5 Dariya News

ਮਧੂਬਨ ਵਾਟਿਕਾ ਸਕੂਲ ਵਿਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 13-Jan-2017

ਨਾਮਵਰ ਸਿੱਖਿਆ ਦੇ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਲੋਹੜੀ ਦਾ ਇਹ ਤਿਉਹਾਰ ਹਰਸ਼ੋ-ਉਲਹਾਸ ਨਾਲ ਮਨਾਇਆ ਗਿਆ । ਇਸ ਮੌਕੇ ਤੇ ਲੱਕੜਾਂ ਜਲਾ ਕੇ  ਲੋਹੜੀ ਦਾ ਭੁੱਗਾ ਵੀ ਬਾਲਿਆ ਗਿਆ। ਇਸ ਮੌਕੇ ਤੇ  ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਚੱਡਾ ਅਤੇ ਮੈਨੇਜਮੈਨਟ ਡਾਇਰੈਕਟਰ ਸ੍ਰੀ ਕੇਸ਼ਵ ਕੁਮਾਰ ਨੇ ਸਾਝੇ ਤੋਰ ਤੇ ਲੱਕੜਾਂ ਦਾ ਭੁੱਗਾ ਜਲਾਇਆ। ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅੱਗ ਦੇ ਦੁਆਲੇ ਬੈਠ ਕੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆਂ। ਸਮਾਰੋਹ ਵਿਚ ਬੋਲਦੇ ਹੋਏ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ  ਦਿੰਦੇ ਹੋਏ  ਦੱਸਿਆਂ ਕਿ ਲੋਹੜੀ ਦਾ ਤਿਉਹਾਰ ਆਉਣ ਤੇ ਠੰਢ ਘਟਣ ਦੇ ਦਿਨ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ ।ਉਨਾਂ ਕਿਹਾ ਕਿ ਲੋਹੜੀ ਇਕ ਸਮਾਜਿਕ ਅਤੇ ਲੋਕ-ਤੱਥਾਂ ਨਾਲ ਜੁੜਿਆਂ ਹੋਇਆਂ ਤਿਉਹਾਰ ਹੈ ਜਿਸ ਵਿਚ ਸਮਾਜ ਦਾ ਹਰ ਵਰਗ ਹਿੱਸਾ ਲੈਂਦਾ ਹੈ ਅਤੇ ਇਹ ਤਿਉਹਾਰ ਹਰ ਧਰਮ,ਜਾਤ, ਕੌਮ ਵਿਚ ਏਕਤਾ ਦਾ ਪ੍ਰਤੀਕ ਹੈ । ਇਸ ਮੌਕੇ ਤੇ ਸਾਰੇ ਲੋਕ ਇਕ ਥਾਂ ਇਕੱਠੇ ਹੋਕੇ ਇਸ ਤਿਉਹਾਰ ਨੂੰ ਮਾਨਉਦੇਂ ਹਨ ।ਇਸ ਦੇ ਨਾਲ ਹੀ ਪਿੰਰਸੀਪਲ ਜੋਬੀ ਟੀ ਅਬਰਾਇਮ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁੜੀਆਂ ਦੇ ਜਨਮ ਤੇ ਵੀ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ । ਹਾਲਾਂਕਿ ਪਹਿਲਾਂ ਮੁੰਡੇ ਦੇ ਜਨਮ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਸਮਾਂ ਬੇਸ਼ੱਕ ਬਦਲ ਗਿਆ ਹੈ ਅਤੇ ਕੁੜੀਆਂ ਦੇ ਜਨਮ ਤੇ ਵੀ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ ਪਰ ਮੰਜ਼ਿਲਾਂ ਹਾਲੇ ਦੂਰ ਹਨ । ਸਾਨੂੰ ਸਮਾਜ ਵਿਚੋਂ ਮੁੰਡੇ ਕੁੜੀ ਦੇ ਫ਼ਰਕ ਨੂੰ ਪੂਰੀ ਤਰਾਂ ਖ਼ਤਮ ਕਰਨਾ ਹੋਵੇਗਾ ।

ਇਸ ਮੌਕੇ ਤੇ ਵਿਦਿਆਰਥੀਆਂ ਨੇ ਜਿੱਥੇ ਕਈ ਸਹਿਤਕ ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਢੋਲ ਦੀ ਤਾਲ ਨੇ ਸਾਰੇਆਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ । ਇਸ ਮੌਕੇ ਤੇ ਵਿਦਿਆਰਥੀਆਂ ਨੇ ਪੰਜਾਬ ਦੇ ਹੀਰੋ ਦੁੱਲਾ ਭੱਟੀ ਦੀ ਯਾਦ ਵਿਚ  ਸੁੰਦਰ ਮੁੰਦਰੀਏ" ਗੀਤ ਗਾ ਕੇ ਉਸ ਮਹਾਨ ਵਿਅਕਤੀ ਨੂੰ ਯਾਦ ਕੀਤਾ ਜਿਸ ਨੇ ਗ਼ਰੀਬਾਂ ਦੀ ਭਲਾਈ ਲਈ ਅਣਥੱਕ ਕੰਮ ਕੀਤੇ ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ । ਇਸ ਉਪਰੰਤ ਸਕੂਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥੀਆ ਨੇ ਰਲ ਕੇ ਭੰਗੜ੍ਹਾ -ਗਿੱਧਾ ਪਾਇਆ ਅਤੇ ਇੱਕ-ਦੂਸਰੇ ਨਾਲ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ।ਇਸ ਦੋਰਾਨ ਵਿਦਿਆਰਥੀਆਂ ਵਿਚ ਮੂੰਗਫਲੀ,ਰਿਉੜੀਆਂ ਅਤੇ ਗੱਚਕ ਆਦਿ ਵੀ ਵੰਡੀ ਗਈ। ਇਸ ਮੋਕੇ ਤੇ ਹੋਰਨ੍ਹਾ ਤੋ ਇਲਵ੍ਹਾ ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਚੱਡਾ,ਮੈਨੇਜਮੈਨਟ ਡਾਇਰੈਕਟਰ ਸ੍ਰੀ ਕੇਸ਼ਵ ਕੁਮਾਰ , ਸਕੂਲ ਪ੍ਰਿੰ ਜੋਬੀ ਟੀ ਅਬਰਾਇਮ ਮੈਡਮ ਸੁਰੇਖਾ ਰਾਣਾ, ਮੈਡਮ ਦੀਪਿਕਾ ਪੁਰੀ, ਮੈਡਮ ਈਸਕਾ ਕੋਸਲ, ਮੈਡਮ ਨਰਿੰਦਰ ਕੋਰ, ਮੈਡਮ ਮਨਪ੍ਰੀਤ ਕੋਰ,ਵਿਜੇ ਕੁਮਾਰ ਰੋਹਿਤ ਕੁਮਾਰ , ਬਿਮਲ ਸੈਣੀ ,ਤਾਨੀਸ ਕੁਮਾਰ , ਮਾਸਟਰ ਭੋਲੇ ਸ਼ੰਕਰ ,ਸਜੀਵ ਕੁਮਾਰ ਸੈਣੀ ,ਅਵਿਨਾਸ ਕੁਮਾਰ, ਦਵਿੰਦਰ ਸਿੰਘ ਸਰਥਲੀ , ਜਸਪਾਲ ਸੈਣੀ ,ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਵਿਸੇਸ ਤੋਰ ਤੇ ਹਾਜਰ ਸਨ ।