5 Dariya News

ਕਾਂਗਰਸ ਅਤੇ ਅਕਾਲੀ ਦਲ ਮਿਲਕੇ ਪੰਜਾਬ 'ਚ ਚੋਣਾ ਲੜ ਰਹੇ ਹਨ - ਅਰਵਿੰਦ ਕੇਜਰੀਵਾਲ

ਵੱਡੀ ਗਿਣਤੀ 'ਚ ਅਕਾਲੀ ਦਲ ਅਤੇ ਕਾਂਗਰਸ ਛੱਡਕੇ ਆਮ ਪਾਰਟੀ 'ਚ ਸਾਮਲ ਹੋਏ

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ 17-Jan-2017

ਆਮ ਆਦਮੀ ਪਾਰਟੀ  ਦੇ ਹਲਕਾ ਸ੍ਰੀ ਚਮਕੋਰ ਸਾਹਿਬ ਦੇ ਉਮੀਦਵਾਰ  ਡਾ ਚਰਨਜੀਤ ਸਿੰਘ ਦੇ ਚੋਣ ਪ੍ਰਚਾਰ ਨੂੰ ਤੇਜ ਕਰਨ ਲਈ ਰਾਮਲੀਲਾ ਗਰਾਉਡ ਵਿਖੇ ਇੱਕ ਵਿਸਾਲ ਰੈਲੀ ਕੀਤੀ ਗਈ ਅਤੇ ਹਲਕੇ ਦੇ ਕੁਝ ਵਿਆਕਤੀ ਕਾਂਗਰਸ  ਅਤੇ ਅਕਾਲੀ ਦਲ ਛੱਡ ਆਮ ਆਦਮੀ  ਦਾ ਕਾਰਜਗੁਜਾਰੀ ਨੂੰ ਦੇਖਦੇ ਹੋਏ ਪੰਜਾਬ 'ਚ ਆਮ ਆਦਮੀ ਦੇ ਉਮੀਦਵਾਰ ਦੀ ਹਮਾਇਤ ਲਈ ਨਿਤਰੇ। ਇਸ ਰੈਲੀ ਵਿੱਚ ਵਿਸ਼ੇਸ਼ ਤੋਰ ਅਰਵਿੰਦ ਕੇਜਰੀਵਾਲ  ਪਾਰਟੀ  ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਭਾਰੀ  ਇੱਕਠ ਨੂੰ ਸਬੋਧੰਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਨਸ਼ੇ ਦੇ ਵਪਾਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ 15 ਦਿਨਾਂ ਦੇ ਵਿੱਚ ਜੇਲ ਚ ਹੋਵੇਗਾ। ਇਸ ਮੋਕੇ ਉਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਵਰਦਿਆ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਮਿਲਕੇ ਪੰਜਾਬ 'ਚ ਚੋਣਾ ਲੜ ਰਹੇ ਹਨ ਜਿਸ ਦੀ ਮਿਸਾਲ ਲੰਬੀ ਤੋ ਪ੍ਰਕਾਸ ਸਿੰਘ ਬਾਦਲ ਨੂੰ ਜਿੱਤਾਉਣ ਲਈ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਨਾਲ-ਨਾਲ ਲੰਬੀ ਤੋਂ ਵੀ ਚੋਣ ਲੱੜਨ ਲਈ ਜਾ ਰਿਹਾ ਹੈ ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਕੇਸ ਅਕਾਲੀ ਦਲ ਵੱਲੋਂ ਵਾਪਸ ਲੈ ਲਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੀਵਾਰ ਨੇ ਜੋ ਪੰਜਾਬ 'ਚ ਲੁੱਟ ਕੀਤੀ ਹੈ ਅਤੇ ਅਮਰਿੰਦਰ ਸਿੰਘ ਵੱਲੋਂ ਲੁੱਟੇ ਪੈਸੇ  ਸਵਿਸ  ਬੈਕਾਂ 'ਚ ਜਮ੍ਹਾ ਕਰਵਾਏ ਹੋਏ ਹਨ ਆਮ ਆਦਮੀ  ਦੀ ਸਰਕਾਰ ਬਣਨ ਤੇ ਉਨ੍ਹਾਂ ਤੋਂ ਇੱਕ  ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਉਨਾਂ ਕਿਹਾ ਕਿ ਕੈਪਟਨ ਦੇ ਪਰਿਵਾਰ ਦੇ 7 ਖਾਤੇ ਸਵਿਸ ਬੈਂਕ ਵਿੱਚ ਖੁੱਲੇ ਹੋਏ ਹਨ।  ਇਸ ਮੋਕੇ ਹਲਕਾ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਕੇਜਰੀਵਾਲ ਦਾ ਮੋਰਿੰਡਾ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਲੋਈ ਪਾਕੇ ਸਨਮਾਨਿਤ ਕੀਤਾ। ਆਪ ਆਗੂ ਪਰਮਿੰਦਰ ਸਿੰਘ ਚਲਾਕੀ, ਨਵਦੀਪ ਸਿੰਘ ਟੋਨੀ, ਹਰਮਿੰਦਰ ਸਿੰਘ ਲੱਕੀ, ਅਮਨਦੀਪ ਸਿੰਘ ਮਾਂਗਟ ਨੇ ਪੰਜਾਬ ਸਰਕਾਰ ਵਲੋਂੇ ਜਨਤਾ ਨਾਲ ਕੀਤੀਆਂ ਵਧੀਕੀਆਂ ਵਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਤੋ ਅੱਜ ਹਰ ਵਰਗ ਦੁੱਖੀ ਹੈ। ਜਿਸ ਕਾਰਨ ਪੰਜਾਬ ਦੇ ਲੋਕ ਆਮ ਆਦਮੀ ਦੀ ਸਰਕਾਰ ਦੇਖਣ ਲਈ ਉਤਾਵਲੇ ਹਨ।  ਇਸ ਮੋਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਨੱਤ, ਨਰਿੰਦਰ ਰਾਣਾ, ਗੁਰਦੀਪ ਸਿੰਘ ਧਨੋਆ, ਕਮਲਜੀਤ ਸਿੰਘ ਬੰਦੇਮਲਾਹ, ਰਜਿੰਦਰ ਸਿੰਘ ਚੱਕਲਾਂ, ਲਖਵੀਰ ਸਿੰਘ, ਗੁਰਮੇਲ ਸਿੰਘ ਬਾੜਾ, ਗੁਲਸ਼ਨ ਠੁਕਰਾਲ, ਕਰਨੈਲਜੀਤ ਸਿੰਘ, ਕੈਲਾਸ਼ ਕੋਸ਼ਲ, ਮਾ. ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਰਕਲ ਇੰਚਾਰਜ, ਸਤਨਾਮ ਸਿੰਘ ਬਿੱਟੂ ਅਤੇ ਰਵਿੰਦਰ ਸਿੰਘ ਚੋਪੜਾ   ਭਾਰੀ ਗਿਣਤੀ ਵਿੱਚ ਆਪ ਦੇ ਵਲੰਟੀਅਰ ਅਤੇ ਇਲਾਕਾ ਨਿਵਾਸੀ ਹਾਜਰ ਸਨ। ਇਸ ਮੋਕੇ ਨਿਰਮਲਪ੍ਰੀਤ ਸਿੰਘ ਮੇਹਰਵਾਨ ਨੇ ਸੈਕਟਰੀ ਦੀ ਭੂਮਿਕਾ ਨਿਭਾਈ।