਤੇ ਸੀਤਾ ਦੇਵੀ ਨੇ ਡਾਕਟਰ ਨੂੰ ਨਹੀ ਦੱਸਿਆ ਜਿਸ ਕਾਰਨ ਇਨ੍ਹਾਂ ਨੂੰ ਐਮਰਜੈਸੀ ਡਿਉਟੀ ਮੌਕੇ ਕੁਤਾਹੀ , ਲਾਪਪ੍ਰਵਾਰੀ ਵਰਤਣ ਦੇ ਸਬੰਧੀ 'ਚ ਸਪੈਡ ਕਰ ਦਿੱਤਾ ਗਿਆ ਅਤੇ ਇੱਕ ਟੀਮ ਵੱਲੋਂ ਵੱਲੋਂ ਤਿੰਨਾ ' ਰਿਪੋਰਟ ਮੰਗੀ । ਉਨ੍ਹਾਂ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਵਿਰੁਧ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। 

ਕੀ ਕਹਿੰਦੀ ਸਟਾਫ ਨਰਸ 

ਇਸ ਸਬੰਧੀ ਜਾਣਕਾਰੀ ਦਿੰਦਿਆ ਜਸਪ੍ਰੀਤ ਕੌਰ ਸਟਾਫ ਨਰਸ ਨੇ ਕਿਹਾ ਕਿ ਮੇਰੇ ਡਿਉਟੀ 7 ਵਜੇ ਸ਼ਾਮ ਨੂੰ ਖਤਮ ਹੋ ਗਈ ਮੇਰੀ ਡਿਊਟੀ ਤੋਂ ਬਾਅਦ ਜਰਨੈਲ ਕੌਰ ਦੀ ਡਿਉਟੀ ਸੀ ਉਨ੍ਹਾਂ ਵੱਲੋਂ ਮਰੀਜ਼ ਨੂੰ ਘਰ ਜਾਣ ਲਈ ਕਿਹਾ ਗਿਆ ਅਤੇ ਰਾਤ ਸਮੇ ਜਦੋਂ ਦੁਆਰਾ ਲੈਕੇ ਆਏ ਤਾਂ ਉਸ ਸਮੇ ਜਰਨੈਲ ਕੌਰ ਅਤੇ ਸੀਤਾ ਦੇਵੀ ਨੇ ਬੱਚੇ ਨੂੰ ਜਨਮ ਦਿਵਾਇਆ ਪਰ ਅਧਿਕਾਰੀਆ ਨੇ ਡਾਕਟਰ ਸਨੇਹਪ੍ਰੀਤ  ਕੌਰ ਅਤੇ ਸਟਾਫ ਨਰਸ ਜਰਨੈਲ ਕੌਰ ਨੂੰ ਬਚਾਇਆ ਅਤੇ ਮੈਨੂੰ ਅਤੇ ਸੀਤਾ ਦੇਵੀ ਨੂੰ ਸਪੈਡ ਆਡਰ ਕਰ ਦਿੱਤੇ ।ਇਸ ਮੌਕੇ ਸਾਬਕਾ ਵਿਧਾਇਕ ਚਰਨਜੀਤ ਸਿੰਘ ਚੰਨੀ , ਵਿਜੈ ਕੁਮਾਰ ਟਿੱਕੂ ਸਾਬਕਾ ਪ੍ਰਧਾਨ ਨਗਰ ਕੌਸਲ ਮੋਰਿੰਡਾ , ਕੁਲਤਾਰ ਸਿੰਘ , ਬਲਜੀਤ ਸਿੰਘ, ਮਾਸਟਰ ਸੁਰਜੀਤ ਸਿੰਘ ਆਮ ਆਦਮੀ ਆਗੂ ਸਮੇਤ ਅਨੇਕਾਂ ਸ਼ਹਿਰ ਵਾਸੀ ਹਾਜਰ ਸਨ ।