5 Dariya News

ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ ਦੀ ਪਹਿਲੀ ਲਿਸਟ ਜ਼ਾਰੀ ਕੀਤੀ

ਮੋਦੀ ਦੇ ਦਬਾਅ ਹੇਠ ਕੇਜਰੀਵਾਲ ਨੇ ਆਪਣੇ ਵੱਲੋਂ ਹੀ ਗੋਲ ਕਰ ਦਿੱਤਾ : ਜਗਮੀਤ ਸਿੰਘ ਬਰਾੜ

5 Dariya News

ਚੰਡੀਗੜ੍ਹ 05-Jan-2017

ਤ੍ਰਿਣਮੂਲ ਕਾਂਗਰਸ ਦੀਆਂ ਯੋਜਨਾਵਾਂ ਨੂੰ ਲੈ ਕੇ ਅਟਕਲਾਂ ਨੂੰ ਦੂਰ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਪਾਰਟੀ ਦੇ ਉਮੀਦਵਾਰਾ ਦੀ ਪਹਿਲੀ ਸੂਚੀ ਜ਼ਾਰੀ ਕਰ ਦਿੱਤੀ। ਇਸ 'ਚ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਮਲੇਰਕੋਟਲਾ ਤੋਂ ਬੇਗਮ ਪ੍ਰਵੀਨ ਨੁਸਰਤ, ਮੋਗਾ ਤੋਂ ਸਾਬਕਾ ਵਿਧਾਇਕ ਵਿਜੈ ਸਾਥੀ, ਬਾਘਾਪੁਰਾਨਾ ਤੋਂ ਪ੍ਰੋ. ਮਨਪ੍ਰੀਤ ਕੌਰ ਬਰਾੜ ਰਾਜੀਆਨਾ ਤੇ ਬੱਲੂਆਨਾ (ਰਾਖਵੀਂ) ਤੋਂ ਗਿਰੀਰਾਜ ਰਜੋਰਾ ਸ਼ਾਮਿਲ ਹਨ।ਹਾਲਾਂਕਿ ਬਰਾੜ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਟੀ.ਐਮ.ਸੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਥੇ ਮੂਵਮੇਂਟ ਕਮਜੋਰ ਸੀ, ਉਥੇ ਸਾਂਝੇ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ, ਲੇਕਿਨ ਮਜ਼ਬੂਤ ਦਾਅਵੇਦਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ ਦਾ ਕੋਈ ਕਾਰਨ ਨਹੀਂ ਸੀ ਅਤੇ ਆਉਂਦੇ ਦਿਨਾਂ 'ਚ ਅਸੀਂ ਹੋਰ ਨਾਂਮਾਂ ਦਾ ਐਲਾਨ ਕਰਾਂਗੇ।ਪਾਰਟੀ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕੌਮੀ ਮੀਤ ਪ੍ਰਧਾਨ ਤੇ ਰਾਜ ਸਭਾ ਸਾਂਸਦ ਮੁਕੁਲ ਰਾਏ ਦੀ ਨਿਗਰਾਨੀ ਹੇਠ ਟੀ.ਐਮ.ਸੀ ਦੀ ਕੇਂਦਰੀ ਚੋਣ ਅਬਜਰਵਰਾਂ ਦੀ ਇਕ ਟੀਮ ਨਿਯੁਕਤ ਕੀਤੀ ਗਈ ਹੈ ਤੇ ਆਉਂਦਿਆਂ ਦਿਨਾਂ 'ਚ ਮਮਤਾ ਬੈਨਰਜੀ ਟੀ.ਐਮ.ਸੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ।ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟੀ.ਐਮ.ਸੀ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਪਿੱਛੇ ਹੱਟਣ ਤੋਂ ਬਾਅਦ, ਜਗਮੀਤ ਸਿੰਘ ਬਰਾੜ ਨੇ ਇਸਨੂੰ ਕੇਜਰੀਵਾਲ ਵੱਲੋਂ ਨਾਸਮਝੀ ਭਰਿਆ ਆਪਣੇ ਹੀ ਵੱਲ ਕੀਤਾ ਗੋਲ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਖਿਰੀ ਮਿੰਟ ਤੱਕ ਗਠਜੋੜ ਕਰਨ ਲਈ ਸੰਯਮ ਰੱਖਿਆ, ਪਰ ਅਫਸੋਸਜਨਕ ਹੈ ਕਿ ਕੇਜਰੀਵਾਲ ਨੇ ਮਮਤਾ ਬੈਨਰਜੀ ਨੂੰ ਛੱਡ ਦਿੱਤਾ ਹੈ ਤੇ ਸਾਫ ਤੌਰ 'ਤੇ ਉਹ ਮੋਦੀ ਦੇ ਤ੍ਰਿਣਮੂਲ ਦੇ ਦੁਸ਼ਮਣੀ ਪੂਰਨ ਹਮਲਿਆਂ ਕਾਰਨ ਦਬਾਅ 'ਚ ਹਨ। ਆਪ ਨੇ ਕੁਝ ਵਕਤ ਦੇ ਫਾਇਦੇ ਲਈ ਇਕ ਸਾਂਝਾ ਮੰਚ ਛੱਡ ਦਿੱਤਾ ਹੈ ਅਤੇ ਉਹ ਕਹਿ ਸਕਦੇ ਹਨ ਕਿ ਬਾਅਦ ਤੋਂ ਹੁਣ ਬੇਹਤਰ।ਉਨ੍ਹਾਂ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਅੰਦਰ ਇਕ ਵਰਗ ਦੀ ਅਸੁਰੱਖਿਆ ਨਾਲ ਕੰਮ ਕਰਨਾ ਚਾਹੁੰਦੇ ਹਨ, ਤਾਂ ਇਸ ਨਾਲ ਆਪ ਦੀ ਪੰਜਾਬ ਯੂਨਿਟ 'ਚ ਅੰਦਰੂਨੀ ਸਿਆਸਤ ਤੇ ਆਪਸੀ ਟਕਰਾਅ ਦਾ ਪਤਾ ਚੱਲਦਾ ਹੈ।ਬਰਾੜ ਨੇ ਕੇਜਰੀਵਾਲ ਵੱਲੋਂ ਬਾਅਦ 'ਚ ਦਿੱਤੇ ਗਏ ਬਿਆਨ 'ਤੇ ਵੀ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ ਕਿ ਆਪ ਤੇ ਟੀ.ਐਮ.ਸੀ 'ਚ ਕੋਈ ਗੱਲ ਨਹੀਂ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਰਗੇ ਆਗੂ ਵੱਲੋਂ ਅਜਿਹੇ ਝੂਠੇ ਬਿਆਨ ਦੇਣਾ ਅਫਸੋਸਜਨਕ ਹੈ। ਉਹ ਆਪ ਨਾਲ ਗੱਲਬਾਤ ਦੀ ਜਾਣਕਾਰੀ ਸਾਂਝੀ ਕਰਕੇ ਕੇਜਰੀਵਾਲ ਲਈ ਪੰਡੋਰਾ ਬਾਕਸ ਨਹੀਂ ਖੋਲ੍ਹਣਗੇ। ਲੇਕਿਨ ਉਨ੍ਹਾਂ ਨੇ 22 ਦਸੰਬਰ ਨੂੰ ਸੰਜੈ ਸਿੰਘ ਵੱਲੋਂ ਸਨੌਰ ਤੋਂ ਦਿੱਤੇ ਗਏ ਬਿਆਨ ਦੀ ਪ੍ਰੈਸ ਰਿਲੀਜ਼ ਦੇਖਣ ਲਈ ਕਹਿਣਗੇ। ਆਪ ਆਗੂਆਂ ਨੂੰ ਬੋਲਣ ਤੋਂ ਪਹਿਲਾਂ ਤੱਥਾਂ ਨੂੰ ਜਾਣ ਲੈਣਾ ਚਾਹੀਦਾ ਹੈ।ਟੀ.ਐਮ.ਸੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਮਤਾ ਬੈਨਰਜੀ ਨੇ ਕੇਜਰੀਵਾਲ ਦੇ ਬਿਆਨ 'ਤੇ ਸਖ਼ਤ ਨੋਟਿਸ ਲਿਆ ਹੈ ਅਤੇ ਉਹ ਸਮਾਂ ਆਉਦ 'ਤੇ ਇਸ ਉਪਰ ਪ੍ਰਤੀਕ੍ਰਿਆ ਦੇਣਗੇ।