ਸ਼ੈਮਰਾਕ ਸਕੂਲ ਦੀ ਰੈਂਪ 'ਤੇ ਬੇਬੀ ਸ਼ੋ ਦਾ ਜਲਵਾ, ਛੋਟੇ ਛੋਟੇ ਬੱਚਿਆਂ ਅਤੇ ਮਾਪਿਆਂ ਨੇ ਆਪਣੀ ਕਲਾ ਦੇ ਜੌਹਰ ਦੇ ਵਿਖਾਏ
ਬੱਚਿਆਂ 'ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸ਼ੋ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ- ਬਾਜਵਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 29-Dec-2016
ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸਕੈਂਡਰੀ ਸਕੂਲ, ਸੈਕਟਰ 69 ਵਿਖੇ ਬੇਬੀ ਸੋਅ ਦੌਰਾਨ ਟ੍ਰਾਈਸਿਟੀ ਦੇ ਬੱਚਿਆਂ ਦਾ ਜ਼ਬਰਦਸਤ ਜਾਦੂ ਚੱਲਿਆ। ਇਸ ਖ਼ੂਬਸੂਰਤ ਸਮਾਰੋਹ 'ਚ ਸ਼ੈਮਰਾਕ ਸਕੂਲ ਸਮੇਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਸ਼ਾਮਿਲ ਹੋਏ । ਸ਼ੈਮਰਾਕ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ (ਰਿਟਾ.) ਐੱਸ. ਕੇ ਸ਼ਰਮਾ ਨੇ ਦੱਸਿਆ ਕਿ ਇਸ ਬੇਬੀ ਸੋਅ 'ਚ 1 ਤੋਂ 4 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ ਅਤੇ ਆਧੁਨਿਕ, ਪਰੰਪਰਾਗਤ ਅਤੇ ਵੱਖ ਵੱਖ ਤਰਾਂ ਦੇ ਫ਼ੈਸ਼ਨਦਾਰ ਕੱਪੜਿਆਂ ਦਾ ਰੈਂਪ ਉੱਪਰ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਵੱਖ-ਵੱਖ ਤਰਾਂ ਦੇ ਡਾਂਸ ਨਾਲ ਆਪਣੇ ਆਤਮ ਵਿਸ਼ਵਾਸ ਦਾ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਲਈ ਖਿਡੌਣਾ ਰੇਲ ਗੱਡੀ,ਟੈਟੂ ਮੇਕਿੰਗ,ਮਹਿੰਦੀ ਅਤੇ ਹੋਰ ਕਈ ਤਰਾਂ ਦੇ ਮਨੋਰੰਜਕ ਪ੍ਰੋਗਰਾਮ ਵੀ ਰੱਖੇ ਗਏ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਵੱਲੋਂ ਫਾਇਰ ਡਾਂਸ, ਵੈਸਟਰਨ ਡਾਂਸ ਅਤੇ ਹਿੰਦੀ ਦੇ ਹਿੱਟ ਗੀਤਾਂ ਉੱਪਰ ਖ਼ੂਬਸੂਰਤ ਡਾਂਸ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ 1 ਤੋਂ 4 ਸਾਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਫ਼ੈਸ਼ਨ ਸ਼ੋ ਪੂਰਾ ਮੇਲਾ ਲੁੱਟਦਾ ਨਜ਼ਰ ਆਇਆ ।ਇਸ ਮੌਕੇ ਸ਼ੈਮਰਾਕ ਸਕੂਲ ਦੇ ਡਾਇਰੈਕਟਰ ਏ.ਐੱਸ.ਬਾਜਵਾ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚਿਆਂ 'ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ ਹੁੰਦੇ ਹਨ ਅਤੇ ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚਿਆਂ ਅੰਦਰ ਬਚਪਨ ਤੋਂ ਹੀ ਆਤਮ-ਵਿਸ਼ਵਾਸ ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉੱਪਰ ਪ੍ਰਦਰਸ਼ਨ ਬੱਚਿਆਂ ਨੂੰ ਸੰਭਾਵੀ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪ੍ਰਦਾਨ ਕਰਦਾ ਹੈ।
ਇਸ ਬੇਬੀ ਸ਼ੋ 'ਚ ਤੰਦਰੁਸਤ ਬੱਚੇ ਦੀ ਚੋਣ,ਵਧੀਆਂ ਪੋਸ਼ਾਕ ਵਾਲਾ ਬੱਚਾ,ਖ਼ੂਬਸੂਰਤ ਵਾਲਾਂ ਵਾਲਾ ਬੱਚਾ, ਸੰਪੂਰਨ ਪਰਿਵਾਰ ਜਿਹੇ ਈਵੈਂਟ ਸਾਰਿਆ ਲਈ ਮੌਨ ਰੰਜਨ ਦਾ ਸਬੱਬ ਬਣੇ ਉੱਥੇ ਹੀ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਨੰਨੇ-ਮੁੰਨਿਆਂ ਦੇ ਰੈਂਪ ਦੇ ਜਲਵੇ ਰਹੇ ਜਿਸ 'ਚ ਉਨ੍ਹਾਂ ਦੇ ਮਾਪਿਆਂ ਨੇ ਵੀ ਖੂਬ ਸਾਥ ਦਿਤਾ ।ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਕੈਟਾਗਰੀਆਂ ਵਿਚ ਰਹਿਮਤ ਪ੍ਰੀਤ ਕੋਰ, ਸਾਨਵੀ ਜੇਟਲੀ, ਕੁਨਾਲ ਕਾਲੀਆ, ਅੰਸ਼ਵੀਰ ਸਿੰਘ ਜੇਤੂ ਰਹੇ। ਜਦ ਕਿ ਮਾਪਿਆਂ ਦੀਆਂ ਕੈਟਾਗਰੀਆਂ ਵਿਚ ਸ਼੍ਰੀ ਮਾਨ ਅਤੇ ਸ੍ਰੀ ਮਤੀ ਸੂਦ ਅਤੇ ਸਿਮਰਤ ਅਤੇ ਉਨ੍ਹਾਂ ਦੀ ਪਤਨੀ ਸਤਿੰਦਰ ਜੇਤੂ ਰਹੇ ।ਛ ਇਸ ਮੌਕੇ ਤੇ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਇਕ ਬਹੁਤ ਅਦਭੁਤ ਮੁਕਾਬਲਾ ਸੀ ਜਿਸ 'ਚ ਮੁਕਾਬਲੇ ਦੇ ਨਾਲ ਨਾਲ ਸਾਨੂੰ ਆਪਣੇ ਬੱਚਿਆਂ ਦੀਆਂ ਅੰਦਰਲੀਆਂ ਕੁਦਰਤੀ ਪ੍ਰਤਿਭਾਵਾਂ ਨੂੰ ਸਮਝਣ ਦਾ ਮੌਕਾ ਮਿਲਿਆ । ਇਸ ਬੇਬੀ ਸ਼ੋ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਇਕ ਪੈਡਟਰੀਸ਼ਅਨ ਡਾਕਟਰ ਅਤੇ ਡਾਈਟੀਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵੱਲੋਂ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਸਬੰਧੀ ਵਡਮੁੱਲੀ ਜਾਣਕਾਰੀ ਦਿਤੀ ਗਈ । ਸਮਾਰੋਹ ਦੇ ਅੰਤ 'ਚ ਮੁੱਖ ਮਹਿਮਾਨ ਏ ਐੱਸ ਬਾਜਵਾ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ।