5 Dariya News

ਸ਼ਹਿਰ ਵਿੱਚ ਘੁੰਮਦੇ ਅਵਾਰਾ ਪਸ਼ੂਆਂ ਸੰਬੰਧੀ ਕਾਰਵਾਈ ਦੀ ਮੰਗ

5 Dariya News

ਖਰੜ 02-Jan-2017

ਨਵਚੇਤਨਾ ਟਰੱਸਟ ਵੱਲੋਂ ਸਾਲ ਦੀ ਸ਼ੁਰਆਤ ਕਰਦੇ ਹੋਏ ਟਰੱਸਟ ਪਹਿਲੀ ਮੀਟਿੰਗ ਅੱਜ ਪ੍ਰਧਾਨ ਸੋਹਣ ਸਿੰਘ ਛੱਜੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਖਰੜ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਦਾ ਮੁੱਦਾ ਚੁੱਕਿਆ ਗਿਆ ।ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਡਾ. ਰਘਵੀਰ ਸਿੰਘ ਬੰਗੜ ਨੇ ਕਿਹਾ ਕਿ ਸਰਕਾਰ ਗਊ ਟੈਕਸ ਤਾਂ ਲਗਾ ਰਹੀ ਹੈ ਪਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੁਝ ਨਹੀਂ ਕੀਤਾ ਜਾ ਰਿਹਾ ।  ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਅਵਾਰਾ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਜੋ ਕਿ ਲੋਕਾਂ ਨੂੰ ਮਾਰਦੇ ਵੀ ਹਨ ਅਤੇ ਇਸ ਨਾਲ ਸ਼ਹਿਰ ਵਿੱਚ ਕਈ ਅਨਸੁਖਾਵੀਆਂ ਘਟਨਾਵਾਂ ਵੀ ਵਾਪਰ ਚੁੱਕੀਆ ਹਨ।ਇਸ ਮੌਕੇ ਟਰੱਸਟ ਨੇ ਸਥਾਨਕ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜਲਦ ਕਰੜੇ ਕਦਮ ਉਠਾਏ ਜਾਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਮੋਦੀ, ਕੁਲਵਿੰਦਰ ਮੁੰਡੀ ਖਰੜ, ਦਰਸ਼ਨ ਸਿੰਘ ਵਿਰਦੀ, ਐਸ.ਐਸ ਰਾਣਾ, ਸਮੁੰਦਰ ਸਿੰਘ, ਧਰਮਪਾਲ ਸਿੰਘ, ਚੰਨਣ ਸਿੰਘ, ਵਜਿੰਦਰ ਕੁਮਾਰ ਤੇ ਦਵਿੰਦਰ ਸਿੰਘ ਆਦਿ ਮੌਜੂਦ ਸਨ।