5 Dariya News

ਖਰੜ ਦਾ ਚੁਮੁਖੀ ਵਿਕਾਸ ਹੀ ਗਿੱਲ ਦਾ ਮੁੱਖ ਮਕਸਦ : ਨਰਿੰਦਰ ਸਿੰਘ ਰਾਣਾ

ਮੇਰੇ ਪਿਤਾ ਇਕ ਕਿਸਾਨ ਪਰਿਵਾਰ ਤੋਂ ਅਤੇ ਪਿੰਡਾਂ ਦੀ ਮੁਸ਼ਕਲਾਂ ਤੋਂ ਭਲੀ-ਭਾਂਤੀ ਜਾਣੂ ਅਮਨਦੀਪ ਸਿੰਘ ਗਿੱਲ

5 Dariya News

ਖਰੜ 18-Jan-2017

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਸਪੁੱਤਰ ਅਮਨਦੀਪ ਸਿੰਘ ਗਿੱਲ ਨੇ ਖਰੜ ਤੋਂ ਬੀਜੇ ਪੀ ਦੇ ਮੰਡਲ ਪ੍ਰਧਾਨ, ਨਰਿੰਦਰ ਸਿੰਘ ਰਾਣਾ ਦੀ ਅਗਵਾਈ 'ਚ ਨੌਜਵਾਨ ਸਾਥੀਆਂ ਨਾਲ ਮਿਲ ਕੇ ਵਾਰਡ ਨੰਬਰ 25 ਵੋਟਾਂ ਮੰਗੀਆਂ ਅਤੇ ਗਿੱਲ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ  ਰਣਜੀਤ ਸਿੰਘ ਗਿੱਲ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਕਿਸਾਨੀ 'ਚ ਆਉਣ ਵਾਲੀਆਂ ਮੁੱਖ ਮੁਸ਼ਕਲਾਂ ਬਾਰੇ ਚੰਗੀ ਤਰ੍ਹਾਂ ਜਾਣੂੰ ਹਨ। ਉਨ੍ਹਾਂ ਕਿਹਾ ਕਿ ਖਰੜ ਹਲਕੇ ਨਾਲ ਸੰਬੰਧਿਤ ਹੋਣ ਦੇ ਨਾਤੇ ਉਨ੍ਹਾਂ ਨੂੰ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ ਅਤੇ ਜਿੱਤਣ ਤੋਂ ਬਾਅਦ ਉਹ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੀ ਹਰ ਦਮ ਤਿਆਰ ਰਹਿਣਗੇ।ਉਨ੍ਹਾਂ ਕਿਹਾ ਕਿ ਹਲਕੇ 'ਚ ਬਹੁਤੀਆਂ ਪਾਰਟੀਆਂ ਦੇ ਉਮੀਦਵਾਰ ਬਾਹਰੇ ਖੇਤਰਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਹਲਕੇ ਦੀਆਂ ਸਮੱਸਿਆਵਾਂ  ਅਤੇ  ਵਿਕਾਸ ਦੀ ਲੋੜ ਸਬੰਧੀ ਜ਼ਮੀਨੀ ਪੱਧਰ ਤੇ ਪਤਾ ਨਹੀ ਹੈ। ਜਦ ਕਿ ਉਨ੍ਹਾਂ ਦੇ ਪਿਤਾ ਲੋਕਲ ਹਨ ਅਤੇ ਹਰ ਇਲਾਕੇ ਦੀ ਹਰ ਮੁਸ਼ਕਿਲ ਤੋਂ ਭਲੀ ਭਾਂਤੀ ਜਾਣੂ ਹਨ।

ਇਹ ਬਾਹਰੀ ਲੋਕ ਬਸ ਲੋਕਾਂ  ਵੋਟਾਂ ਬਟੋਰਨ ਦੇ ਚੱਕਰ 'ਚ  ਵੱਡੇ ਵੱਡੇ ਝੂਠ ਬੋਲ  ਕਰ ਰਹੇ ਹਨ, ਜਦਕਿ ਹਕੀਕਤ ਇਹ ਹੈ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੋਂ ਲੋਕ ਭਲੀਭਾਂਤ ਜਾਣੂੰ ਹਨ ਅਤੇ ਸਥਾਨਕ ਨਿਵਾਸੀ ਆਪਣੇ ਹਲਕੇ ਦੇ ਵਿਕਾਸ ਲਈ ਸਾਫ਼ ਸੁਥਰੀ ਛਵੀ ਅਤੇ ਵਿਕਾਸ ਦੇ ਹੱਕ ਵਿਚ ਨਿੱਤਰੇ  ਗਿੱਲ ਨੂੰ ਹੀ ਆਪਣਾ ਨੁਮਾਇੰਦਾ ਚੁਣਨਗੇ।  ਅਮਨਦੀਪ ਗਿੱਲ ਅਨੁਸਾਰ ਉਨ੍ਹਾਂ ਦੇ ਪਿਤਾ ਪਹਿਲਾਂ ਵੀ ਲੋਕ ਭਲਾਈ ਦੇ ਕੰਮਾਂ 'ਚ ਵਧ ਚੜ੍ਹ ਕੇ ਭਾਗ ਲੈਂਦੇ ਆ ਰਹੇ ਹਨ ਅਤੇ ਜਿੱਤਣ ਤੋਂ ਬਾਅਦ ਉਹ ਹਲਕੇ ਨੂੰ ਇੱਕ  ਬਿਹਤਰੀਨ ਹਲਕੇ ਦਾ  ਨਵਾਂ ਰੂਪ ਦੇਣ ਲਈ  ਪੂਰਾ ਤਰਾਂ ਲਾਂਮਬੰਧ ਹਨ । ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ, ਕਰਨ ਕੋਚਰ, ਸੁਸ਼ਾਂਤ ਕੌਸ਼ਿਕ, ਰਾਮਪਾਲ ਸਚਦੇਵਾ, ਅਮਨ ਬੈਦਵਾਣ, ਬਲਜਿੰਦਰ ਸਿੰਘ ਰਾਜੂ, ਦੁਰਗਾ ਮੰਦਰ ਪ੍ਰਧਾਨ ਵਿਜੇ ਗੁਪਤਾ, ਵਰਿੰਦਰ ਅਗਰਵਾਲ, ਡਿੰਪਲ, ਰਾਣਾ ਅਤੇ ਸੁਖਵਿੰਦਰ ਸਿੰਘ ਛਿੰਦੀ ਵੀ ਮੌਜੂਦ ਸਨ।