5 Dariya News

ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਪ੍ਰਿੰਟ ਮੀਡੀਆ ਦੇ ਨਾਲ ਨਾਲ ਇਲੈਕਟ੍ਰੋਨਿਕ ਅਤੇ ਸ਼ੋਸਲ ਮੀਡੀਆ ਤੇ ਇਸਤਿਹਾਰ ਦੇਣ ਲਈ ਪ੍ਰਵਾਨਗੀ ਲੈਣਾ ਜਰੂਰੀ : ਚੋਣ ਅਬਜਰਵਰ

ਚੋਣ ਖਰਚਿਆਂ ਬਾਰੇ ਅਬਜਰਵਰ ਜਯੋਤੀ ਰਾਦਿੱਤਿਆ ਨੇ ਮੀਡੀਆ ਮੋਨੀਟਰਿੰਗ ਸੈਲ ਅਤੇ ਕਾਲ ਸੈਂਟਰ ਤੇ ਕੰਪਲੇਂਟ ਮੋਨੀਟਰਿੰਗ ਸੈਲ ਦੇ ਕੰਮਾ ਦਾ ਲਿਆ ਜਾਇਜਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 14-Jan-2017

ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਪੈਂਦੇ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ, ਖਰੜ ਅਤੇ ਡੇਰਾਬਸੀ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਏ ਵਿੱਚ ਇਸਤਿਹਾਰਾਂ ਦੀ ਪ੍ਰਵਾਨਗੀ ਦੇ ਨਾਲ ਨਾਲ ਸ਼ੋਸ਼ਲ ਮੀਡੀਏ ਤੇ ਪ੍ਰਚਾਰ ਸਮੱਗਰੀ ਅਤੇ ਇਸਤਿਹਾਰ ਪਾਉਣ ਲਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਸ ਗੱਲ ਦੀ ਜਾਣਕਾਰੀ ਚੋਣ ਖਰਚਿਆਂ ਸਬੰਧੀ ਚੋਣ ਕਮਿਸ਼ਨ ਵੱਲੋਂ ਹਲਕਾ ਐਸ.ਏ.ਐਸ. ਨਗਰ, ਖਰਚ ਅਤੇ ਡੇਰਾਬਸੀ ਲਈ ਨਿਯੁਕਤ ਕੀਤੇ ਚੋਣ ਅਬਜਰਬਰ  ਸ੍ਰੀ ਜਯੋਤੀ ਰਾਦਿੱਤਿਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੀਡੀਆ ਮੋਨੀਟਰਿੰਗ ਸੈਲ ਅਤੇ ਕਾਲ ਸੈਂਟਰ ਅਤੇ ਕੰਪਲੇਂਟ ਮੋਨੀਟਰਿੰਗ ਸੈਲ ਦੇ ਕੰਮ ਦੀ ਸਮੀਖਿਆ ਕਰਨ ਮੌਕੇ ਦਿੱਤੀ। ਚੋਣ ਅਬਜਰਬਰ ਨੇ ਇਸ ਮੌਕੇ ਇਲੈਕਟ੍ਰੋਨਿਕ ਮੀਡੀਏ ਦੇ ਨਾਲ ਨਾਲ ਅਖਬਾਰਾਂ ਵਿੱਚ ਪੇਡ ਨਿਊਜ਼ ਵਾਚਣ ਅਤੇ ਸ਼ੋਸ਼ਲ ਮੀਡੀਏ ਤੇ ਪਾਈ ਜਾਣ ਵਾਲੇ ਚੋਣ ਪ੍ਰਚਾਰ ਸਮੱਗਰੀ ਦਾ ਜਾਇਜਾ ਵੀ ਲਿਆ। ਉਨ੍ਹਾਂ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਭਰਨ ਵੇਲੇ ਆਪਣਾ ਸੰਪਰਕ ਨੰ:, ਈ.ਮੇਲ ਆਈ ਡੀ ਅਤੇ ਸ਼ੋਸ਼ਲ ਮੀਡੀਆ ਅਕਾਂਉਂਟ ਦੀ ਜਾਣਕਾਰੀ ਦੇਣਾ ਜਰੂਰੀ ਹੈ। ਉਨ੍ਹਾਂ ਇਸ ਮੌਕੇ ਹਦਾਇਤ ਕੀਤੀ ਕਿ ਸ਼ੋਸ਼ਲ ਮੀਡੀਏ ਤੇ ਪਾਈ ਜਾਣ ਵਾਲੀ ਚੋਣ ਪ੍ਰਚਾਰ ਸਮੱਗਰੀ ਤੇ ਤਿੱਖੀ ਨਜਰ ਰੱਖੀ ਜਾਵੇ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਾਰਟੀ ਜਾਂ ਉਮੀਦਵਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਅਤੇ ਸ਼ੋਸ਼ਲ ਮੀਡੀਏ ਰਾਂਹੀਂ ਇਸਤਿਹਾਰ ਆਦਿ ਬਿਨ੍ਹਾਂ ਪ੍ਰਵਾਨਗੀ ਤੋਂ ਨਾ ਦੇ ਸਕੇ। ਇਸ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇ। 

ਚੋਣ ਅਬਜਰਬਰ ਨੇ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖਰਚਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਕਿਉਂਕਿ ਕੋਈ ਵੀ ਚੋਣ ਲੜਨ ਵਾਲਾ ਉਮੀਦਵਾਰ ਚੋਣਾਂ ਦੌਰਾਨ 28 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕਦਾ। ਉਨ੍ਹਾਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ, ਰੈਲੀਆਂ ਆਦਿ ਤੇ ਵੀ ਤਿੱਖੀ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਚੋਣ ਅਬਜਰਬਰ ਨੇ ਦੱਸਿਆ ਕਿ ਚੋਣਾਂ ਸਬੰਧੀ ਕੋਈ ਵੀ ਨਾਗਰਿਕ ਉਨ੍ਹਾਂ ਦੇ ਮੋਬਾਇਲ ਨੰਂ 98727 56715 ਤੇ ਫੋਨ ਜਾਂ ਵਟਸਅਪ ਰਾਂਹੀਂ ਅਤੇ ਉਨ੍ਹਾਂ ਦੀ ਈਮੇਲ ਆਈ ਡੀ exposvsas0gmail.com  ਤੇ ਵੀ ਆਪਣੀ ਸਿਕਾਇਤ ਭੇਜ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਸਥਾਪਿਤ ਕੀਤੇ ਕਾਲ ਸੈਂਟਰ ਅਤੇ ਕੰਪਲੇਂਟ ਮੋਨੀਟਰਿੰਗ ਸੈਲ ਰਾਂਹੀਂ ਹੁਣ ਤੱਕ 90 ਸਕਾਇਤਾਂ ਆਈਆਂ ਸਨ ਜਿਨ੍ਹਾਂ ਵਿੱਚੋਂ 89 ਸਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕਾਲ ਸੈਂਟਰ ਅਤੇ ਕੰਪਲੇਂਟ ਮੋਨੀਟਰਿੰਗ ਸੈਲ ਦੇ ਟੋਲ ਫਰੀ ਨੰ: 1800-180-2051 ਅਤੇ 94788 94788 ਮੋਬਾਇਲ ਫੋਨ ਤੇ ਵਟਸਅਪ ਰਾਂਹੀਂ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ -ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਅਤੇ ਕਾਲ ਸੈਂਟਰ  ਅਤੇ ਕੰਪਲੇਂਟ ਮੋਨੀਟਰਿੰਗ ਸੈਲ ਦੀ ਨੋਡਲ ਅਫ਼ਸਰ ਡਾ: ਨਯਨ ਭੁੱਲਰ ਵੀ ਮੌਜੂਦ ਸਨ।