5 Dariya News

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬੋਲੇ ਕੈਪਟਨ: ਬਾਦਲ ਦੇ ਇਲਾਕੇ 'ਚ ਹੀ ਉਨ੍ਹਾਂ ਨੂੰ ਭੁੰਨ ਕੇ ਰੱਖ ਦਿਆਂਗਾ

5 Dariya News

ਮਲੋਟ 18-Jan-2017

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲੰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੁੱਖ ਮੰਤਰੀ ਖਿਲਾਫ ਉਨ੍ਹਾਂ ਦੀ ਜ਼ਮੀਨ ਤੋਂ ਜੰਗ ਦੀ ਸ਼ੁਰੂਆਤ ਕਰ ਦਿੱਤੀ ਤੇ ਵਾਅਦਾ ਕੀਤਾ ਕਿ ਉਹ ਬਾਦਲ ਦੇ ਇਲਾਕੇ 'ਚ ਉਨ੍ਹਾਂ ਨੂੰ ਭੁੰਨ ਕੇ ਰੱਖ ਦੇਣਗੇ।ਇਸ ਜੰਗ ਨੂੰ ਸਾਰੀਆਂ ਲੜਾਈਆਂ ਦਾ ਦਾਦਾ ਦੱਸਣ ਵਾਲੇ ਕੈਪਟਨ ਅਮਰਿੰਦਰ, ਜਿਹੜੇ ਮਲੋਟ 'ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਾਦਲ ਦੇ ਮਜ਼ਬੂਤ ਅਧਾਰ ਵਾਲੇ ਲੰਬੀ ਲਈ ਭਾਰੀ ਜੁਲੂਸ ਨਾਲ ਨਿਕਲ ਪਏ, ਨੇ ਕਿਹਾ ਕਿ ਉਨ੍ਹਾਂ ਨੇ ਬਾਦਲ ਨੂੰ ਪੰਜਾਬ ਦੀ ਸਿਆਸੀ ਤਸਵੀਰ ਤੋਂ ਬਾਹਰ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸੇ ਕਾਰਨ ਉਹ ਲੰਬੀ 'ਚ ਉਨ੍ਹਾਂ ਨੂੰ ਜ਼ਿੰਦਗੀ ਦਾ ਸਬਕ ਸਿਖਾਉਣ ਆਏ ਹਨ।ਇਸ ਦੌਰਾਨ ਗਰਜਦੇ ਡਰੱਮਾਂ ਨਾਲ ਉਤਸਾਹਿਤ ਭੀੜ ਸਮੇਤ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਬਾਦਲ ਨੂੰ ਸੂਬੇ ਦੇ ਲੋਕਾਂ ਖਿਲਾਫ ਬੀਤੇ ਦੱਸ ਸਾਲਾਂ ਦੌਰਾਨ ਕੀਤੇ ਗਏ ਸਾਰੇ ਅੱਤਿਆਚਾਰਾਂ ਲਈ ਸਬਕ ਸਿਖਾਉਣਗੇ, ਅਤੇ ਭਵਿੱਖ ਦੇ ਮੁੱਖ ਮੰਤਰੀਆਂ ਵਾਸਤੇ ਵੀ ਉਦਾਹਰਨ ਪੇਸ਼ ਕਰਨਗੇ, ਤਾਂ ਜੋ ਉਹ ਬਾਦਲ ਦੀ ਤਰ੍ਹਾਂ ਲੋਕਾਂ ਨੂੰ ਪ੍ਰਤਾੜਿਤ ਕਰਨ ਲਈ ਆਪਣੀ ਤਾਕਤ ਦੀ ਦੁਰਵਰਤੋਂ ਨਾ ਕਰਨ।ਇਸ ਲੜੀ ਹੇਠ ਆਪਣੀ ਆਖਿਰੀ ਚੋਣ ਲੜਨ ਜਾ ਰਹੇ ਹਮਲਾਵਰ ਕੈਪਟਨ ਅਮਰਿੰਦਰ ਨੂੰ ਮਲੋਟ ਤੋਂ ਲੰਬੀ ਜਾਣ ਦੌਰਾਨ ਪੂਰੇ ਰਸਤੇ 'ਚ ਖੜ੍ਹੇ ਹਜ਼ਾਰਾਂ ਲੋਕ ਉਤਸਾਹਿਤ ਕਰ ਰਹੇ ਸਨ, ਜਿਹੜੇ ਐਲਾਨ ਕਰ ਚੁੱਕੇ ਹਨ ਕਿ ਉਹ ਨਾ ਪ੍ਰਕਾਸ਼ ਸਿੰਘ ਬਾਦਲ ਤੇ ਨਾ ਹੀ ਉਨ੍ਹਾਂ ਦੇ ਕਿਸੇ ਰਿਸ਼ੇਤਦਾਰ ਨੂੰ ਉਨ੍ਹਾਂ ਦੀਆਂ ਗਲਤੀਆਂ ਲਈ ਬਖਸ਼ਣਗੇ, ਜਿਨ੍ਹਾਂ ਨੇ ਪੰਜਾਬ ਨੂੰ ਅਜਿਹੀ ਮਾੜੀ ਹਾਲਤ 'ਚ ਪਹੁੰਚਾ ਦਿੱਤਾ ਹੈ। ਲੰਬੀ ਨੂੰ ਜਾਣ ਵਾਲਾ ਰਸਤਾ ਇਨ੍ਹਾਂ ਪੋਸਟਰਾਂ ਨਾਲ ਭਰਿਆ ਪਿਆ ਸੀ ਕਿ ਕੈਪਟਨ ਅਮਰਿੰਦਰ ਹੁਣ ਦਹਾੜੇਗਾ, ਚਿੱਟਾ ਬਾਦਲ ਹਾਰੇਗਾ।

ਲੰਬੀ ਲਈ ਜਾਂਦਿਆਂ ਰਸਤੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਜਦੋਂ ਤੱਕ ਬਾਦਲ ਨੂੰ ਨਹੀਂ ਭੁੰਨ ਦਿੰਦੇ, ਅਰਾਮ ਨਾਲ ਨਹੀਂ ਬੈਠਣਗੇ।

ਮੰਗਲਵਾਰ ਨੂੰ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਘਰੇਲੂ ਸ਼ਹਿਰ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਸੀ, ਕਿਉਂਕਿ ਉਹ ਬਾਦਲ 'ਤੇ ਹਮਲਾ ਬੋਲ ਰਹੇ ਹਨ, ਜਿਥੇ ਉਹ ਲੰਬੀ 'ਚ ਮੁੱਖ ਮੰਤਰੀ ਦੀ ਅਜਿਹੀ ਕੁਟਾਈ ਕਰਨਗੇ, ਜਿਹੜੀ ਉਨ੍ਹਾਂ ਦੀ ਜ਼ਿੰਦਗੀ 'ਚ ਕਦੇ ਨਾ ਹੋਈ ਹੋਵੇ।ਕੈਪਟਨ ਅਮਰਿੰਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸੀ ਤਸਵੀਰ 'ਚ ਕਿਥੇ ਵੀ ਨਹੀਂ ਦਿੱਖ ਰਹੀ ਹੈ ਅਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਇਹ ਕਹਿ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਕਿ ਸ੍ਰੋਮਣੀ ਅਕਾਲੀ ਦਲ ਦੇ ਖਿਲਾਫ ਪੈਣ ਵਾਲੇ ਵੋਟ ਵੰਡੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਨ੍ਹਾ ਚੋਣਾਂ 'ਚ ਵੱਡੀ ਜਿੱਤ ਦਰਜ਼ ਕਰੇਗੀ ਅਤੇ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਬਾਹਰ ਕਰ ਦੇਵੇਗੀ।

ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੰਬੀ ਦੇ ਲੋਕਾਂ ਦਾ ਕਾਂਗਰਸ ਨਾਲ ਮਜ਼ਬੂਤੀ ਨਾਲ ਖੜ੍ਹਨ ਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਲੋੜ ਵੇਲੇ ਉਨ੍ਹਾਂ ਤੋਂ ਮੂੰਹ ਨਹੀਂ ਮੋੜਨਗੇ।