5 Dariya News

ਟਿਨੀ ਟੋਟਸ ਸਕੂਲ ਦੇ ਸਾਲਾਨਾ ਸਮਾਗਮ 'ਚ ਵਿਦਿਆਰਥੀਆਂ ਨੇ ਰੰਗ ਬੰਨ੍ਹਿਆ

ਛੋਟੇ ਛੋਟੇ ਬੱਚਿਆਂ ਦੀ ਰੰਗਾ¸ਰੰਗ ਪੇਸ਼ਕਾਰੀ ਨਾਲ ਸਾਰਿਆ ਨੂੰ ਕੀਲਿਆ, ਟਿਨੀ ਟੋਟਸ ਸਕੂਲ ਦੇ ਵਿਦਿਆਰਥੀਆਂ ਨੇ ਨ੍ਰਿਤ ਅਤੇ ਨਾਟਕ ਪੇਸ਼ ਕਰਕੇ ਆਪਣੀ ਬਹੁਮੁਖੀ ਪ੍ਰਤਿਭਾ ਨਾਲ ਸਭ ਨੂੰ ਹੈਰਾਨ ਕੀਤਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Dec-2016

ਟਿਨੀ ਟੋਟਸ ਸਕੂਲ, ਸੈਕਟਰ ੧੦ ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ  ਮਨਾਇਆ ਗਿਆ । ਇਸ ਮੌਕੇ ਤੇ ਬੱਚਿਆ ਦੇ ਮਾਪਿਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣਦਾ ਸੀ । ਇਸ  ਖ਼ੂਬਸੂਰਤ ਸ਼ਾਮ ਦੀ ਸ਼ੁਰੂਆਤ ਉਕਰੇਜ਼ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਅਤੇ ਵਾਈ ਪੀ ਐੱਸ ਸਕੂਲ ਦੇ ਸਾਬਕਾ ਪਿੰਰਸੀਪਲ ਅਨੀਤਾ ਕਸ਼ਯਪ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ ।ਜਿਸ ਤੋਂ ਬਾਅਦ  ਮਾਂ ਸਰਸਵਤੀ ਦੀ ਵੰਦਨਾ ਹੋਈ ਅਤੇ ਇਸ ਦੇ ਨਾਲ ਹੀ ਰੰਗਾ-ਰੰਗ ਪ੍ਰੋਗਰਾਮਾਂ ਦੀ ਲੜੀਵਾਰ ਸ਼ੁਰੂਆਤ ਹੋਈ । ਇਕ ਤੋਂ ਬਾਅਦ ਇਕ  ਛੋਟੇ ਛੋਟੇ ਬੱਚਿਆ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ। ਛੋਟੇ ਛੋਟੇ ਬੱਚਿਆਂ ਭਾਰਤ ਦੇ ਭਿੰਨ ਭਿੰਨ ਪ੍ਰਦੇਸ਼ਾਂ ਦੇ  ਨ੍ਰਿਤ  ਪੇਸ਼ ਕਰਕੇ ਸੰਪੂਰਨ ਭਾਰਤ ਦੇ ਖ਼ੂਬਸੂਰਤ ਸਭਿਆਚਾਰ ਦੀ ਝਲਕ ਵਿਖਾਈ। 

ਇਸ ਦੇ ਨਾਲ ਹੀ  ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਪੱਛਮੀ ਨ੍ਰਿਤ ਅਤੇ ਭਾਰਤ ਦਾ ਪ੍ਰਸਿੱਧ ਡਾਂਡੀਆਂ ਦਾ ਪ੍ਰਦਰਸ਼ਨ ਵੀ ਬੱਚਿਆਂ ਨੇ ਬਾਖ਼ੂਬੀ ਪੇਸ਼ ਕੀਤਾ। ਜਦ ਕਿ ਛੋਟੀਆਂ ਬੱਚੀਆਂ ਵੱਲੋਂ ਪੇਸ਼ ਕੀਤਾ ਪੰਜਾਬ ਦਾ ਮਾਣ ਗਿੱਧਾ ਆਪਣੀ ਵੱਖਰੀ ਛਾਪ ਛੱਡਦਾ ਨਜ਼ਰ ਆਇਆ। ਇਸ ਦੇ ਇਲਾਵਾ ਚਾਂਦ ਤਾਰੇ, ਡਾਂਸ ਪੇ ਚਾਂਸ ਆਦਿ ਗੀਤਾਂ ਤੇ ਬੱਚਿਆਂ ਨੇ ਸੋਲੋ ਅਤੇ ਗਰੁੱਪ ਡਾਂਸ ਪੇਸ਼ ਕੀਤੇ। ਉਕਰੇਜ਼ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ  ਨੇ  ਇਸ ਮੌਕੇ ਤੇ ਦਰਸ਼ਕਾਂ ਨਾਲ ਸੰਬੋਧਿਤ ਹੁੰਦੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਪੜਾਈ ਦੇ ਨਾਲ ਨਾਲ ਖੇਡਾਂ, ਕਲਾ ਅਤੇ ਸਮਾਜਿਕ ਕੰਮ ਨਾ ਸਿਰਫ਼ ਬੱਚਿਆ ਦੇ ਆਤਮ ਵਿਸ਼ਵਾਸ 'ਚ ਵਾਧਾ ਕਰਦੇ ਹਨ ਬਲਕਿ  ਉਨ੍ਹਾਂ ਵਿਚਲੇ ਅਨੂਠੇ ਕਲਾਕਾਰਾਂ ਬਾਰੇ ਵੀ ਸਾਰਿਆ ਨੂੰ ਗਿਆਨ ਮਿਲਦਾ ਹੈ ਜੋ ਕਿ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਬਹੁਤ ਸਹਾਈ ਹੁੰਦੇ ਹਨ ।ਇਸ ਰੰਗਾਂ ਰੰਗ ਸਮਾਰੋਹ ਦੇ ਅੰਤ 'ਚ ਪੜਾਈ,ਖੇਡਾਂ ਅਤੇ ਹੋਰ ਗਤੀਵਿਧੀਆਂ 'ਚ  ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ  ਇਨਾਮ ਵੰਡਦੇ ਹੋਏ  ਉੱਜਲ ਭਵਿਖ ਦੀ ਕਾਮਨਾ ਕੀਤੀ ।