5 Dariya News

ਆਸਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭ ਆਸਰਾ ਵਿਖੇ ਲੋੜਵੰਦਾਂ ਨੂੰ ਸਮਾਨ ਵੰਡਿਆ

ਬਜ਼ੁਰਗਾਂ ਨਾਲ ਸਮਾਂ ਬਿਤਾਕੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ , ਵਿਦਿਆਰਥੀਆਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦੇਣ ਲਈ ਸਕੂਲ ਮੈਨੇਜਮੈਂਟ ਵੱਲੋਂ ਕੀਤਾ ਗਿਆ ਉਪਰਾਲਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 07-Jan-2017

ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦  ਵੱਲੋਂ ਆਪਣੇ ਵਿਦਿਆਰਥੀਆਂ ਨੂੰ ਮਿਆਰੀ  ਸਿੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਾਉਣ ਦਾ ਮੰਤਵ ਨਾਲ ਲਈ ਉਨ੍ਹਾਂ ਨੂੰ ਪ੍ਰਭ ਆਸਰਾ ਆਸ਼ਰਮ ਦਾ ਦੌਰਾ ਕਰਵਾਇਆ  ਗਿਆ।ਇਸ ਮੌਕੇ ਤੇ  ਵਿਦਿਆਰਥੀਆਂ ਨੇ ਪ੍ਰਭ ਆਸਰਾ ਦੇ ਬਜ਼ੁਰਗਾਂ ਅਤੇ ਮੰਦ ਬੁੱਧੀ ਲੋਕਾਂ ਲਈ ਕਪੜੇ,ਫਲ,ਕਿਤਾਬਾਂ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ।ਇਸ ਦੇ ਨਾਲ ਹੀ ਸਭ ਵਿਦਿਆਰਥੀਆਂ ਨੇ ਕੁੱਝ ਸਮਾਂ ਬਜ਼ੁਰਗਾਂ ਅਤੇ ਮੰਦ ਬੁੱਧੀ ਲੋਕਾਂ ਨਾਲ ਗੁਜ਼ਾਰ ਕੇ ਉਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ।ਇਸ ਤੋਂ ਪਹਿਲਾਂ ਸਕੂਲ ਵਿਚ ਕਰਵਾਏ ਗਏ ਸੈਮੀਨਾਰ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਮੁੱਦਿਆਂ ਤੇ ਲੈਕਚਰ ਅਤੇ ਬਹਿਸ 'ਚ ਹਿੱਸਾ ਲਿਆ।ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਆਉਣ ਵਾਲੀਆਂ ਮੁਸ਼ਕਲਾਤ,ਵਿੱਦਿਅਕ ਅਦਾਰਿਆਂ 'ਚ ਮੋਬਾਈਲ ਫ਼ੋਨ ਬੈਨ ਕਰਨ ਤੇ ਚਰਚਾ,ਨੌਜਵਾਨ ਪੀੜੀ ਅਤੇ ਰਾਜਨੀਤੀ,ਫਾਸਟ ਫੂਡ ਨਾਲ ਨੌਜਵਾਨ ਪੀੜੀ ਦੇ ਪ੍ਰਭਾਵ ਅਤੇ ਨੌਜਵਾਨਾਂ ਦਾ  ਟੈਕਨੌਲੋਜੀ ਉੱਤੇ ਵੱਧ ਰਹੀ ਨਿਰਭਰਤਾ ਜਿਹੇ ਮੁੱਦੇ ਸਭ ਤੋਂ ਵੱਖ ਚਰਚਾ ਦਾ ਵਿਸ਼ਾ ਬਣੇ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਬਦਲਾਓ ਵਿਚ ਨੌਜਵਾਨ ਪੀੜੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ । ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਅਤੇ ਬਿਹਤਰੀਨ ਨਾਗਰਿਕ ਬਣਨਾ ਵੀ ਜ਼ਰੂਰੀ ਹੈ।ਇਸ ਲਈ  ਲਗਾਤਾਰ ਮਿਹਨਤ ਕਰਕੇ ਤਰੱਕੀ ਕਰਦੇ ਹੋਏ  ਲੋੜਵੰਦਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਅੰਤ 'ਚ ਭਾਸ਼ਣ ਅਤੇ ਬਹਿਸ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਜੇ ਐੱਸ ਕੇਸਰ ਵੱਲੋਂ ਇਨਾਮ ਤਕਸੀਮ ਕੀਤੇ ਗਏ ।