ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਕ੍ਰਿਸਮਿਸ ਦਾ ਸੁੱਭ ਦਿਹਾੜਾ
5 Dariya News
ਖਰੜ 23-Dec-2016
ਦੀ ਹੋਲੀ ਵੰਡਰ ਸਮਾਰਟ ਸਕੂਲ, ਨਜ਼ਦੀਕ ਸੰਨੀ ਇਨਕਲੇਵ ਲਾਈਟਸ ਵਿਖੇ ਕ੍ਰਿਸਮਿਸ ਡੇ ਮੌਕੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਰੰਗਾਂ¸ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਸਜਾਵਟ ਵੀ ਕੀਤੀ ਗਈ । ਇਸ ਦੇ ਇਲਾਵਾ ਸਕੂਲ ਦੇ ਬੱਚਿਆਂ ਨੇ ਸਾਂਝੇ ਤੌਰ ਤੇ ਕ੍ਰਿਸਮਿਸ ਟ੍ਰੀ ਦੀ ਖੂਬਸੂਰਤ ਸਜਾਵਟ ਕੀਤੀ । ਇਸ ਦੌਰਾਨ ਸਕੂਲ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਸੰਗੀਤ ਦੀਆਂ ਧੁੰਨਾਂ ਤੇ ਸੋਲੋ ਅਤੇ ਗਰੁੱਪ ਡਾਂਸ ਵੀ ਪੇਸ਼ ਕੀਤਾ। ਇਸ ਮੌਕੇ ਤੇ ਬੱਚਿਆਂ ਨੇ ਇਕ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਛੋਟੇ-ਛੋਟੇ ਬੱਚਿਆਂ ਨੇ ਇਕ ਸੰਗੀਤ ਮਈ ਨਾਟਕ ਵੀ ਪੇਸ਼ ਕੀਤਾ । ਇਸ ਮੌਕੇ ਤੇ ਸਾਂਤਾ ਕਲਾਜ ਨੇ ਬੱਚਿਆਂ ਨੂੰ ਕਈ ਤਰਾਂ ਦੇ ਇਨਾਮ ਬੱਚਿਆਂ ਵਿਚ ਵੰਡੇ । ਸਕੂਲ ਦੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਖੂਬ ਸਲਾਹਣਾ ਕੀਤੀ ।ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਚਰਚ ਵਿਚ ਜਾ ਕੇ ਪ੍ਰਾਰਥਨਾ ਵੀ ਕੀਤੀ । ਚਰਚ ਦੇ ਫਾਦਰ ਨੇ ਬੱਚਿਆਂ ਨੂੰ ਪ੍ਰਭੂ ਯਿਸੂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ । ਪਿੰਰਸੀਪਲ ਪ੍ਰੇਮਜੀਤ ਗਰੋਵਰ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਕ੍ਰਿਸਮਿਸ ਅਤੇ ਆਉਣ ਵਾਲੇ ਨਵੇਂ ਸਾਲ ਦੀ ਵਧਾਈ ਦਿਤੀ ਅਤੇ ਨਵੇਂ ਸਾਲ ਵਿਚ ਉਨਾਂ ਲਈ ਨਵੀ ਕਾਮਯਾਬੀਆਂ ਆਉਣ ਦੀ ਕਾਮਨਾ ਵੀ ਕੀਤੀ ।