5 Dariya News

ਹਲਕੇ ਦੇ ਵਿਕਾਸ ਲਈ ਗਿੱਲ ਨੂੰ ਜਿਤਾਓ : ਨਵਜੀਤ ਕੌਰ ਗਿੱਲ

ਅਕਾਲੀ ਭਾਜਪਾ ਉਮੀਦਵਾਰ ਦੀ ਨੂੰਹ ਨੇ ਡੋਰ ਟੂ ਡੋਰ ਕੀਤੀਆਂ ਮੀਟਿੰਗਾਂ

5 Dariya News

ਖਰੜ 18-Jan-2017

ਕਿਸੇ ਖੇਤਰ ਦਾ ਵਿਕਾਸ ਉਦੋਂ  ਹੋਰ ਬਿਹਤਰੀਨ ਤਰੀਕੇ ਨਾਲ ਹੋ ਸਕਦਾ ਹੈ ਜੇਕਰ  ਉਸ ਖੇਤਰ  ਦੀ ਅਗਵਾਈ ਕਰਨ  ਰਹਿਣ ਵਾਲਾ ਲੋਕਲ ਹੋਵੇ।  ਕਿਉਂਕਿ ਲੋਕਲ ਨੁਮਾਇੰਦੇ ਨੂੰ  ਆਪਣੇ ਖੇਤਰ ਦੀਆਂ ਸਮੱਸਿਆਵਾਂ ਬਾਰੇ ਬਿਹਤਰੀਨ ਤਰੀਕੇ ਨਾਲ ਪਤਾ ਹੁੰਦਾ ਹੈ  ਅਤੇ  ਉਹੀ ਵਿਅਕਤੀ ਸਮੱਸਿਆਵਾਂ ਤੋਂ ਛੁਟਕਾਰਾ ਦਵਾ ਕੇ ਖੇਤਰ ਨੂੰ ਖ਼ੁਸ਼ਹਾਲ ਤੇ ਤਰੱਕੀ ਦੇ ਰਾਹੇ 'ਤੇ ਲੈ ਕੇ ਜਾ ਸਕਦਾ ਹੈ। ਉਕਤ ਵਿਚਾਰ ਨਵਜੀਤ ਕੌਰ ਗਿੱਲ ਨੇ ਬੀਜੇਪੀ ਮਹਿਲਾ ਮੋਰਚਾ ਦੀਆਂ ਵਰਕਰਾਂ ਨਾਲ ਭਾਗੋਮਾਜਰਾ ਕਾਲੋਨੀ ਵਾਰਡ ਨੰਬਰ 1 ਅਤੇ ਗਰੀਨ ਵੈਲੀ 'ਚ ਆਯੋਜਿਤ ਮੀਟਿੰਗਾਂ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਅਭਿਆਨ ਦੌਰਾਨ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜੀ ਰਣਜੀਤ ਸਿੰਘ ਗਿੱਲ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਦੇ ਤੌਰ 'ਤੇ ਖਰੜ ਹਲਕੇ ਤੋਂ ਚੋਣਾਂ ਲੜ ਰਹੇ ਹਨ ਉਹ ਸਾਡੇ ਲਈ ਇੱਕ ਆਦਰਸ਼ ਇਨਸਾਨ ਹਨ ਕਿਉਂਕਿ ਉਨ੍ਹਾਂ ਨੇ ਇੱਕ ਸਧਾਰਣ ਪਰਿਵਾਰ ਤੋਂ ਉੱਠ ਕੇ ਇੱਕ ਸਫਲ ਅਤੇ ਕਾਮਯਾਬ ਵਿਅਕਤੀ ਬਣਨ ਤੱਕ ਦਾ ਸਫ਼ਰ ਸਥਾਨਕ ਲੋਕਾਂ 'ਚ ਰਹਿ ਕੇ ਤੈਅ ਕੀਤਾ ਹੈ। ਉਹ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਵਿਕਾਸ ਤੇ ਡਿਵੈਲਪਮੈਂਟ 'ਚ ਵਿਸ਼ਵਾਸ ਰੱਖਦੇ ਹਨ। ਜਿੱਤਣ ਤੋਂ ਬਾਅਦ ਇਲਾਕੇ ਨੂੰ ਹੋਰ ਵੀ ਖ਼ੂਬਸੂਰਤ ਅਤੇ ਡਿਵੈਲਪਮੈਂਟ ਪੱਖੋਂ ਪੰਜਾਬ ਦਾ ਮੋਹਰੀ ਖੇਤਰ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ ਰੰਗੀਆਂ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਬਲਦੇਵ ਸਿੰਘ ਲਾਡੀ ਮੰਡਲ ਪ੍ਰਧਾਨ ਐਸਸੀ, ਬਾਲ ਕ੍ਰਿਸ਼ਨ ਐਸਸੀ ਮੋਰਚਾ ਦੇ ਵਾਈਸ ਪ੍ਰੈਜ਼ੀਡੈਂਟ, ਸੁਖਬੀਰ ਸਿੰਘ ਮੁੱਖ ਸਕੱਤਰ ਐਸਸੀ ਵਿੰਗ, ਰਘੁਬੀਰ ਸਿੰਘ ਮੋਦੀ ਪ੍ਰਧਾਨ ਲੇਬਰ ਯੂਨੀਅਨ ਖਰੜ, ਤੇਜਿੰਦਰ ਕੌਰ ਵਾਈਸ ਪ੍ਰੈਜ਼ੀਡੈਂਟ ਸਹਿਕਾਰਤਾ ਸੈਲ, ਬੀਜੇਪੀ ਮੋਹਾਲੀ ਆਦਿ ਵੀ ਮੌਜੂਦ ਸਨ।