5 Dariya News

ਅਕਾਲੀ ਭਾਜਪਾ ਦੇ ਰਣਜੀਤ ਸਿੰਘ ਗਿੱਲ ਦੀ ਪਤਨੀ ਨੇ ਵਾਰਡ ਨੰਬਰ 26 'ਚ ਕੀਤਾ ਚੋਣ ਪ੍ਰਚਾਰ

5 Dariya News

ਖਰੜ 19-Jan-2017

ਅਕਾਲੀ ਭਾਜਪਾ ਸਮਰਥਕਾਂ ਨਾਲ ਮਿਲ ਕੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਧਰਮ-ਪਤਨੀ ਪਰਮਜੀਤ ਕੌਰ ਗਿੱਲ ਨੇ ਵਾਰਡ ਨੰਬਰ 26 'ਚ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਹੋਏ ਵਿਕਾਸ ਬਾਰੇ ਜਾਣਕਾਰੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਗਿੱਲ ਇੱਕ ਸੁਲਝੇ ਹੋਏ ਅਤੇ ਇਮਾਨਦਾਰ ਉਮੀਦਵਾਰ ਹਨ ਜਿਹੜੇ ਵਿਕਾਸ ਅਤੇ ਸ਼ਾਂਤੀ ਪਸੰਦ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖਰੜ ਦੇ ਵਿਕਾਸ ਦੀ ਜ਼ਿੰਮੇਵਾਰੀ ਲਈ ਸਹੀ ਨੁਮਾਇੰਦਾ ਚੁਣਨਾ  ਹਲਕੇ ਦੇ ਵੋਟਰਾਂ ਦੇ ਹੱਥ 'ਚ ਹੈ। 

ਕਿਉਂਕਿ ਰਣਜੀਤ ਸਿੰਘ ਗਿੱਲ ਇਕ ਤਜਰਬੇਕਾਰ ਅਤੇ ਇਮਾਨਦਾਰ ਇਨਸਾਨ ਹਨ ਜੋ ਕਿ ਖਰੜ ਹਲਕੇ ਦੇ ਵਿਕਾਸ ਲਈ  ਬਿਹਤਰੀਨ ਉਮੀਦਵਾਰ ਹਨ ।ਇਸ ਲਈ ਇਸ ਵਾਰ ਖਰੜ ਹਲਕੇ ਤੋਂ ਸਾਰੇ ਵੋਟਰ ਰਣਜੀਤ ਸਿੰਘ ਗਿੱਲ ਨੂੰ ਆਪਣਾ ਕੀਮਤੀ ਵੋਟ ਦੇ ਕੇ ਜਿਤਾਊ ਤਾਂ ਕਿ ਖਰੜ ਨੂੰ ਚੰਡੀਗੜ੍ਹ ਦੀ ਤਰਜ਼ ਤੇ ਪੰਜਾਬ ਦਾ ਖ਼ੂਬਸੂਰਤ ਹਲਕਾ ਬਣਾਇਆ ਜਾ ਸਕੇ । ਇਸ ਮੌਕੇ ਉਨ੍ਹਾਂ ਨਾਲ ਇੰਫੋਟੈਕ ਪੰਜਾਬ ਦੇ ਵਾਈਸ ਚੇਅਰਮੈਨ ਖੁਸ਼ਵੰਤ ਰਾਏ ਗੀਗਾ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮਾਨਸੀ ਚੌਧਰੀ, ਰਘੁਵੀਰ ਸਿੰਘ ਮੋਦੀ,  ਵਾਈਸ ਪ੍ਰਧਾਨ ਮਨਦੀਪ ਕੌਰ, ਸਿਮਰਨਦੀਪ ਕੌਰ, ਮਮਤਾ, ਸੋਨੀਆ, ਕਾਂਤਾ ਸਿੰਗਲਾ, ਬਲਬੀਰ ਕੌਰ ਅਤੇ ਆਸ਼ਾ ਵੀ ਮੌਜੂਦ ਸਨ।