5 Dariya News

ਸੀਟ ਜਿੱਤ ਕੇ ਲੜਕੀਆਂ ਦਾ ਕਾਲਜ ਖੋਲਾਂਗੇ, ਸਥਾਨਕ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਕਰਾਂਗਾ ਪੂਰਾ- ਰਣਜੀਤ ਸਿੰਘ ਗਿੱਲ

ਰਣਜੀਤ ਸਿੰਘ ਗਿੱਲ ਵਲੋਂ ਚੋਣ ਪ੍ਰਚਾਰ ਤੇਜ਼, ਹਲਕਾ ਵਾਸੀਆਂ ਦਾ ਮਿਲ ਰਿਹਾ ਜ਼ਬਰਦਸਤ ਸਮਰਥਨ

5 Dariya News

ਖਰੜ 16-Jan-2017

ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਚੋਣ ਪ੍ਰਚਾਰ ਮੁਹਿੰਮ ਦਿਨ ਪ੍ਰਤੀ ਦਿਨ ਤੇਜ਼ ਹੁੰਦੀ ਜਾ ਰਹੀ ਹੈ।ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੁਕਾਬਲੇ ਵਿਚ ਕਿਤੇ ਦੇਰ ਨਾਲ ਕੀਤੀ ਗਿੱਲ ਦੀ ਚੋਣ ਮੁਹਿੰਮ ਹੁਣ ਵਿਰੋਧੀ ਪਾਰਟੀਆਂ ਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ।ਇਕ ਪਾਸੇ ਜਿਥੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਾਕੇ ਵਿਚ ਫੇਰੀ ਪਾ ਕੇ ਰਣਜੀਤ ਸਿੰਘ ਦੇ ਹੱਕ ਵਿਚ ਖੜਦੇ ਹੋਏ ਪਾਰਟੀ ਵਰਕਰਾਂ ਨੂੰ ਇੱਕਠੇ ਹੋ ਕੇ ਗਿੱਲ ਨਾਲ ਚੱਲਣ ਦਾ ਨਿਰਦੇਸ਼ ਦੇ ਦਿਤਾ ਹੈ ਉਥੇ ਹੀ ਖਰੜ ਦੀ ਭਾਜਪਾ ਇਕਾਈ ਵੀ ਪੂਰੇ ਜ਼ੋਰ ਸ਼ੋਰ ਨਾਲ ਰਣਜੀਤ ਸਿੰਘ ਗਿੱਲ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਗਿੱਲ ਦੇ ਹੱਕ ਵਿਚ ਰੱਖੀਆਂ ਗਈਆਂ ਨੁੱਕੜ ਮੀਟਿੰਗਾਂ ਅਤੇ ਰੈਲੀਆਂ ਵਿਚ ਲੋਕਾਂ ਦਾ ਇੱਕਠ ਵੱਧਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਲਾਕਾ ਵਾਸੀ ਇਲਾਕੇ ਵਿਚ ਬਦਲਾਅ ਚਾਹੁਦੇ ਹਨ।ਇਸ ਦੌਰਾਨ ਵਿਚ ਗਿੱਲ ਦੇ ਹੱਕ ਵਿਚ ਜਨਤਾ ਚੌਂਕ ਖਾਨਪੁਰ, ਮਛਲੀ ਕਲਾਂ, ਚੂਹੜ ਮਾਜਰਾ, ਸਵਾੜਾ, ਚਡਿਆਲਾ, ਸੋਏ ਮਾਜਰਾ, ਪਾਤੜਾਂ, ਭਰਤਪੁਰ, ਝੰਜੇੜੀ, ਭੁੱਖੜੀ, ਰਡਿਆਲਾ, ਦਾਊਂ ਮਾਜਰਾ, ਘਟੌਰ, ਸ਼ਾਹਪੁਰ ਤੇ ਮੁੱਲਾਂਪੁਰ ਗਰੀਬ ਦਾਸ 'ਚ ਆਯੋਜਿਤ ਮੀਟਿੰਗਾਂ ਵਿਚ ਰਣਜੀਤ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ  ਉਹ ਖਰੜ ਹਲਕੇ ਨਾਲ ਨਿਜ਼ੀ ਤੌਰ ਤੇ  ਅਤੇ ਵਪਾਰਕ ਪੱਖੋ ਦੋਹਾ ਪਾਸੇ ਜੁੜੇ ਹੋਏ ਹਨ। ਇਸ ਲਈ ਉਹ ਇਲਾਕੇ ਵਿਚਲੀਆਂ ਦਰਪੇਸ਼ ਮੁਸ਼ਕਲਾ ਤੋਂ ਚੰਗੀ ਤਰਾਂ ਵਾਕਿਫ ਹਨ। 

ਉਨਾ ਕਿਹਾ ਕਿ ਖਰੜ ਹਲਕੇ ਦੇ ਇਲਾਕਿਆਂ ਖਰੜ ਸ਼ਹਿਰ, ਕੁਰਾਲੀ ਸ਼ਹਿਰ, ਨਵਾਂ ਗਰਾਂ, ਮਾਜਰੀ ਸਮੇਤ ਪਿੰਡਾਂ ਵਿਚ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰਾਂ ਵਾਕਿਫ ਹਨ। ਇਕ ਪਾਸੇ ਸੱਤਾ ਵਿਚ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਆਉਣਾ ਤੈਅ ਹੈ ਉਥੇ ਹੀ ਖਰੜ ਸੀਟ ਜਿੱਤਣ ਤੋਂ ਬਾਅਦ ਖਰੜ ਵਿਚ ਇਲਾਕੇ ਦੇ ਪੀਣ ਵਾਲੇ ਪਾਣੀ ਦੀ ਸਮੱਸਿਆਂ ਅਤੇ ਲੜਕੀਆਂ ਦਾ ਕਾਲਜ਼ ਖੋਲਣਾ ਉਨਾ ਦੀ ਪਹਿਲੀ ਪ੍ਰਥਾਮਿਕਤਾ ਹੋਵੇਗੀ। ਇਸ ਦੇ ਇਲਾਵਾ ਉਹਨਾ ਦਾ ਸੁਪਨਾ ਇਲਾਕੇ ਨੂੰ ਚੰਡੀਗੜ ਮੁਹਾਲੀ ਦੀ ਤਰਜ਼ ਤੇ ਇਕ ਮਾਡਲ ਸ਼ਹਿਰ ਵਜੋਂ ਸਥਾਪਿਤ ਕਰਨਾ ਹੈ। ਜਿਸ ਨੂੰ ਉਹ ਆਪਣੇ ਨਿਜ਼ੀ ਤਜ਼ਰਬੇ ਰਾਹੀਂ ਜ਼ਰੂਰ ਪੂਰਾ ਕਰਨਗੇ।ਇਸ ਮੌਕੇ ਸ਼ਾਮ ਸਿੰਘ, ਬਲਰਾਮ ਸ਼ਰਮਾ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਸੰਦੀਪ ਰਾਣਾ, ਨਰਿੰਦਰ ਰਾਣਾ, ਜਸਵੰਤ ਸਿੰਘ, ਹਰਨੇਕ ਸਿੰਘ ਮਾਵੀ, ਹਰਿੰਦਰ ਸਿੰਘ, ਰਜਿੰਦਰ ਸਿੰਘ ਨੰਬਰਦਾਰ, ਜਗਦੀਪ ਸਿੰਘ, ਜਸਮੇਰ ਸਿੰਘ, ਨਸੀਬ ਸਿੰਘ, ਹਰਜਿੰਦਰ ਸਿੰਘ, ਸੁਦਾਗਰ ਸਿੰਘ, ਸਾਧੂ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ ਮਾਸਟਰ ਜੀ, ਕਾਕਾ ਸਿੰਘ ਲੰਬਰਦਾਰ, ਜਗਦੀਸ਼ ਸਿੰਘ ਲੰਬਰਦਾਰ, ਗੁਰਵਿੰਦਰ ਸਿੰਘ ਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਰਾਮ ਸ਼ਰਮਾ ਸਰਪੰਚ, ਕੇਸ਼ਵ ਕੁਮਾਰ, ਜਸਵੰਤ ਸਿੰਘ, ਮੂਲਚੰਦ, ਮਹਿੰਦਰ ਸਿੰਘ, ਮਹਾਵੀਰ, ਰਾਜ (ਸਾਰੇ ਪੰਚ), ਖੁਸ਼ ਰਾਣਾ ਬੀਜੇਪੀ, ਜਸਵਿੰਦਰ ਕੌਰ, ਹੈਪੀ ਰਾਣਾ ਬੀਜੇਪੀ, ਬੀਬੀ ਅਮਰਜੀਤ ਕੌਰ (ਸਾਬਕਾ ਸਰਪੰਚ), ਨਰਿੰਦਰ ਰਾਣਾ ਬੀਜੇਪੀ, ਗੁਰਜੀਤ ਸਿੰਘ ਮਾਵੀ, ਭੁਪਿੰਦਰ ਸਿੰਘ ਬੈਦਵਾਣ, ਹਰਪ੍ਰੀਤ ਸਰਪੰਚ ਅਤੇ ਦਿਹਾਤੀ ਪ੍ਰਧਾਨ ਅਕਾਲੀ ਦਲ, ਪ੍ਰੀਤਮ ਸਿੰਘ, ਸੰਦੀਪ ਰਾਣਾ ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ, ਅਮਰਜੀਤ ਸਿੰਘ ਅਤੇ ਕੁਲਦੀਪ ਸਿੰਘ, ਅਭਿਮੰਨਿਊ ਸਿੰਘ, ਜੰਟ ਸਿੰਘ, ਦਿਲਬਾਗ ਸਿੰਘ, ਸੰਦੀਪ ਰਾਣਾ, ਧਰਮਵੀਰ ਸਿੰਘ, ਜਸਪਾਲ ਸਿੰਘ, ਨਰਿੰਦਰ ਰਾਣਾ, ਰੁਲਦਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜ਼ੂਦ ਸਨ।