ਸ਼ੈਮਰਾਕ ਸਕੂਲ ਨੂੰ ਇੰਟਰਨੈਸ਼ਨਲ ਡੇ ਸਕੂਲ ਵਜੋਂ ਸ਼ਹਿਰ ਦੇ ਬਿਹਤਰੀਨ ਸਕੂਲ ਦਾ ਮਿਲਿਆ ਐਵਾਰਡ
ਐਜੂਕੇਸ਼ਨ ਵਰਲਡ ਵੱਲੋਂ ਅੰਤਰਰਾਸ਼ਟਰੀ ਸਿੱਖਿਆਂ ਦੇ ਮਾਪਦੰਡਾਂ ਅਨੁਸਾਰ ਚੁਣਿਆਂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 11-Jan-2017
ਸ਼ੈਮਰਾਕ ਇੰਟਰਨੈਸ਼ਨਲ ਸਕੂਲ, ਸੈਕਟਰ ਨੂੰ ਮੁਹਾਲੀ ਸ਼ਹਿਰ ਦੇ ਬਿਹਤਰੀਨ ਸਕੂਲ ਵੱਲੋਂ ਟਾਪ ਰੈਕਿੰਗ ਵਿਚ ਪਹਿਲੀ ਪੁਜ਼ੀਸ਼ਨ ਮਿਲੀ ਹੈ।ਸਿੱਖਿਆਂ ਖੇਤਰ ਵਿਚ ਸਿੱਖਿਆਂ, ਖੇਡਾਂ, ਬੁਨਿਆਦੀ ਢਾਂਚਾ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਸਿੱਖਿਆਂ ਪ੍ਰਦਾਨ ਕਰਾਉਣ ਵਾਲੇ ਦੇਸ਼ ਭਰ ਦੇ ਸਕੂਲਾਂ ਵਿਚ ਐਜੂਕੇਸ਼ਨ ਵਰਲਡ ਨਾਮਕ ਸੰਸਥਾ ਵੱਲੋਂ ਸਰਵੇ ਕਰਵਾਇਆਂ ਗਿਆ। ਜਿਸ ਵਿਚ ਸਭ ਮਾਪਦੰਡਾਂ ਨੂੰ ਪੂਰਾ ਕਰਨ ਤੇ ਗੁਰੂ ਗ੍ਰਾਮ ਵਿਚ ਰੱਖੇ ਗਏ ਇਕ ਸਮਾਗਮ ਵਿਚ ਐਵਾਰਡ ਰੈਕਿੰਗ ਸੈਰਾਮਨੀ ਦੌਰਾਨ ਓਕਰੇਜ਼ ਇੰਟਰਨੈਸ਼ਨਲ ਸਕੂਲ ਨੂੰ ਇਸ ਵਕਾਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਉਪਲਬਧੀ ਲਈ ਸ਼ੈਮਰਾਕ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਡਾਇਰੈਕਟਰ ਏ ਐੱਸ ਬਾਜਵਾ ਨੇ ਦੱਸਿਆਂ ਕਿ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦਾ ਸਿੱਖਿਅਕ ਅਤੇ ਢਾਂਚਾ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ। ਜਿਸ ਕਾਰਨ ਸ਼ੈਮਰਾਕ ਗਰੁੱਪ ਪੰਜਾਬ ਦੇ ਬਿਹਤਰੀਨ ਸਕੂਲਾਂ ਆਫ਼ ਗਰੁੱਪ ਵਜੋਂ ਜਾਣਿਆਂ ਜਾਂਦਾ ਹੈ । ਇਸ ਮੌਕੇ ਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਇਸ ਖ਼ੁਸ਼ੀ ਵਿਚ ਮਿਠਾਈ ਵੀ ਵੰਡੀ ਗਈ।