ਡੀ ਪੀ ਐੱਸ ਵਰਲਡ ਸਕੂਲ ਵੱਲੋਂ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿੰਦੇ ਹੋਏ ਸਮਾਰੋਹ ਦਾ ਆਯੋਜਨ
ਵਿਦਿਆਰਥੀਆਂ ਨੇ ਅਧਿਆਪਕਾਂ ਨਾਲ ਲਿਆ ਆਨੰਦ
5 Dariya News
ਜ਼ੀਰਕਪੁਰ 02-Jan-2017
ਡੀ ਪੀ ਐੱਸ ਵਰਲਡ ਸਕੂਲ, ਜ਼ੀਰਕਪੁਰ ਵੱਲੋਂ ਨਵੇਂ ਸਾਲ 2017 ਨੂੰ ਖੁਸ਼ਆਮਦੀਦ ਕਹਿੰਦੇ ਹੋਏ ਕੈਂਪਸ ਵਿਚ ਇਕ ਦਿਨਾਂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਦੀਆਂ ਰੋਚਕ ਖੇਡਾਂ ਦਾ ਆਯੋਜਨ ਕੀਤਾ ਕੀਤਾ ਗਿਆ। ਇਸ ਦੇ ਨਾਲ ਹੀ ਲਜ਼ੀਜ਼ਦਾਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਟਾਲ ਲਗਾਏ ਗਏ ਜਿਨ੍ਹਾਂ ਨੂੰ ਵੇਚਣ ਤੋਂ ਬਾਅਦ ਇਕਠੇ ਪੈਸੇ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ । ਇਸ ਦੌਰਾਨ ਸਭ ਤੋਂ ਰੋਚਕ ਡੀ ਜੇ ਦਾ ਸੰਗੀਤ ਰਿਹਾ ਜਿਸ ਵਿਚ ਆਨ ਡਿਮਾਂਡ ਤੇ ਗੀਤ ਚਲਾ ਕੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਖੁੱਲ ਕੇ ਨੱਚੇ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪਸੰਦ ਦੇ ਗੀਤਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੀ ਅੰਦਰੂਨੀ ਕਲਾ ਦਾ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਵੱਖ ਵੱਖ ਹਾਊਸ ਦੇ ਵਿਦਿਆਰਥੀਆਂ ਦਰਮਿਆਨ ਕ੍ਰਿਸਮਸ ਰੁੱਖ ਸਜਾਉਣ ਦੇ ਵੀ ਮੁਕਾਬਲੇ ਕਰਵਾਏ ਗਏ।ਸਕੂਲ ਦੇ ਪ੍ਰਿੰਸੀਪਲ ਜੋਤੀ ਨਾਗਰਾਨੀ ਨੇ ਇਸ ਰੰਗਾ-ਰੰਗ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਪਿਛਲੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹੋਏ ਕਰਵਾਏ ਗਏ ਇਸ ਸਮਾਰੋਹ ਵਿਚ ਜਿੱਥੇ ਵਿਦਿਆਰਥੀਆਂ ਨੂੰ ਪੜਾਈ ਦੇ ਪ੍ਰੈਸ਼ਰ ਵਿਚੋਂ ਨਿਕਲਦੇ ਹੋਏ ਫ੍ਰੈਸ਼ ਹੋਣ ਦਾ ਮੌਕਾ ਮਿਲਿਆਂ ਉੱਥੇ ਹੀ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਨਾਲ ਆਪਣੇ ਰਿਸ਼ਤੇ ਨੂੰ ਹੋਰ ਗੂੜਾ ਕਰਨ ਦਾ ਮੌਕਾ ਮਿਲਿਆ ਜਦ ਉਹ ਆਪਣੇ ਅਧਿਆਪਕਾਂ ਨਾਲ ਰੋਚਕ ਖੇਡਾਂ ਖੇਡਦੇ, ਸੰਗੀਤਕ ਧੁਨਾਂ ਤੇ ਡਾਂਸ ਕਰਦੇ ਅਤੇ ਕ੍ਰਿਸਮਸ ਟ੍ਰੀ ਸਜਾਉਦੇਂ ਹੋਏ ਇਕ ਸਕਾਰਤਮ ਰਿਸ਼ਤੇ ਦਾ ਹਿੱਸਾ ਬਣਦੇ ਹਨ। ਪ੍ਰਿੰਸੀਪਲ ਨਾਗਰਾਨੀ ਅਨੁਸਾਰ ਅੱਜ ਬਿਹਤਰੀਨ ਨਾਗਰਿਕ ਪੈਦਾ ਕਰਨ ਲਈ ਬੱਚਿਆਂ ਅੰਦਰ ਸਕਾਰਤਮਕ ਸੋਚ ਬਣਾਉਣਾ ਜ਼ਰੂਰੀ ਹੈ ਅਤੇ ਇਸ ਉਪਰਾਲੇ ਲਈ ਡੀ ਪੀ ਐੱਸ ਵਰਲਡ ਸਕੂਲ ਲਗਾਤਾਰ ਉਪਰਾਲੇ ਕਰਦਾ ਹੈ।